ਰੂਸ ਦਾ ਵੱਡਾ ਬਿਆਨ, ਕਿਹਾ-ਦੂਜੇ ਦੇਸ਼ਾਂ 'ਤੇ ਨਹੀਂ ਲਗਾਵਾਂਗੇ ਪਾਬੰਦੀਆਂ

Friday, Apr 15, 2022 - 11:51 AM (IST)

ਰੂਸ ਦਾ ਵੱਡਾ ਬਿਆਨ, ਕਿਹਾ-ਦੂਜੇ ਦੇਸ਼ਾਂ 'ਤੇ ਨਹੀਂ ਲਗਾਵਾਂਗੇ ਪਾਬੰਦੀਆਂ

ਮਾਸਕੋ (ਵਾਰਤਾ): ਯੂਕ੍ਰੇਨ ਵਿਚ ਰੂਸ ਦੇ ਵਿਸ਼ੇਸ਼ ਫੌਜੀ ਆਪ੍ਰੇਸ਼ਨ ਦੇ ਮੱਦੇਨਜ਼ਰ ਦੂਜੇ ਦੇਸ਼ਾਂ ਦੁਆਰਾ ਰੂਸ 'ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਜਵਾਬ ਵਿਚ ਉਹ ਅਜਿਹਾ ਨਹੀਂ ਕਰੇਗਾ। ਰੂਸੀ ਵਿਦੇਸ਼ ਮੰਤਰਾਲੇ ਦੇ ਆਰਥਿਕ ਸਹਿਯੋਗ ਵਿਭਾਗ ਦੇ ਨਿਰਦੇਸ਼ਕ ਦਿਮਿਤਰੀ ਬਿਰਿਚੇਵਸਕੀ ਨੇ ਇਹ ਜਾਣਕਾਰੀ ਦਿੱਤੀ। ਬਿਰਿਚੇਵਸਕੀ ਨੇ ਰੂਸੀ-ਸਮਰਥਿਤ ਪ੍ਰਸਾਰਕ ਆਰਟੀ ਨੂੰ ਦੱਸਿਆ ਕਿ ਸਾਡੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਵੇਗੀ। ਕੁਝ ਖੇਤਰਾਂ ਵਿੱਚ ਅਸੀਂ ਅਜਿਹਾ ਕੀਤਾ ਹੈ ਪਰ ਅਸੀਂ ਕਿਸੇ ਵੀ ਦੇਸ਼ 'ਤੇ ਪਾਬੰਦੀਆਂ ਲਗਾਉਣ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਇਰਾਦਾ ਨਹੀਂ ਰੱਖਦੇ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਪੋਲੈਂਡ 'ਚ ਯੂਕ੍ਰੇਨੀ ਸ਼ਰਨਾਰਥੀਆਂ ਦੀ ਮਦਦ ਲਈ ਭੇਜੀ ਫ਼ੌਜ 

ਬਿਰਿਚੇਵਸਕੀ ਨੇ ਕਿਹਾ ਕਿ ਰੂਸ ਸਮਝਦਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਦੋ-ਧਾਰੀ ਤਲਵਾਰ ਵਾਂਗ ਹਨ। ਪਾਬੰਦੀਆਂ ਲਗਾਉਣ ਵਾਲੇ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਰੂਸੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਦਾ ਸਵਾਲ ਹੈ, ਅਸੀਂ ਪਹਿਲਾਂ ਹੀ ਤਿਆਰ ਸੀ ਕਿ ਅਜਿਹੇ ਕਦਮ ਚੁੱਕੇ ਜਾਣਗੇ। ਸਾਡੇ ਕੋਲ ਇਸਦੀ ਤਿਆਰੀ ਕਰਨ ਲਈ ਸਮਾਂ ਅਤੇ ਤਜਰਬਾ ਦੋਵੇਂ ਸਨ। ਜਿਵੇਂ ਕਿ ਤੁਸੀਂ ਦੇਖਿਆ ਹੈ 2014 ਵਿੱਚ ਸਾਡੇ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੌਰਾਨ ਅਸੀਂ ਆਸਾਨੀ ਨਾਲ ਉਸ ਸਥਿਤੀ ਵਿੱਚ ਢੱਲ ਗਏ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News