ਰੂਸ ਨੇ ਪ੍ਰਮਾਣੂ ਪਲਾਂਟ ਦੇ ਨੇੜਲੇ ਸ਼ਹਿਰਾਂ 'ਤੇ ਕੀਤੀ ਗੋਲੀਬਾਰੀ : ਯੂਕ੍ਰੇਨ
Saturday, Aug 27, 2022 - 08:24 PM (IST)
ਕੀਵ-ਯੂਕ੍ਰੇਨ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਰੂਸੀ ਫੌਜਾਂ ਨੇ ਯੂਰਪ ਦੇ ਸਭ ਤੋਂ ਵੱਡੇ ਜਪੋਰੀਜ਼ੀਆ ਪ੍ਰਮਾਣੂ ਊਰਜਾ ਪਲਾਂਟ ਨੇੜੇ ਨੀਪਰ ਨਦੀ ਦੇ ਪਾਰ ਯੂਕ੍ਰੇਨ ਦੇ ਕਬਜ਼ੇ ਵਾਲੇ ਹਿੱਸਿਆਂ 'ਚ ਮਿਜ਼ਾਈਲ ਅਤੇ ਤੋਪ ਨਾਲ ਹਮਲੇ ਕੀਤੇ ਹਨ। ਇਸ ਦੇ ਨਾਲ ਹੀ ਉਕਤ ਪ੍ਰਮਾਣੂ ਪਲਾਂਟ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ, ਜੋ ਇਸ ਸਮੇਂ ਰੂਸੀ ਕਬਜ਼ੇ 'ਚ ਹੈ ਅਤੇ ਜਿਸ ਨੂੰ ਅਸਥਾਈ ਰੂਪ ਨਾਲ ਬੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Asia Cup, SL vs AFG : ਅਫਗਾਨਿਸਤਾਨ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ
ਨਿਪ੍ਰਾਪੇਟ੍ਰੋਸ ਖੇਤਰ ਦੇ ਗਵਰਨਰ ਵਾਲੇਂਟਿਨ ਰੇਜਨਿਚੇਂਕੋ ਨੇ ਦੱਸਿਆ ਕਿ ਗ੍ਰੇਡ ਮਿਜ਼ਾਈਲ ਅਤੇ ਤੋਪ ਦੇ ਗੋਲੇ ਨਾਲ ਨਿਕੋਪੋਲ ਅਤੇ ਮਾਰਹਾਨੇਟਸ 'ਤੇ ਹਮਲੇ ਕੀਤੇ ਗਏ ਹਨ। ਇਹ ਖੇਤਰ ਪ੍ਰਮਾਣੂ ਊਰਜਾ ਪਲਾਂਟ ਨੇੜੇ ਨੀਪਰ ਨਦੀ ਦੇ ਉਸ ਪਾਰ ਸਿਰਫ 10 ਕਿਲੋਮੀਟਰ ਦੂਰ ਸਥਿਤ ਹੈ। ਰੂਸੀ ਫੌਜ ਨੇ ਇਸ ਪ੍ਰਮਾਣੂ ਪਲਾਂਟ 'ਤੇ ਯੁੱਧ ਦੀ ਸ਼ੁਰੂਆਤ 'ਚ ਹੀ ਕਬਜ਼ਾ ਕਰ ਲਿਆ ਸੀ ਅਤੇ ਯੂਕ੍ਰੇਨ ਦੇ ਕਰਮਚਾਰੀ ਇਸ ਦਾ ਸੰਚਾਲਨ ਕਰ ਰਹੇ ਹਨ।
ਇਹ ਵੀ ਪੜ੍ਹੋ :SUV ਸੈਗਮੈਂਟ ’ਚ ਮਜ਼ਬੂਤੀ ਬਣਾਏ ਰੱਖਣ ਲਈ ਨਵੇਂ ਵੇਰੀਐਂਟ ਲੈ ਕੇ ਆਵਾਂਗੇ : ਟਾਟਾ ਮੋਟਰਜ਼
ਦੋਵੇਂ ਪੱਖ ਇਕ ਦੂਜੇ ਦੇ ਪਲਾਂਟ 'ਤੇ ਗੋਲੀਬਾਰੀ ਕਰਨ ਦਾ ਦੋਸ਼ ਲੱਗਾ ਰਹੇ ਹਨ ਜਿਸ ਨਾਲ ਇਲਾਕੇ 'ਚ ਯੁੱਧ ਭੜਕਾਉਣ ਅਤੇ ਨਿਵਾਸ਼ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਅਧਿਕਾਰੀਆਂ ਨੇ ਪਲਾਂਟ ਦੇ ਕਰੀਬ ਰਹਿਣ ਵਾਲੇ ਲੋਕਾਂ ਦਰਮਿਆਨ ਸ਼ੁੱਕਰਵਾਰ ਨੂੰ ਆਇਉਡੀਨ ਦੀਆਂ ਗੋਲੀਆਂ ਵੰਡਣ ਦੀ ਸ਼ੁਰੂਆਤ ਕੀਤੀ ਤਾਂ ਕਿ ਸਥਿਤੀ 'ਚ ਬਚਾਅ ਹੋ ਸਕੇ। ਯੂਕ੍ਰੇਨ ਨੇ ਗੋਲੀਬਾਰੀ ਦਾ ਦਾਅਵਾ, ਪਲਾਂਟ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦੇ ਇਕ ਦਿਨ ਬਾਅਦ ਕੀਤਾ ਹੈ। ਅਧਿਕਾਰੀਆਂ ਮੁਤਾਬਕ ਟ੍ਰਾਂਸਮਿਸ਼ਨ ਲਾਈਨ ਕਾਰਨ ਪਲਾਂਟ ਨੂੰ ਅਸਥਾਈ ਰੂਪ ਨਾਲ ਬੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਟਰੰਪ ਦੀ ਫਲੋਰੀਡਾ ਰਿਹਾਇਸ਼ ਤੋਂ ਬਰਾਮਦ 15 ਬਕਸਿਆਂ 'ਚੋਂ 14 'ਚ ਸਨ ਗੁਪਤ ਦਸਤਾਵੇਜ਼ : FBI
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ