ਰੂਸ ਦਾ ਦਾਅਵਾ, ਬਣਾਏ Killer Robots, ਇੰਝ ਲੜਨਗੇ ਯੁੱਧ

03/25/2019 4:30:54 PM

ਮਾਸਕੋ (ਬਿਊਰੋ)— ਰੂਸ ਨੇ ਇਕ ਵੀਡੀਆ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਉਸ ਨੇ ਹੱਤਿਆ ਕਰਨ ਵਾਲੇ ਰੋਬੋਟ ਮਤਲਬ Killer Robots ਤਿਆਰ ਕੀਤੇ ਹਨ। ਇਨ੍ਹਾਂ ਰੋਬੋਟ ਨੂੰ ਯੁੱਧ ਵਿਚ ਫੌਜੀਆਂ ਨਾਲ ਵਰਤਿਆ ਜਾ ਸਕਦਾ ਹੈ। ਭਾਵੇਂਕਿ ਬ੍ਰਿਟਿਸ਼ ਮੀਡੀਆ ਨੇ ਇਸ ਨੂੰ ਸਿਰਫ ਪ੍ਰਚਾਰ ਵੀਡੀਓ ਕਰਾਰ ਦਿੱਤਾ ਹੈ। ਰੂਸ ਦੇ ਐਡਵਾਂਸਡ ਰਿਸਰਚ ਫਾਊਂਡੇਸ਼ਨ (ਏ.ਆਰ.ਐੱਫ.) ਵੱਲੋਂ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ ਵਿਚ ਨਕਲੀ ਖੁਫੀਆ ਤਕਨੀਕ ਦੇ ਆਧਾਰ 'ਤੇ ਕੰਮ ਕਰਨ ਵਾਲੇ ਟੈਂਕਾਂ ਨੂੰ ਵੀ ਦਿਖਾਇਆ ਗਿਆ ਹੈ। ਭਾਵੇਂਕਿ ਦੁਨੀਆ ਭਰ ਵਿਚ ਕਿਲਰ ਰੋਬੋਟ ਦੀ ਵਰਤੋਂ ਕਰਨ 'ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਹਨ। 

PunjabKesari

ਡਰਾਈਵਰਲੈੱਸ ਟੈਂਕ ਫੌਜੀ ਦੀ ਰਾਈਫਲ ਦੀ ਦਿਸ਼ਾ ਦੇ ਆਧਾਰ 'ਤੇ ਕੰਮ ਕਰਦਾ ਹੈ। ਐਡਵਾਂਸਡ ਰਿਸਰਚ ਫਾਊਂਡੇਸ਼ਨ ਨੇ ਕਿਹਾ ਹੈ ਕਿ ਉਸ ਦਾ ਉਦੇਸ਼ ਨਕਲੀ ਖੁਫੀਆ ਤਕਨੀਕ 'ਤੇ ਆਧਾਰਿਤ ਰੋਬੋਟ ਫੌਜ ਤਿਆਰ ਕਰਨਾ ਹੈ। ਵੀਡੀਓ ਵਿਚ ਖਾਸ ਡਰੋਨ ਵੀ ਦਿਖਾਏ ਗਏ ਹਨ। ਵਰਤਮਾਨ ਵਿਚ ਫੌਜੀ ਡਰੋਨ ਨੂੰ ਕੰਟਰੋਲ ਕਰਦੇ ਹਨ ਪਰ ਭਵਿੱਖ ਵਿਚ ਪੂਰੀ ਤਰ੍ਹਾਂ ਆਟੋਮੈਟਿਕ ਡਰੋਨ ਯੁੱਧ ਵਿਚ ਵਰਤੇ ਜਾਣਗੇ। 

PunjabKesari

ਇਸ ਦਾ ਮਤਲਬ ਇਹ ਹੋਇਆ ਕਿ ਡਰੋਨ ਖੁਦ ਹੀ ਟਾਰਗੇਟ ਬਾਰੇ ਜਾਣਕਾਰੀ ਇਕੱਠੀ ਕਰ ਕੇ ਉਸ ਨੂੰ ਢੇਰੀ ਕਰਨ ਵਿਚ ਸਮਰੱਥ ਹੋਣਗੇ।

PunjabKesari

ਰੂਸ ਦੇ ਐਡਵਾਂਸਡ ਰਿਸਰਚ ਫਾਊਂਡੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਰੋਬੋਟ ਦੇ ਵਿਕਾਸ ਦਾ ਉਦੇਸ਼ ਇਨ੍ਹਾਂ ਨੂੰ ਵੱਧ ਤੋਂ ਵੱਧ ਆਟੋਨੋਮਜ਼ ਬਣਾਉਣਾ ਹੈ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਸੁਪਰਪਾਵਰ ਦੇਸ਼ ਰਿਮੋਟ ਆਧਾਰਿਤ ਗੱਡੀਆਂ ਅਤੇ ਆਟੋਮੋਨਜ਼ ਯੰਤਰ ਬਣਾਉਣ 'ਤੇ ਖਾਸ ਧਿਆਨ ਦੇ ਰਹੇ ਹਨ।


Vandana

Content Editor

Related News