ਰੂਸ ''ਚ ਆਕਸੀਜਨ ਦੀ ਪਾਈਪ ਲਾਈਨ ਫਟਣ ਕਾਰਨ 9 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ
Tuesday, Aug 10, 2021 - 02:44 AM (IST)
ਮਾਸਕੋ-ਰੂਸ ਦੀ ਰਾਜਧਾਨੀ ਮਾਸਕੋ ਦੇ ਦੱਖਣੀ ਸ਼ਹਿਰ ਵਲਾਦਿਕਾਵਕਾਜ ਦੇ ਇਕ ਹਸਪਤਾਲ 'ਚ ਆਕਸੀਜਨ ਦੀ ਖਰਾਬੀ ਦੇ ਚੱਲਦੇ 9 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਭੂਮੀਗਤ ਆਕਸੀਜਨ ਪਾਈਪ ਲਾਈਨ ਫਟਣ ਨਾਲ ਵਾਰਡ 'ਚ ਸਪਲਾਈ ਦੀ ਕਮੀ ਹੋ ਗਈ, ਜਿਸ ਕਾਰਨ 9 ਕੋਰੋਨਾ ਵਾਇਰਸ ਮਰੀਜ਼ਾਂ ਦੀ ਮੌਤ ਹੋ ਗਈ। ਵਾਰਡ 'ਚ ਕੁੱਲ 71 ਲੋਕਾਂ ਦਾ ਇਲਾਜ ਚੱਲ ਰਿਹਾ ਸੀ। ਪਾਈਪ ਲਾਈਨ ਫੱਟਣ ਤੋਂ ਬਾਅਦ ਸਾਰਿਆਂ ਨੂੰ ਆਕਸੀਜਨ ਦੀ ਸਪਲਾਈ ਨਹੀਂ ਹੋ ਰਹੀ ਸੀ।
ਇਹ ਵੀ ਪੜ੍ਹੋ : ਐਮਾਜ਼ੋਨ-ਫਲਿੱਪਕਾਰਟ ਨੂੰ SC ਤੋਂ ਨਹੀਂ ਮਿਲੀ ਰਾਹਤ, CCI ਜਾਂਚ 'ਚ ਦਖਲ ਤੋਂ ਇਨਕਾਰ
ਦੱਖਣੀ ਸ਼ਹਿਰ ਵਲਾਦਿਕਾਵਕਾਜ ਤੋਂ ਲਗਭਗ 80 ਕਿਮੀ ਦੂਰ ਇਹ ਘਟਨਾ ਹੋਈ। ਘਟਨਾ ਦੇ ਕੁਝ ਦੇ ਬਾਅਦ ਨਾਰਥ ਓਸੇਸ਼ੀਆ ਦੇ ਕਾਰਜਕਾਰੀ ਮੁਖੀ ਸਰਗੇਈ ਮੇਨਯਾਲੋ ਨੇ ਕਿਹਾ ਕਿ ਮੈਡੀਕਲ ਕਰਮਚਾਰੀਆਂ ਨੇ ਵੈਂਟੀਲੇਵਰ 'ਤੇ ਰਹਿਣ ਵਾਲੇ ਮਰੀਜ਼ਾਂ ਨੂੰ ਆਕਸੀਜਨ ਟੈਂਕ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਹਸਪਤਾਲ 'ਚ ਹੋਰ ਆਕਸੀਜਨ ਟੈਂਕ ਆਉਣੇ ਸ਼ੁਰੂ ਹੋ ਗਏ ਅਤੇ ਉਥੇ ਹੀ ਹੁਣ ਇਸ ਪੂਰੇ ਮਾਮਲੇ 'ਤੇ ਰੂਸ ਦੀ ਸਰਕਾਰ ਵੱਲੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਅਮਰੀਕੀਆਂ ਦੀ ਪ੍ਰੋਫਾਈਲ ਬਣਾਉਣ ਲਈ ਚੀਨ ਨੇ ਚੋਰੀ ਕੀਤਾ ਡਾਟਾ, ਸੈਨੇਟ ਦੀ ਖੁਫੀਆ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ