ਰੂਸੀ ਅਖ਼ਬਾਰ ਦਾ ਦਾਅਵਾ, ਰੂਸ ਦੀ ਯੋਜਨਾ ਯੂਕ੍ਰੇਨ ਨੂੰ ਵੰਡਣ ਦੀ ਹੈ

Friday, Mar 04, 2022 - 06:14 PM (IST)

ਰੂਸੀ ਅਖ਼ਬਾਰ ਦਾ ਦਾਅਵਾ, ਰੂਸ ਦੀ ਯੋਜਨਾ ਯੂਕ੍ਰੇਨ ਨੂੰ ਵੰਡਣ ਦੀ ਹੈ

ਮਾਸਕੋ (ਵਾਰਤਾ): ਰੂਸ ਦੇ ਅਖ਼ਬਾਰ ਨੋਵੇ ਗਜ਼ਟ ਨੇ ਕਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਯੋਜਨਾ ਯੂਕ੍ਰੇਨ ਨੂੰ ਕੁਝ ਇਸ ਤਰੀਕੇ ਨਾਲ ਵੰਡਣ ਦੀ ਹੈ ਕਿ ਰਾਜਧਾਨੀ ਕੀਵ ਸਮੇਤ ਦੇਸ਼ ਦਾ ਮੱਧ ਅਤੇ ਪੂਰਬੀ ਹਿੱਸਾ ਰੂਸ ਪੱਖੀ ਰਹੇ, ਜਦੋਂ ਕਿ ਯੂਰਪ ਦੇ ਨਾਲ ਲੱਗਦੇ ਪੱਛਮੀ ਹਿੱਸਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਜੋ ਉਹ ਜਿਵੇਂ ਕਰਨਾ ਚਾਹੁੰਦੇ ਹਨ ਉਂਝ ਕਰ ਸਕਣ। ਨੋਵੇ ਗਜ਼ਟ ਦੇ ਮੁੱਖ ਸੰਪਾਦਕ ਅਤੇ ਪਿਛਲੇ ਸਾਲ ਫਿਲੀਪੀਨ ਦੀ ਪੱਤਰਕਾਰ ਮਾਰੀਆ ਰੇਸਾ ਨਾਲ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੇ ਦਮਿੱਤਰੀ ਮੁਰਾਤੋਵ ਨੇ ਵੀ 'ਦਿ ਨਿਊ ਯਾਰਕਰ' ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਆਮ ਰੂਸੀ ਯੂਕ੍ਰੇਨ ਵਿਰੁੱਧ ਜੰਗ ਦਾ ਸਮਰਥਕ ਨਹੀਂ ਹੈ ਅਤੇ ਇਕ ਤਿਹਾਈ ਤੋਂ ਵੱਧ ਆਬਾਦੀ ਫ਼ੌਜੀ ਕਾਰਵਾਈ ਦੇ ਵਿਰੁੱਧ ਹੈ। 

ਮੁਰਾਤੋਵ ਨੇ ਕਿਹਾ ਕਿ ਰੂਸੀ ਸਰਕਾਰ ਯੂਕ੍ਰੇਨ ਨੂੰ ਕੁਝ ਇਸ ਤਰ੍ਹਾਂ ਵੰਡਣ ਦੀ ਯੋਜਨਾ ਬਣਾ ਰਹੀ ਹੈ ਕਿ ਯੂਕ੍ਰੇਨ ਦਾ ਪੱਛਮੀ ਹਿੱਸਾ, ਜਿਸਦਾ ਕੇਂਦਰ ਲਵੀਵ ਹੈ, ਉਸ ਖੇਤਰ ਨੂੰ ਉਸ ਦੇ ਹਾਲ 'ਤੇ ਛੱਡ ਦਿੱਤਾ ਜਾਵੇ ਅਤੇ ਮੱਧ ਯੂਕ੍ਰੇਨ, ਜਿਸਦਾ ਕੇਂਦਰ ਕੀਵ ਹੈ, ਇਸ ਖੇਤਰ 'ਤੇ ਪੁਤਿਨ ਸਮਰਥਕ ਸਰਕਾਰ ਦਾ ਸ਼ਾਸਨ ਹੋਵੇ। ਅਜਿਹੀ ਸਰਕਾਰ ਜਿਸ ਦਾ ਝੁਕਾਅ ਰੂਸ ਵੱਲ ਹੋਵੇ ਨਾ ਕਿ ਪੱਛਮੀ ਦੇਸ਼ਾਂ ਵੱਲ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪੂਰਬੀ ਹਿੱਸੇ ਦਾ ਸਬੰਧ ਹੈ, ਪੂਰੇ ਡੋਨਬਾਸ ਖੇਤਰ ਨੂੰ ਰੂਸ ਨਾਲ ਰਲੇਵੇਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਅਸਲ ਵਿੱਚ, ਜ਼ਿਆਦਾਤਰ ਰੂਸੀ ਲੋਕ ਫ਼ੌਜੀ ਕਾਰਵਾਈ ਦੇ ਹੱਕ ਵਿੱਚ ਨਹੀਂ ਹਨ। ਲੋਕ ਕਿਸੇ ਵੀ ਤਰ੍ਹਾਂ ਜੰਗ ਖਾਸ ਕਰਕੇ ਯੂਕ੍ਰੇਨ ਖ਼ਿਲਾਫ਼ ਜੰਗ ਦੇ ਸਮਰਥਨ ਵਿੱਚ ਨਹੀਂ ਹਨ। ਇਸ ਲੜਾਈ ਨੂੰ ਲੈ ਕੇ ਰੂਸ ਵਿਚ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਮਿਲ ਰਿਹਾ ਹੈ ਸਗੋਂ ਇਕ ਮਿਲੀਅਨ ਲੋਕਾਂ ਨੇ Change.org ਪਲੇਟਫਾਰਮ 'ਤੇ "ਨੋ ਟੂ ਵਾਰ" ਮੁਹਿੰਮ 'ਤੇ ਦਸਤਖ਼ਤ ਕੀਤੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਇਸ ਬ੍ਰਿਟਿਸ਼ ਨਾਗਰਿਕ ਨਾਲ ਜੁੜੀ ਹੈ ਅਜੀਬ ਤ੍ਰਾਸਦੀ, ਜਿੱਥੇ ਘੁੰਮਣ ਜਾਂਦਾ ਹੈ ਉੱਥੇ ਮਚ ਜਾਂਦੀ ਹੈ ਤਬਾਹੀ

ਇੰਨਾ ਹੀ ਨਹੀਂ ਰੂਸੀ ਬੁੱਧੀਜੀਵੀ, ਜਿਨ੍ਹਾਂ ਵਿਚ ਲੇਖਕ, ਪੱਤਰਕਾਰ ਅਤੇ ਵਿਗਿਆਨੀ ਆਦਿ ਸ਼ਾਮਲ ਹਨ, ਉਹਨਾਂ ਦਾ ਵੀ ਕੁਝ ਇਸ ਤਰ੍ਹਾਂ ਦਾ ਹੀ ਮੰਨਣਾ ਹੈ। ਮੁਰਾਤੋਵ ਨੇ ਕਿਹਾ ਕਿ ਉਹ ਤਿੰਨ ਦਹਾਕਿਆਂ ਤੋਂ ਸਰਕਾਰੀ ਅਤੇ ਵਪਾਰਕ ਅਦਾਰੇ ਵਿੱਚ ਭ੍ਰਿਸ਼ਟਾਚਾਰ, ਰੂਸੀ ਰਾਜਨੀਤੀ ਅਤੇ ਚੇਚਨੀਆ ਤੋਂ ਪੂਰਬੀ ਯੂਕ੍ਰੇਨ ਤੱਕ ਫ਼ੌਜੀ ਸੰਘਰਸ਼ਾਂ 'ਤੇ ਆਪਣੀ ਆਵਾਜ਼ ਉਠਾਉਂਦਾ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਕਾਰਨ ਗੰਭੀਰ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਯੂਕ੍ਰੇਨ ਖ਼ਿਲਾਫ਼ ਜੰਗ ਦੇ ਕੱਟੜ ਵਿਰੋਧੀ ਮੁਰਾਤੋਵ ਨੇ ਪੁਤਿਨ 'ਤੇ ਰੂਸੀ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਇਸ ਯੁੱਧ ਦਾ ਸਮਰਥਨ ਨਹੀਂ ਕਰਦੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ - ਪਾਕਿਸਤਾਨ  ਮਸਜਿਦ 'ਚ ਬੰਬ ਧਮਾਕਾ, 30 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਮੁਰਾਤੋਵ ਨੇ ਮੰਨਿਆ ਕਿ ਕੋਈ ਨਹੀਂ ਜਾਣਦਾ ਕਿ ਪੁਤਿਨ ਯੂਕ੍ਰੇਨ ਵਿਚ ਕਿਸ ਹੱਦ ਤੱਕ ਜਾਣਗੇ। ਬਿਨਾਂ ਸ਼ੱਕ ਉਹ ਵਿਸ਼ਵ ਅਤੇ ਯੂਕ੍ਰੇਨ ਨੂੰ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਬਣਾਉਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰੂਸ ਅਤੇ ਯੂਕ੍ਰੇਨ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦਾ ਕੋਈ ਸਕਾਰਾਤਮਕ ਨਤੀਜਾ ਨਿਕਲਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਕੀਤਾ। ਬਹੁਤ ਸਾਰੇ ਰੂਸੀ ਪੁਤਿਨ ਦੇ ਇਸ ਵਿਚਾਰ ਨਾਲ ਅਸਹਿਮਤ ਹਨ ਕਿ ਨਾਟੋ ਰੂਸ ਲਈ ਖ਼ਤਰਾ ਹੈ। ਨਾਟੋ ਨੇ ਕਦੇ ਵੀ ਰੂਸ 'ਤੇ ਹਮਲਾ ਨਹੀਂ ਕੀਤਾ। ਇਹ ਦਲੀਲ ਕਿ ਯੂਕ੍ਰੇਨ 'ਤੇ ਫਾਸੀਵਾਦੀਆਂ ਦਾ ਕਬਜ਼ਾ ਵਧਦਾ ਜਾ ਰਿਹਾ ਹੈ, ਇਸ 'ਤੇ ਕੁਝ ਵੀ ਸਪੱਸ਼ਟ ਨਹੀਂ ਕਿਹਾ ਜਾ ਸਕਦਾ। ਪੁਤਿਨ ਨੇ ਇੱਕ ਅਜਿਹੇ ਦੇਸ਼ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ ਜਿਸ ਨੇ ਦੂਜੇ ਵਿਸ਼ਵ ਯੁੱਧ ਵਿੱਚ ਲਗਭਗ 80 ਲੱਖ ਲੋਕ ਗੁਆ ਦਿੱਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਖੋਜੀ ਨੇ ਜਾਨਵਰਾਂ ਲਈ ਬਣਾਈ 'ਕੋਵਿਡ ਵੈਕਸੀਨ' 


author

Vandana

Content Editor

Related News