ਰੂਸ ਇੰਟਰਨੈੱਟ ਸੈਂਸਰ ਰਾਹੀਂ ਆਪਣੇ ਲੋਕਾਂ ਨੂੰ ਦੁਨੀਆ ਨਾਲੋਂ ਕਰ ਰਿਹੈ ਅਲੱਗ-ਥਲੱਗ

Wednesday, Aug 06, 2025 - 02:00 AM (IST)

ਰੂਸ ਇੰਟਰਨੈੱਟ ਸੈਂਸਰ ਰਾਹੀਂ ਆਪਣੇ ਲੋਕਾਂ ਨੂੰ ਦੁਨੀਆ ਨਾਲੋਂ ਕਰ ਰਿਹੈ ਅਲੱਗ-ਥਲੱਗ

ਟਾਲਿਨ (ਭਾਸ਼ਾ) – ਰੂਸ ਵਿਚ ਯੂ-ਟਿਊਬ ਵੀਡੀਓ ਡਾਊਨਲੋਡ ਨਾ ਹੋਣਾ, ਕਿਸੇ ਪ੍ਰਸਿੱਧ ਸੁਤੰਤਰ ਮੀਡੀਆ ਵੈੱਬਸਾਈਟ ’ਤੇ ਖਾਲੀ ਪੰਨਾ ਦੇਖਣਾ, ਮੋਬਾਈਲ ਫੋਨ ਦਾ ਇੰਟਰਨੈੱਟ ਘੰਟਿਆਂ ਜਾਂ ਦਿਨਾਂ ਤਕ  ਬੰਦ ਰਹਿਣਾ ਹੁਣ ਇਕ ਆਮ ਗੱਲ ਬਣ ਗਈ ਹੈ। ਇਹ ਸਭ ਕਿਸੇ ਤਕਨੀਕੀ ਕਾਰਨ ਕਰ ਕੇ ਨਹੀਂ ਹੋ ਰਿਹਾ ਹੈ, ਸਗੋਂ ਲੋਕਾਂ ਨੂੰ ਸੁਤੰਤਰ ਜਾਣਕਾਰੀ ਤਕ ਪਹੁੰਚਣ ਤੋਂ ਰੋਕਣ ਲਈ ਸਰਕਾਰ ਦੀ ਕਾਰਵਾਈ ਦਾ ਨਤੀਜਾ ਹੈ।

ਅਧਿਕਾਰ ਸਮੂਹਾਂ ਦੇ ਅਨੁਸਾਰ  ਰੂਸ ਵਿਚ ਆਨਲਾਈਨ ਜਾਣਕਾਰੀ ਇਕੱਠੀ ਕਰਨਾ ਨਿਰਾਸ਼ਾਜਨਕ, ਗੁੰਝਲਦਾਰ ਅਤੇ ਇਥੋਂ ਤਕ ਕਿ ਖ਼ਤਰਨਾਕ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਚਾਰੂ ਇੰਟਰਨੈੱਟ ਤਕ ਪਹੁੰਚ ਅਤੇ  ਬਹੁਤ ਸਾਰੀਆਂ ਸਾਈਟਾਂ ’ਚ ਵਿਘਨ ਪੈਣ ਦਾ ਕਾਰਨ ਇਨ੍ਹਾਂ ਮੰਚਾਂ ਨੂੰ ਕ੍ਰੇਮਲਿਨ ਦੇ ਪੂਰਨ ਕੰਟਰੋਲ ’ਚ ਲਿਆਉਣ ਲਈ ਅਧਿਕਾਰੀਆਂ ਦੁਆਰਾ ਜਾਣਬੁੱਝ ਕੇ ਕੀਤੀ ਗਈ ਬਹੁ-ਪੱਖੀ ਅਤੇ ਲੰਬੇ ਸਮੇਂ ਦੀ ਕੋਸ਼ਿਸ਼ ਹੈ। ਅਧਿਕਾਰ ਸਮੂਹਾਂ ਦੇ ਅਨੁਸਾਰ  ਅਧਿਕਾਰੀਆਂ ਨੇ ਪਾਬੰਦੀਸ਼ੁਦਾ ਕਾਨੂੰਨ ਬਣਾਏ ਹਨ ਅਤੇ ਉਨ੍ਹਾਂ ਵੈੱਬਸਾਈਟਾਂ ਅਤੇ ਪਲੇਟਫਾਰਮਾਂ ’ਤੇ ਪਾਬੰਦੀ ਲਗਾਈ ਹੈ, ਜੋ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਹਨ।

‘ਆਨਲਾਈਨ ਟ੍ਰੈਫਿਕ’ ਦੀ ਨਿਗਰਾਨੀ ਅਤੇ ਹੇਰਾਫੇਰੀ ਲਈ ਤਕਨਾਲੋਜੀ ਵਿਚ ਹੋਰ ਸੁਧਾਰ ਕੀਤਾ ਗਿਆ ਹੈ। ਹਾਲਾਂਕਿ ‘ਵਰਚੁਅਲ ਪ੍ਰਾਈਵੇਟ ਨੈੱਟਵਰਕ’ (ਵੀ. ਪੀ. ਐੱਨ.) ਐਪਸ ਦੀ ਵਰਤੋਂ ਕਰ ਕੇ ਪਾਬੰਦੀਆਂ ਨੂੰ ਬਾਈਪਾਸ ਕਰਨਾ ਅਜੇ ਵੀ ਸੰਭਵ ਹੈ, ਇਨ੍ਹਾਂ ਨੂੰ ਨਿਯਮਿਤ ਤੌਰ ’ਤੇ ਬਲੌਕ ਵੀ ਕਰ ਦਿੱਤਾ ਜਾਂਦਾ ਹੈ। 
 


author

Inder Prajapati

Content Editor

Related News