ਯੂਕ੍ਰੇਨ ਦੀ ਫੌਜ ਤੇ ਸਰਕਾਰ 'ਤੇ ਦਬਾਅ ਵਧਾਉਣ ਲਈ ਰੂਸ ਬੁਨਿਆਦੀ ਢਾਂਚੇ ਨੂੰ ਬਣਾ ਰਿਹਾ ਨਿਸ਼ਾਨਾ : ਬ੍ਰਿਟੇਨ
Thursday, Apr 07, 2022 - 06:58 PM (IST)
ਲੰਡਨ-ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਹੈ ਕਿ ਯੂਕ੍ਰੇਨ 'ਚ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਰੂਸੀ ਗੋਲੀਬਾਰੀ ਦਾ ਉਦੇਸ਼ ਇਸ ਪੂਰਬੀ ਯੂਰਪੀਅਨ ਦੇਸ਼ ਦੀ ਸਰਕਾਰ ਅਤੇ ਫੌਜ 'ਤੇ ਦਬਾਅ ਵਧਾਉਣਾ ਹੈ ਕਿਉਂਕਿ ਮਾਸਕੋ ਇਸ ਦੇ (ਯੂਕ੍ਰੇਨ ਦੇ) ਪੂਰਬੀ ਹਿੱਸੇ 'ਚ ਨਵੇਂ ਸਿਰੇ ਤੋਂ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਰੂਸ ਦੇ ਕਾਰੋਬਾਰੀ 'ਤੇ ਸਾਈਬਰ ਅਪਰਾਧ ਦਾ ਲਾਇਆ ਦੋਸ਼
ਮੰਤਰਾਲਾ ਨੇ ਵੀਰਵਾਰ ਨੂੰ ਇਕ ਖੁਫ਼ੀਆ 'ਅਪਡੇਟ' 'ਚ ਕਿਹਾ ਕਿ ਪੂਰਬੀ ਯੂਕ੍ਰੇਨ 'ਚ ਹਮਲਾਵਰ ਕਾਰਵਾਈਆਂ ਵਧਾਉਣਾ ਰੂਸੀ ਫੌਜ ਬਲਾਂ ਦਾ ਮੁੱਖ ਉਦੇਸ਼ ਹੈ। ਇਸ ਨੇ ਕਿਹਾ ਕਿ ਰੂਸੀ ਫੌਜ ਯੂਕ੍ਰੇਨ ਦੇ ਅੰਦਰੂਨੀ ਹਿੱਸਿਆਂ 'ਚ ਬੁਨਿਆਦੀ ਢਾਂਚਿਆਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਤਾਂ ਕਿ ਉਹ ਸਪਲਾਈ ਬਹਾਲ ਕਰਨ ਦੀ ਯੂਕ੍ਰੇਨੀ ਫੌਜ ਦੀ ਸਮਰੱਥਾ ਨੂੰ ਘਟਾ ਸਕੇ ਅਤੇ ਯੂਕ੍ਰੇਨ ਸਰਕਾਰ 'ਤੇ ਦਬਾਅ ਵਧਾ ਸਕੇ। ਬ੍ਰਿਟੇਨ ਨੇ ਕਿਹਾ ਕਿ ਹਾਲਾਂਕਿ ਰੂਸੀ ਫੌਜੀਆਂ ਦੇ ਮਨੋਬਲ ਨਾਲ ਜੁੜੇ ਮੁੱਦਿਆਂ ਅਤੇ ਰਸਦ ਸਪਲਾਈ ਅਤੇ ਕਰਮਚਾਰੀਆਂ ਦੀ ਕਮੀ ਦਾ ਸਾਹਮਣਾ ਕਰਨਾ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੱਛਮੀ ਦੇਸ਼ ਰੂਸ ਵਿਰੁੱਧ ਹੋਰ ਵਧਾਉਣਗੇ ਪਾਬੰਦੀਆਂ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ