ਰੂਸ ਦੇ ਸਭ ਤੋਂ ਖਤਰਨਾਕ 'ਜਵਾਲਾਮੁਖੀ' 'ਚ ਧਮਾਕਾ, ਲੋਕਾਂ ਲਈ ਚੇਤਾਵਨੀ ਜਾਰੀ (ਵੀਡੀਓ)

Tuesday, Apr 11, 2023 - 10:31 AM (IST)

ਰੂਸ ਦੇ ਸਭ ਤੋਂ ਖਤਰਨਾਕ 'ਜਵਾਲਾਮੁਖੀ' 'ਚ ਧਮਾਕਾ, ਲੋਕਾਂ ਲਈ ਚੇਤਾਵਨੀ ਜਾਰੀ (ਵੀਡੀਓ)

ਮਾਸਕੋ: ਰੂਸ ਦੇ ਕਾਮਚਟਕਾ ਪ੍ਰਾਇਦੀਪ 'ਚ 'ਸ਼ਿਵਲੁਚ' ਜਵਾਲਾਮੁਖੀ ਦੇ ਫਟਣ ਕਾਰਨ ਲਗਭਗ 10 ਕਿਲੋਮੀਟਰ ਦੀ ਉਚਾਈ ਤੱਕ ਰਾਖ ਦਾ ਢੇਰ ਦੇਖਿਆ ਗਿਆ। ਇਸ ਨੂੰ ਹਵਾਈ ਆਵਾਜਾਈ ਲਈ ਖਤਰਾ ਦੱਸਿਆ ਜਾ ਰਿਹਾ ਹੈ। ਕਾਮਚਟਕਾ ਜਵਾਲਾਮੁਖੀ ਫਟਣ ਪ੍ਰਤੀਕਿਰਿਆ ਟੀਮ (ਕੇ.ਵੀ.ਆਰ.ਟੀ.) ਨੇ ਦੱਸਿਆ ਕਿ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਹਵਾਬਾਜ਼ੀ ਵਿਭਾਗ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ 'ਚ 15 ਕਿਲੋਮੀਟਰ ਦੀ ਉਚਾਈ ਤੱਕ ਕਿਸੇ ਵੀ ਸਮੇਂ ਧਮਾਕਾ ਹੋ ਸਕਦਾ ਹੈ। ਇਹ ਘੱਟ ਉੱਡਣ ਵਾਲੇ ਜਹਾਜ਼ਾਂ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਲੋਕਾਂ ਲਈ ਵੀ ਚੇਤਾਵਨੀ ਜਾਰੀ

 

ਇਕ ਸਮਾਚਾਰ ਏਜੰਸੀ ਮੁਤਾਬਕ ਉਸਟ-ਕਮਚੈਟਸਕੀ ਨਗਰਪਾਲਿਕਾ ਖੇਤਰ ਦੇ ਅਧਿਕਾਰੀ ਨੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਆਦੇਸ਼ ਦਿੱਤੇ ਹਨ। ਅਧਿਕਾਰੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਧੂੰਆਂ 70 ਕਿਲੋਮੀਟਰ ਦੂਰ ਕਲਯੁਚੀ ਅਤੇ ਕੋਜ਼ੀਰੇਵਸਕ ਖੇਤਰਾਂ ਵਿੱਚ ਫੈਲ ਗਿਆ। ਇਸ ਲਈ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਲਈ ਕਿਹਾ ਗਿਆ ਹੈ।

ਸਾਲ 2007 ਵਿੱਚ ਸਭ ਤੋਂ ਖਤਰਨਾਕ ਵਿਸਫੋਟ

 

ਧਰਤੀ 'ਤੇ ਬਹੁਤ ਸਾਰੇ ਜਵਾਲਾਮੁਖੀ ਹਨ, ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਵਿੱਚੋਂ ਸ਼ਿਵਲੁਚ ਜਵਾਲਾਮੁਖੀ 10,771 ਫੁੱਟ ਉੱਚਾ ਹੈ। ਇਹ ਕਾਮਚਟਕਾ ਪ੍ਰਾਇਦੀਪ ਦਾ ਸਭ ਤੋਂ ਸਰਗਰਮ ਜਵਾਲਾਮੁਖੀ ਹੈ। ਪਿਛਲੇ 10 ਹਜ਼ਾਰ ਸਾਲਾਂ ਵਿੱਚ ਇਹ 60 ਵਾਰ ਭਿਆਨਕ ਧਮਾਕੇ ਕਰ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਸਾਲ 2007 ਵਿੱਚ ਹੋਇਆ ਸੀ।

ਟੀਮ ਨੇ ਪਹਿਲਾਂ ਹੀ ਦਿੱਤੀ ਸੀ ਚੇਤਾਵਨੀ 

ਪੜ੍ਹੋ ਇਹ ਅਹਿਮ ਖ਼ਬਰ-ਫ੍ਰੈਂਚ ਐਲਪਸ 'ਚ ਡਿੱਗੇ ਬਰਫ਼ ਦੇ ਤੋਦੇ, ਦੋ ਪਹਾੜੀ ਗਾਈਡਾਂ ਸਮੇਤ ਛੇ ਦੀ ਮੌਤ 

ਕਾਮਚਟਕਾ ਜਵਾਲਾਮੁਖੀ ਫਟਣ ਪ੍ਰਤੀਕਿਰਿਆ ਟੀਮ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਇਹ ਬਹੁਤ ਸਰਗਰਮ ਹੋ ਗਿਆ ਹੈ ਅਤੇ ਕਿਸੇ ਵੀ ਸਮੇਂ ਫਟ ਸਕਦਾ ਹੈ। ਟੀਮ ਨੇ ਕਿਹਾ ਸੀ ਕਿ ਸ਼ਿਵਲੁਚ ਜਵਾਲਾਮੁਖੀ ਦੇ ਅੰਦਰ ਲਾਵਾ ਗੁੰਬਦ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੇ ਟੋਏ ਵਿੱਚੋਂ ਬਹੁਤ ਸਾਰੀ ਭਾਫ਼ ਅਤੇ ਗੈਸ ਲਗਾਤਾਰ ਨਿਕਲ ਰਹੀ ਸੀ। ਮਾਮੂਲੀ ਧਮਾਕੇ ਵੀ ਹੋਏ। ਆਖਰਕਾਰ ਸ਼ਿਵਲੁਚ ਜਵਾਲਾਮੁਖੀ ਫਟ ਗਿਆ ਅਤੇ ਲਗਭਗ 10 ਕਿਲੋਮੀਟਰ ਦੀ ਉਚਾਈ ਤੱਕ ਸੁਆਹ ਦਾ ਢੇਰ ਦੇਖਿਆ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News