ਹਾਈਪਰਸੋਨਿਕ ਮਿਜ਼ਾਈਲ ਨੂੰ ਨਸ਼ਟ ਕਰਨ ਵਾਲੀ ਐੱਸ-500 ਪ੍ਰਣਾਲੀ ਭਾਰਤ ਤੇ ਚੀਨ ਨੂੰ ਦੇਵੇਗਾ ਰੂਸ

Wednesday, Nov 03, 2021 - 01:33 PM (IST)

ਹਾਈਪਰਸੋਨਿਕ ਮਿਜ਼ਾਈਲ ਨੂੰ ਨਸ਼ਟ ਕਰਨ ਵਾਲੀ ਐੱਸ-500 ਪ੍ਰਣਾਲੀ ਭਾਰਤ ਤੇ ਚੀਨ ਨੂੰ ਦੇਵੇਗਾ ਰੂਸ

ਮਾਸਕੋ (ਏ.ਐੱਨ.ਆਈ.)- ਰੂਸ ਭਵਿੱਖ ਵਿਚ ਭਾਰਤ ਅਤੇ ਚੀਨ ਨੂੰ ਆਪਣੇ ਅਤੀ-ਆਧੁਨਿਕ ਐੱਸ-500 ਐਂਟੀ-ਏਅਰਕ੍ਰਾਫਟ ਮਿਜ਼ਾਈਲ ਸਿਸਟਮ ਦੀ ਸਪਲਾਈ ਕਰ ਸਕਦਾ ਹੈ। ਐੱਸ-500 ਇਕ ਅਗਲੀ ਪੀੜ੍ਹੀ ਦੀ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਹੈ, ਜਿਸਦੀ ਮਾਰਕ ਸਮਰੱਥਾ ਲਗਭਗ 600 ਕਿਲੋਮੀਟਰ ਹੈ। ਇਸਨੂੰ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ-ਨਾਲ ਹਾਈਪਰਸੋਨਿਕ ਕਰੂਜ ਮਿਜ਼ਾਈਲਾਂ ਅਤੇ ਜਹਾਜ਼ਾਂ ਨੂੰ ਰੋਕਣ ਅਤੇ ਨਸ਼ਟ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਰੂਸੀ ਸੰਘੀ ਸੇਵਾ ਦੇ ਨਿਰਦੇਸ਼ਕ ਦਿਮਿਤੱਰੀ ਸ਼ੁਗੇਵ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਦੀ ਫ਼ੌਜ ਨੂੰ ਜਲਦੀ ਹੀ ਪਹਿਲੇ ਬੈਚ ਵਿਚ ਨਿਰਮਿਤ ਐੱਸ-500 ਮਿਜ਼ਾਈਲ ਪ੍ਰਣਾਲੀ ਪ੍ਰਾਪਤ ਹੋਵੇਗੀ। ਪੁਤਿਨ ਦੇ ਇਕ ਦਿਨ ਬਾਅਦ ਸ਼ੁਗੇਵ ਨੇ ਕਿਹਾ ਕਿ ਇਕ ਵਾਰ ਜਦੋਂ ਉਸ ਪ੍ਰਣਾਲੀ ਦੀ ਰਾਸ਼ਟਰੀ ਹਥਿਆਰਬੰਦ ਫੋਰਸਾਂ ਨੂੰ ਉਚਿਤ ਸਪਲਾਈ ਹੋ ਜਾਂਦੀ ਹੈ ਤਾਂ ਰੂਸ ਉਸਨੂੰ ਹੋਰ ਦੇਸ਼ਾਂ ਨੂੰ ਬਰਾਮਦ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ-ਨਾਲ ਚੀਨ ਅਤੇ ਉਨ੍ਹਾਂ ਸਾਰੇ ਦੇਸ਼ਾਂ ’ਤੇ ਇਸਦੀ ਬਰਾਮਦ ’ਤੇ ਵਿਚਾਰ ਕਰ ਰਹੇ ਹਨ, ਜਿਨ੍ਹਾਂ ਨਾਲ ਸਾਡੇ ਪੁਰਾਣੀ ਸਾਂਝੇਦਾਰੀ ਅਤੇ ਆਪਸੀ ਸਬੰਧ ਹਨ ਅਤੇ ਜੋ ਇਸਦੇ ਲਈ ਨਿੱਜੀ ਤੌਰ ’ਤੇ ਬੇਨਤੀ ਕਰਨਗੇ।


author

Vandana

Content Editor

Related News