ਰੂਸ ਨੇ ਜਰਮਨੀ ਦੇ ਅਖ਼ਬਾਰ ''ਬਿਲਡ'' ਦੀ ਵੈੱਬਸਾਈਟ ਕੀਤੀ ਬੰਦ
Sunday, Mar 27, 2022 - 11:27 PM (IST)
ਬਰਲਿਨ-ਰੂਸ ਦੇ ਅਧਿਕਾਰੀਆਂ ਨੇ ਯੂਕ੍ਰੇਨ ਪਹੁੰਚਣ ਵਾਲੇ ਸੰਦੇਸ਼ਾਂ 'ਤੇ ਲਗਾਮ ਲਾਉਣ ਦੀਆਂ ਕੋਸ਼ਿਸ਼ਾਂ ਤਹਿਤ ਜਰਮਨੀ ਦੇ ਸਮਾਚਾਰ ਪੱਤਰ 'ਬਿਲਡ' ਦੀ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਹੈ। ਰੂਸ ਦੇ ਸੰਚਾਰ ਅਤੇ ਮੀਡੀਆ ਰੈਗੂਲੇਟਰ ਰੋਸਕੋਮਨਾਡਜੋਰ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਸਰਕਾਰੀ ਵਕੀਲਾਂ ਦੀ ਬੇਨਤੀ 'ਤੇ ਬਿਲਡ ਦੀ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਹੈ। ਰੂਸ 'ਚ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਪਹਿਲਾਂ ਹੀ ਪਾਬੰਦੀ ਲੱਗਾ ਦਿੱਤੀ ਸੀ। ਰੋਸਕੋਮਨਾਡਜੋਰ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਵਰਤੋਂ ਰੂਸੀ ਫੌਜੀਆਂ ਵਿਰੁੱਧ ਹਿੰਸਾ ਬੁਲਾਉਣ ਲਈ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪਾਕਿ ਨੇ ਬੰਗਲਾਦੇਸ਼ ਨੂੰ ਸੁਤੰਤਰਤਾ ਦਿਵਸ ਦੀ ਦਿੱਤੀ ਵਧਾਈ
ਰੂਸੀ ਅਧਿਕਾਰੀਆਂ ਨੇ ਬੀ.ਬੀ.ਸੀ., ਯੂਰਪੀਅਨ ਨਿਊਜ਼ ਨੈੱਟਵਰਕ 'ਯੂਰੋਨਿਊਜ਼', ਅਮਰੀਕਾ ਵੱਲੋਂ ਫੰਡ ਪ੍ਰਾਪਤ 'ਵਾਇਸ ਆਫ਼ ਅਮਰੀਕਾ', ਜਮਰਨੀ ਦੇ 'ਡਾਇਸ਼ੇ ਵੇਲੇ' ਅਤੇ ਲਾਤਵੀਆ ਤੋਂ ਚੱਲਣ ਵਾਲੀ 'ਮੇਡੁਜਾ' ਵਰਗੀ ਵਿਦੇਸ਼ੀ ਮੀਡੀਆ ਵੈੱਬਸਾਈਟ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਬਿਲਡ ਦੇ ਮੁੱਖ ਸੰਪਾਦਕ ਜੋਹਾਨਸ ਬੋਈ ਨੇ ਕਿਹਾ ਕਿ ਰੂਸ 'ਚ ਬਿਲਡ ਦੀ ਵੈੱਬਸਾਈਟ ਨੂੰ ਬਲਾਕ ਕਰਨ ਦਾ ਫੈਸਲਾ 'ਲੋਕਤੰਤਰ, ਸੁਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਸਾਡੀ ਪੱਤਰਕਾਰੀ 'ਤੇ ਮੁਹਰ ਲਾਉਂਦਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ 'ਤੇ ਤਜਿੰਦਰ ਬੱਗਾ ਵਿਰੁੱਧ FIR ਦਰਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ