ਲੀਕ ਹੋਏ ਦਸਤਾਵੇਜ਼ਾਂ ’ਚ ਖੁਲਾਸਾ- ਰੂਸ ਨੂੰ ਸਤਾ ਰਿਹਾ ਚੀਨ ਦੇ ਹਮਲਾਿਆਂ ਦਾ ਡਰ

Saturday, Aug 31, 2024 - 02:53 PM (IST)

ਲੀਕ ਹੋਏ ਦਸਤਾਵੇਜ਼ਾਂ ’ਚ ਖੁਲਾਸਾ- ਰੂਸ ਨੂੰ ਸਤਾ ਰਿਹਾ ਚੀਨ ਦੇ ਹਮਲਾਿਆਂ ਦਾ ਡਰ

ਇੰਟਰਨੈਸ਼ਨਲ ਡੈਸਕ- ਹਾਲ ਹੀ ’ਚ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਚੀਨ ਰੂਸ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਰੂਸ ਇਸ ਮਾਮਲੇ ਨੂੰ ਲੈ ਕੇ ਗੰਭੀਰ ਚਿੰਤਾ ’ਚ ਹੈ। ਇਹ ਜਾਣਕਾਰੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਰੂਸ ਆਪਣੇ ਪੂਰਬੀ ਸਰਹੱਦਾਂ ’ਤੇ ਸੰਭਾਵਤ ਚੀਨੀ ਹਮਲੇ ਨੂੰ ਲੈ ਕੇ ਡੂੰਘੇ ਸ਼ੱਕ ’ਚ ਹੈ ਜਿਸ ਕਾਰਨ ਰੂਸ ਦੀਆਂ ਚਿੰਤਾਵਾਂ ਦਾ ਮੁੱਖ ਕਾਰਨ ਚੀਨ ਦੀ ਵਿਸਥਾਰਵਾਦੀ ਨੀਤੀਆਂ ਅਤੇ ਉਸ ਦੀਆਂ ਫੌਜੀ ਸਰਗਰਮੀਆਂ  ਹਨ। ਲੀਕ ਹੋਏ ਦਸਤਾਵੇਜ਼ਾਂ ’ਚ ਵਰਨਣ  ਕੀਤਾ ਗਿਆ ਹੈ ਕਿ ਰੂਸ ਨੂੰ ਡਰ ਹੈ ਕਿ ਚੀਨ ਆਪਣੀਆਂ ਸਰਹੱਦਾਂ ਦਾ ਵਿਸਤਾਰ  ਕਰ ਸਕਦਾ ਹੈ ਅਤੇ ਰੂਸ ਦੇ ਪੂਰਬੀ ਹਿੱਸੇ 'ਤੇ ਹਮਲਾ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ

ਇਸ ਸੋਚ ਨੂੰ ਧਿਆਨ ’ਚ ਰੱਖਦਿਆਂ  ਰੂਸ ਨੇ ਪਿਛਲੇ ਸਾਲ ਚੀਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ ਦੋ ਵਾਰ ਪਰਮਾਣੂ ਸਮਰੱਥ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ। ਇਹ ਪ੍ਰੀਖਣ ਰੂਸ ਦੀ ਫੌਜੀ ਰਣਨੀਤੀ ਦਾ ਹਿੱਸਾ ਸੀ, ਜਿਸ 'ਚ ਚੀਨ ਦੇ ਹਮਲੇ ਦੀ ਸਥਿਤੀ 'ਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਤਿਆਰੀ ਕੀਤੀ ਗਈ ਸੀ ਜਦਕਿ ਲੀਕ ਹੋਏ ਦਸਤਾਵੇਜ਼ਾਂ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਰੂਸ ਨੇ ਚੀਨੀ ਫੌਜੀਆਂ ਵਿਰੁੱਧ ਆਖਰੀ ਉਪਾਅ ਵਜੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ। ਦਸਤਾਵੇਜ਼ਾਂ ਮੁਤਾਬਕ ਜੇਕਰ ਸਥਿਤੀ ਬੇਹੱਦ ਗੰਭੀਰ ਹੋ ਜਾਂਦੀ ਹੈ ਅਤੇ ਚੀਨੀ ਫੌਜੀ ਰੂਸੀ ਖੇਤਰ 'ਚ ਘੁਸਪੈਠ ਕਰਦੇ ਹਨ ਤਾਂ ਰੂਸ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ

ਇਹ ਰੂਸ ਦੀ ਫੌਜੀ ਰਣਨੀਤੀ ਦਾ ਇਕ ਮਹੱਤਵਪੂਰਨ ਪਹਿਲੂ ਹੈ, ਜਿਸ ਨੂੰ ਰੂਸ ਆਪਣੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਅਪਣਾ ਰਿਹਾ ਹੈ। ਇਸ ਰਣਨੀਤੀ ਤਹਿਤ ਰੂਸ ਨੇ ਕਿਸੇ ਵੀ ਸੰਭਾਵਿਤ ਚੀਨੀ ਹਮਲੇ ਨੂੰ ਰੋਕਣ ਲਈ ਇੱਕ ਠੋਸ ਰੋਕਥਾਮ ਪ੍ਰਭਾਵ ਬਣਾਉਣ ਲਈ ਆਪਣੇ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਅਤੇ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ। ਰੂਸ ਅਤੇ ਚੀਨ ਦਰਮਿਆਨ ਇਨ੍ਹਾਂ ਸੰਭਾਵੀ ਤਣਾਅ ਦਰਮਿਆਨ ਕੌਮਾਂਤਰੀ  ਭਾਈਚਾਰੇ ਨੇ ਇਨ੍ਹਾਂ ਘਟਨਾਵਾਂ ਨੂੰ ਧਿਆਨ ਨਾਲ ਦੇਖਿਆ ਹੈ। ਇਨ੍ਹਾਂ ਦਸਤਾਵੇਜ਼ਾਂ ਦਾ ਲੀਕ ਹੋਣਾ ਇਕ ਮਹੱਤਵਪੂਰਨ ਵਿਕਾਸ ਹੈ, ਜੋ ਰੂਸ ਅਤੇ ਚੀਨ ਦਰਮਿਆਨ ਤਣਾਅ ਅਤੇ ਸੁਰੱਖਿਆ ਚਿੰਤਾਵਾਂ ਨੂੰ ਉਜਾਗਰ ਕਰਦਾ ਹੈ। ਇਹ ਗਲੋਬਲ ਸਿਆਸੀ ਅਤੇ ਸੁਰੱਖਿਆ ਲੈਂਡਸਕੇਪ ’ਚ ਇਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਹੋ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News