''ਐਸਟ੍ਰਾਜ਼ੇਨੇਕਾ ਦਾ ਬਲੂਪ੍ਰਿੰਟ ਚੋਰੀ ਕਰਕੇ ਰੂਸ ਨੇ ਬਣਾਈ ਸਪੂਤਨਿਕ-ਵੀ ਵੈਕਸੀਨ''
Monday, Oct 11, 2021 - 08:47 PM (IST)
ਮਾਸਕੋ-ਕੋਰੋਨਾ ਵਾਇਰਸ ਨਾਲ ਲੜਨ ਲਈ ਰੂਸ ਨੇ ਸਭ ਤੋਂ ਪਹਿਲਾਂ 'ਸਪੂਤਨਿਕ-ਵੀ' ਨਾਂ ਦੀ ਵੈਕਸੀਨ ਬਣਾਈ ਸੀ ਪਰ ਇਸ ਵੈਕਸੀਨ ਨੂੰ ਬਣਾਉਣ ਵਾਲੀ ਕੰਪਨੀ ਮੇਘਾਲਿਆ ਨੈਸ਼ਨਲ ਰਿਸਰਚ ਇੰਸਟੀਚਿਊਟ ਆਫ ਏਪਿਡੇਮੀਉਲਾਜੀ ਐਂਡ ਮਾਈਕ੍ਰੋਬਾਇਉਲਾਜੀ 'ਤੇ ਚੋਰੀ ਦਾ ਦੋਸ਼ ਲੱਗਿਆ ਹੈ। ਇਕ ਰਿਪੋਰਟ ਮੁਤਾਬਕ ਯੂ.ਕੇ. ਦੀ ਆਕਸਫੋਰਡ/ਐਸਟ੍ਰਾਜ਼ੇਨੇਕਾ ਵੈਕਸੀਨ ਦਾ ਬਲੂਪ੍ਰਿੰਟ ਰੂਸੀ ਜਾਸੂਸਾਂ ਨੇ ਚੋਰੀ ਕਰ ਲਿਆ ਸੀ। ਫਿਰ ਇਸਤੇਮਾਲ ਸਪੂਤਨਿਕ-ਵੀ ਵੈਕਸੀਨ ਬਣਾਉਣ 'ਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸੀਰੀਆ ਦੇ ਬਾਜ਼ਾਰ 'ਚ ਕਾਰ ਬੰਬ ਧਮਾਕਾ, 4 ਦੀ ਮੌਤ
ਇਕ ਰਿਪੋਰਟ ਮੁਤਾਬਕ ਕਥਿਤ ਤੌਰ 'ਤੇ ਸੁਰੱਖਿਆ ਸੂਤਰਾਂ ਨੇ ਮੰਤਰੀਆਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਸਬੂਤ ਹਨ ਕਿ ਰੂਸੀ ਰਾਸ਼ਟਰਪਤੀ ਕਾਰਜਕਾਲ ਕ੍ਰੈਮਲਿਨ ਦੇ ਜਾਸੂਸਾਂ ਨੇ ਆਕਸਫੋਰਡ /ਐਸਟ੍ਰਾਜ਼ੇਨੇਕਾ ਵੈਕਸੀਨ ਦਾ ਖਾਕਾ ਚੋਰੀ ਕੀਤਾ ਅਤੇ ਇਸ ਦਾ ਇਸਤੇਮਾਲ ਆਪਣੀ ਖੁਦ ਦੀ ਵੈਕਸੀਨ ਡਿਜ਼ਾਈਨ ਕਰਨ ਲਈ ਕੀਤਾ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਕਹਿਰ, ਵੱਡੀ ਗਿਣਤੀ 'ਚ ਸਾਹਮਣੇ ਆ ਰਹੇ ਮਾਮਲੇ
ਇਹ ਸਮਝਿਆ ਜਾਂਦਾ ਹੈ ਕਿ ਬਲੂਪ੍ਰਿੰਟ ਅਤੇ ਮਹੱਤਵਪੂਰਨ ਜਾਣਕਾਰੀ ਇਕ ਵਿਦੇਸ਼ੀ ਏਜੰਟ ਵੱਲੋਂ ਵਿਅਕਤੀਗਤ ਰੂਪ ਨਾਲ ਚੋਰੀ ਕੀਤੀ ਗਈ ਸੀ। ਵਲਾਦਿਮੀਰ ਪੁਤਿਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਪੂਤਨਿਕ-ਵੀ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ। ਉਨ੍ਹਾਂ ਨੇ ਹੋਰ ਰੂਸੀਆਂ ਨੂੰ ਵੀ ਇਹ ਵੈਕਸੀਨ ਲੈਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਇਹ ਵੈਕਸੀਨ ਅਜੇ ਤੱਕ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਵਾਨਤ ਨਹੀਂ ਹੈ। ਇਸ ਦੇ ਬਾਵਜੂਦ 70 ਦੇਸ਼ਾਂ ਨੇ ਇਸ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ਅਮਰੀਕੀ ਜਲ ਸੈਨਾ ਦੇ ਪ੍ਰਮਾਣੂ ਇੰਜੀਨੀਅਰ 'ਤੇ ਗੁਪਤ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।