ਰੂਸ ਦੀ ਘਿਣਾਉਣੀ ਸਾਜਿਸ਼, ਫ੍ਰੀਜ਼ਰ 'ਚ ਰੱਖੀਆਂ ਫ਼ੌਜੀਆਂ ਦੀਆਂ ਲਾਸ਼ਾਂ, ਚੇਰਨੋਬਿਲ ਪਰਮਾਣੂ ਪਲਾਂਟ 'ਤੇ ਕਰੇਗਾ ਹਮਲਾ

Sunday, Mar 13, 2022 - 01:01 PM (IST)

ਰੂਸ ਦੀ ਘਿਣਾਉਣੀ ਸਾਜਿਸ਼, ਫ੍ਰੀਜ਼ਰ 'ਚ ਰੱਖੀਆਂ ਫ਼ੌਜੀਆਂ ਦੀਆਂ ਲਾਸ਼ਾਂ, ਚੇਰਨੋਬਿਲ ਪਰਮਾਣੂ ਪਲਾਂਟ 'ਤੇ ਕਰੇਗਾ ਹਮਲਾ

ਇੰਟਰਨੈਸ਼ਨਲ ਡੈਸਕ (ਬਿਊਰੋ): ਯੂਕ੍ਰੇਨ ਨਾਲ ਜਾਰੀ ਯੁੱਧ ਦੇ ਤੀਜੇ ਹਫ਼ਤੇ ਵੀ ਨਿਰਣਾਇਕ ਜਿੱਤ ਹਾਸਲ ਕਰਨ ਤੋਂ ਕੋਹਾਂ ਦੂਰ ਰੂਸੀ ਫ਼ੌਜ ਦੀ ਘਿਨਾਉਣੀ ਸਾਜ਼ਿਸ਼ ਸਾਹਮਣੇ ਆਈ ਹੈ। ਕੀਵ 'ਚ ਅਜੇ ਤੱਕ ਦਾਖਲ ਨਾ ਕਰ ਪਾਉਣ ਕਾਰਨ ਰੂਸੀ ਫ਼ੌਜ ਨੇ ਪ੍ਰਮਾਣੂ ਹਮਲੇ ਦੀ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਚੇਰਨੋਬਿਲ ਪਰਮਾਣੂ ਪਾਵਰ ਪਲਾਂਟ 'ਤੇ ਰੂਸ ਦਾ ਫਾਲਸ ਫਲੈਗ ਅਟੈਕ (ਖੁਦ ਹਮਲਾ ਕਰਕੇ ਦੂਜਿਆਂ ਨੂੰ ਦੋਸ਼ੀ ਠਹਿਰਾਉਣਾ) ਸ਼ਾਮਲ ਹੈ।

PunjabKesari

ਯੂਕ੍ਰੇਨ ਦੀ ਖੁਫੀਆ ਏਜੰਸੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਰੂਸ ਖੁਦ ਚੇਰਨੋਬਿਲ 'ਤੇ ਹਮਲਾ ਕਰੇਗਾ ਅਤੇ ਇਸ ਹਮਲੇ ਦਾ ਦੋਸ਼ ਯੂਕ੍ਰੇਨ ਦੇ ਫ਼ੌਜੀਆਂ 'ਤੇ ਲਗਾਏਗਾ ਅਤੇ ਉਨ੍ਹਾਂ ਫ਼ੌਜੀਆਂ ਦੀਆਂ ਲਾਸ਼ਾਂ ਉਥੇ ਸੁੱਟੇਗਾ। ਜਿਸ ਰਾਹੀਂ ਉਹ ਇਹ ਪ੍ਰਚਾਰ ਕਰੇਗਾ ਕਿ ਯੂਕ੍ਰੇਨੀ ਫ਼ੌਜੀਆਂ ਨੇ ਇੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਸਾਜ਼ਿਸ਼ ਲਈ ਰੂਸ ਨੇ ਯੂਕ੍ਰੇਨ ਦੇ ਕੁਝ ਸੈਨਿਕਾਂ ਦੀਆਂ ਲਾਸ਼ਾਂ ਨੂੰ ਫ੍ਰੀਜ਼ਰ ਵਿੱਚ ਰੱਖਿਆ ਹੋਇਆ ਹੈ।ਯੂਕਰੇਨ ਦੀ ਫ਼ੌਜ ਨੇ ਹਾਲ ਹੀ ਵਿੱਚ ਹੋਸਟੋਮੋਲ ਸ਼ਹਿਰ ਵਿੱਚ ਰੂਸੀ ਫ਼ੌਜ ਦੇ ਕਾਫਲੇ ਵਿੱਚ ਅਜਿਹੇ ਕਈ ਫ੍ਰੀਜ਼ਰ ਫੜੇ ਹਨ। ਇਸ ਦੌਰਾਨ ਰੂਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਹੈ ਤਾਂ ਉਹ ਹਮਲਾ ਕਰੇਗਾ। ਦੂਜੇ ਪਾਸੇ ਰੂਸੀ ਬਲ ਸ਼ਨੀਵਾਰ ਨੂੰ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ 25 ਕਿਲੋਮੀਟਰ ਦੂਰ ਬ੍ਰੋਵਾਰੀ ਪਹੁੰਚ ਗਏ ਹਨ।

ਪੜ੍ਹੋ ਇਹ ਅਹਿਮ ਖ਼ਬਰ- ਸ਼ਰਨਾਰਥੀਆਂ ਦੇ ਕਾਫਲੇ 'ਤੇ ਰੂਸੀ ਫ਼ੌਜ ਵੱਲੋਂ ਗੋਲੀਬਾਰੀ, ਯੂਕ੍ਰੇਨ ਦੇ ਸੱਤ ਲੋਕਾਂ ਦੀ ਮੌਤ

ਮੈਲਿਟੋਪੋਲ ਦੇ ਮੇਅਰ ਨੂੰ ਰੂਸ ਨੇ ਕੀਤਾ ਅਗਵਾ
ਕੀਵ ਨੇੜੇ ਮੈਲਿਟੋਪੋਲ ਦੇ ਮੇਅਰ ਇਵਾਨ ਫੇਡੋਰੋਵ ਨੂੰ ਰੂਸੀ ਫ਼ੌਜ ਨੇ ਅਗਵਾ ਕਰ ਲਿਆ ਹੈ। ਰੂਸੀ ਫ਼ੌਜਾਂ ਨੇ ਸ਼ਹਿਰ 'ਤੇ ਕਬਜ਼ਾ ਕਰਨ ਤੋਂ ਬਾਅਦ ਉਸ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਫਰਾਂਸ ਅਤੇ ਜਰਮਨੀ ਨੇ ਮੇਅਰ ਦੀ ਰਿਹਾਈ ਲਈ ਰੂਸ ਨੂੰ ਅਪੀਲ ਕੀਤੀ ਹੈ। ਸ਼ਨੀਵਾਰ ਨੂੰ ਲਵੀਵ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਯੂਕ੍ਰੇਨੀ ਸ਼ਰਨਾਰਥੀਆਂ ਲਈ ਆਰਟ ਆਫ ਲਿਵਿੰਗ ਕੇਂਦਰ
ਆਰਟ ਆਫ ਲਿਵਿੰਗ ਵੱਲੋਂ ਹੰਗਰੀ, ਪੋਲੈਂਡ, ਸਲੋਵਾਕੀਆ, ਰੋਮਾਨੀਆ, ਜਰਮਨੀ ਅਤੇ ਬੁਲਗਾਰੀਆ ਵਿੱਚ ਯੂਕ੍ਰੇਨੀ ਸ਼ਰਨਾਰਥੀਆਂ ਲਈ ਕੇਂਦਰ ਖੋਲ੍ਹੇ ਹਨ। ਇੱਥੇ 4 ਹਜ਼ਾਰ ਤੋਂ ਵੱਧ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਗਈ। ਮੈਡੀਕਲ ਕਿੱਟਾਂ, ਭੋਜਨ ਮੁਹੱਈਆ ਕਰਵਾਇਆ ਗਿਆ ਹੈ। ਸ਼ਰਨਾਰਥੀਆਂ ਲਈ ਪੋਲੈਂਡ ਵਿੱਚ 40 ਘਰ ਵੀ ਬਣਾਏ ਗਏ ਸਨ।

ਮਾਰੀਓਪੋਲ ਦੀ ਮਸਜਿਦ 'ਤੇ ਰੂਸੀ ਹਮਲੇ, 80 ਮਰੇ
ਪੂਰਬੀ ਯੂਕ੍ਰੇਨ ਦੇ ਮਾਰੀਓਪੋਲ 'ਚ ਸ਼ਨੀਵਾਰ ਨੂੰ ਰੂਸੀ ਹਮਲੇ 'ਚ ਘੱਟੋ-ਘੱਟ 80 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਲੋਕ ਮਸਜਿਦ ਵਿੱਚ ਸ਼ਰਨ ਲਏ ਹੋਏ ਸਨ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਹਮਲੇ ਵਿੱਚ ਹੁਣ ਤੱਕ 1300 ਯੂਕ੍ਰੇਨੀ ਸੈਨਿਕ ਮਾਰੇ ਜਾ ਚੁੱਕੇ ਹਨ। ਸ਼ਨੀਵਾਰ ਨੂੰ ਲਗਭਗ 2000 ਲੋਕਾਂ ਨੂੰ ਕੀਵ ਤੋਂ ਬਾਹਰ ਕੱਢਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨਾਲ ਸਬੰਧਾਂ 'ਚ ਗਿਰਾਵਟ ਦੇ ਬਾਅਦ ਆਸਟ੍ਰੇਲੀਆ ਨੇ ਰੱਖਿਆ ਬਜਟ 'ਚ ਕੀਤਾ ਵਾਧਾ

ਰੂਸੋ-ਯੂਕ੍ਰੇਨ ਯੁੱਧ 17ਵਾਂ ਦਿਨ: ਜ਼ੇਲੇਂਸਕੀ ਨੇ ਕਿਹਾ- ਗੱਲਬਾਤ ਤੋਂ ਪਹਿਲਾਂ ਜੰਗਬੰਦੀ
-ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਪੁਤਿਨ ਨੂੰ ਜੰਗ ਰੋਕਣ ਦੀ ਅਪੀਲ ਰਹੀ ਅਸਫਲ।

-ਕੀਵ ਨੇੜੇ ਵੈਸਲਕੀਯੇਵ ਦੇ ਯੂਕ੍ਰੇਨੀ ਏਅਰਬੇਸ 'ਤੇ ਰੂਸੀ ਹਮਲਾ।

-ਲਵੀਵ, ਓਡੇਸਾ, ਖਾਰਕੀਵ, ਸੁਮੀ, ਚੈਰਕਸੀ ਵਿੱਚ ਭਾਰੀ ਰੂਸੀ ਬੰਬਾਰੀ।

-ਅਮਰੀਕਾ ਨੇ ਯੂਕ੍ਰੇਨ ਨੂੰ ਹਥਿਆਰਾਂ ਲਈ 1520 ਕਰੋੜ ਰੁਪਏ ਜਾਰੀ ਕੀਤੇ।

-ਯੂਐਸ-ਈਯੂ ਨੇ ਪੁਤਿਨ ਦੇ ਨਜ਼ਦੀਕੀ ਸਹਿਯੋਗੀ ਕੋਵਲਚੁਕ 'ਤੇ ਲਗਾਈਆਂ ਪਾਬੰਦੀਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News