ਰੂਸ ਮਚਾਵੇਗਾ ਯੂਕਰੇਨ ''ਚ ਤਬਾਹੀ, ਦਾਗ ''ਤਾ ਸਭ ਤੋਂ ਤਾਕਤਵਰ ਹਥਿਆਰ

Thursday, Nov 21, 2024 - 03:25 PM (IST)

ਕੀਵ : ਰੂਸ ਨੇ ਵੀਰਵਾਰ ਨੂੰ ਯੂਕਰੇਨ ਉੱਤੇ ਹਮਲੇ ਦੌਰਾਨ ਇੱਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕੀਵ ਦੀ ਹਵਾਈ ਸੈਨਾ ਨੇ ਕਿਹਾ ਹਜ਼ਾਰਾਂ ਕਿਲੋਮੀਟਰ ਦੀ ਰੇਂਜ ਵਾਲੇ ਅਜਿਹੇ ਸ਼ਕਤੀਸ਼ਾਲੀ, ਪਰਮਾਣੂ-ਸਮਰੱਥ ਹਥਿਆਰਾਂ ਦੀ ਜੰਗ ਵਿੱਚ ਪਹਿਲੀ ਵਾਰ ਵਰਤੋਂ ਕੀਤੀ ਗਈ ਹੈ।

ਦੱਸ ਦਈਏ ਕਿਇਸ ਹਫਤੇ ਯੂਕਰੇਨ ਦੁਆਰਾ ਰੂਸ ਦੇ ਅੰਦਰ ਟੀਚਿਆਂ 'ਤੇ ਯੂਕਰੇਨ ਅਤੇ ਬ੍ਰਿਟਿਸ਼ ਮਿਜ਼ਾਈਲਾਂ ਦਾਗੇ ਜਾਣ ਤੋਂ ਬਾਅਦ ਰੂਸ ਦੀ ਇਹ ਕਾਰਵਾਈ ਸਾਹਮਣੇ ਆਈ ਹੈ। ਇਸ ਦੌਰਾਨ ਮਾਕਕੋ ਨੇ ਵੱਡੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ।  ਫਰਵਰੀ 2022 ਵਿੱਚ ਯੂਕਰੇਨ ਉੱਤੇ ਹਮਲਾ ਕਰਨ ਵਾਲੇ ਰੂਸ ਨੇ ਹਵਾਈ ਸੈਨਾ ਦੇ ਬਿਆਨ ਉੱਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।

ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ICBMs) ਰਣਨੀਤਕ ਹਥਿਆਰ ਹਨ ਜੋ ਪ੍ਰਮਾਣੂ ਹਥਿਆਰਾਂ ਨੂੰ ਪਹੁੰਚਾਉਣ ਲਈ ਤਿਆਰ ਕੀਤੇ ਗਏ ਹਨ ਅਤੇ ਰੂਸ ਦੇ ਪ੍ਰਮਾਣੂ ਰੋਕਥਾਮ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਯੂਕਰੇਨੀਆਂ ਨੇ ਇਹ ਨਹੀਂ ਦੱਸਿਆ ਕਿ ਮਿਜ਼ਾਈਲ ਕੋਲ ਕਿਸ ਕਿਸਮ ਦਾ ਵਾਰਹੈੱਡ ਸੀ ਜਾਂ ਇਹ ਕਿਸ ਕਿਸਮ ਦੀ ਮਿਜ਼ਾਈਲ ਸੀ। ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਕੋਈ ਕੋਈ ਪ੍ਰਮਾਣੂ ਹਥਿਆਰ ਨਹੀਂ ਸੀ।


Baljit Singh

Content Editor

Related News