ਰੂਸ-ਯੂਕ੍ਰੇਨ ਨੇ ਬੰਦੀ ਬਣਾਏ ਗਏ ਦਰਜਨਾਂ ਫ਼ੌਜੀਆਂ ਦੀ ਕੀਤੀ ਅਦਲਾ-ਬਦਲੀ
Saturday, Feb 04, 2023 - 10:39 PM (IST)
ਕੀਵ (ਏ. ਪੀ.)- ਕੈਦੀਆਂ ਦੀ ਅਦਲਾ-ਬਦਲੀ ਤੋਂ ਬਾਅਦ ਰੂਸ ਅਤੇ ਯੂਕ੍ਰੇਨ ਦੇ ਦਰਜਨਾਂ ਜੰਗਬੰਦੀ ਸਵਦੇਸ਼ ਪਰਤ ਗਏ। ਦੋਹਾਂ ਧਿਰਾਂ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਕ੍ਰੇਨੀ ਰਾਸ਼ਟਰਪਤੀ ਦੇ ਚੋਟੀ ਦੇ ਸਹਿਯੋਗੀ ਐਂਡ੍ਰੀ ਯਰਮਕ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਯੂਕ੍ਰੇਨ ਦੇ 116 ਬੰਦੀ ਰਿਹਾਅ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਖੇਡਦਿਆਂ-ਖੇਡਦਿਆਂ ਪਾਣੀ ਦੀ ਬਾਲਟੀ 'ਚ ਡਿੱਗੀ 2 ਸਾਲਾ ਬੱਚੀ, ਬਾਹਰ ਕੱਢਦਿਆਂ ਤਕ ਵਾਪਰ ਗਈ ਅਣਹੋਣੀ
ਉਨ੍ਹਾਂ ਨੇ ਕਿਹਾ ਕਿ ਰਿਹਾਅ ਕੀਤੇ ਗਏ ਜੰਗਬੰਦੀਆਂ ਵਿਚ ਉਹ ਫੌਜੀ ਸ਼ਾਮਲ ਹਨ ਜੋ ਮਾਸਕੋ ਦੀ ਮਹੀਨਿਆਂ ਲੰਬੀ ਘੇਰਾਬੰਦੀ ਦੌਰਾਨ ਮਾਰਿਉਪੋਲ ਵਿਚ ਡਟੇ ਰਹੇ ਸਨ। ਨਾਲ ਹੀ ਖੇਰਸਾਨ ਖੇਤਰ ਦੇ ਗੁਰਿੱਲਾ ਲੜਾਕੇ ਅਤੇ ਪੂਰਬੀ ਸ਼ਹਿਰ ਬਖਮੁੱਤ ਵਿਚ ਜਾਰੀ ਭਿਆਨਕ ਲੜਾਈ ਦੌਰਾਨ ਫੜੇ ਗਏ ਫੌਜੀ ਵੀ ਸ਼ਾਮਲ ਹਨ। ਇਸ ਦਰਮਿਆਨ, ਰੂਸੀ ਰੱਖਿਆ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਅਦਲਾ-ਬਦਲੀ ਤੋਂ ਬਾਅਦ ਯੂਕ੍ਰੇਨ ਤੋਂ 63 ਰੂਸੀ ਫੌਜੀ ਵਾਪਸ ਆਏ, ਜਿਨ੍ਹਾਂ ਵਿਚ ਕੁਝ ‘ਵਿਸ਼ੇਸ਼ ਸ਼੍ਰੇਣੀ’ ਦੇ ਕੈਦੀ ਵੀ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।