ਰੂਸ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ,15 ਲੋਕ ਜ਼ਖਮੀ

Wednesday, Dec 25, 2019 - 04:26 PM (IST)

ਰੂਸ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ,15 ਲੋਕ ਜ਼ਖਮੀ

ਮਾਸਕੋ (ਭਾਸ਼ਾ): ਸਾਈਬੇਰੀਆ ਵਿਚ ਬੁੱਧਵਾਰ ਸਵੇਰੇ ਯਾਤਰੀ ਜਹਾਜ਼ ਦੀ ਖਰਾਬ ਤਰੀਕੇ ਨਾਲ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਿਸ ਕਾਰਨ 15 ਲੋਕ ਜ਼ਖਮੀ ਹੋ ਗਏ। ਰੂਸ ਦੇ ਐਮਰਜੈਂਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਆਫਤ ਮੰਤਰਾਲੇ ਦੀ ਸਥਾਨਕ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ 21 ਯਾਤਰੀ ਅਤੇ ਚਾਲਕ ਦਲ ਦੇ 3 ਮੈਂਬਰ ਸਵਾਰ ਸਨ। ਐੱਮ.ਆਈ.-8 ਹੈਲੀਕਾਪਟਰ ਬੇਯਕਿਟ ਪਿੰਡ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਬਰਫੀਲੇ ਤੂਫਾਨ ਵਿਚ ਘਿਰ ਗਿਆ। ਇਸ ਕਾਰਨ ਹੈਲੀਕਾਪਟਰ ਦੀ ਐਮਰਜੈਂਸੀ ਸਥਿਤੀ ਵਿਚ ਲੈਂਡਿੰਗ ਕਰਵਾਈ ਗਈ। 

ਅਧਿਕਾਰੀਆਂ ਦੇ ਮੁਤਾਬਕ ਹੈਲੀਕਾਪਟਰ ਲੈਂਡਿੰਗ ਦੇ ਬਾਅਦ ਇਕ ਪਾਸੇ ਡਿੱਗ ਗਿਆ, ਜਿਸ ਨਾਲ ਕੁਝ ਯਾਤਰੀ ਅਤੇ ਚਾਲਕ ਦਲ ਦਾ ਇਕ ਮੈਂਬਰ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹਨਾਂ ਵਿਚੋਂ 2 ਦੀ ਸਰਜਰੀ ਕੀਤੀ ਜਾ ਰਹੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐੱਮ.ਆਈ.-8 ਦੋ ਇੰਜਣਾਂ ਵਾਲਾ, ਮੱਧਮ ਆਕਾਰ ਦਾ ਹੈਲੀਕਾਪਟਰ ਹੈ ਜਿਸ ਦਾ ਡਿਜ਼ਾਈਨ ਸੋਵੀਅਤ ਸੰਘ ਵਿਚ ਤਿਆਰ ਕੀਤਾ ਜਾਂਦਾ ਹੈ ਅਤੇ ਰੂਸ ਵਿਚ ਟਰਾਂਸਪੋਰਟ ਜਹਾਜ਼ ਦੇ ਤੌਰ 'ਤੇ ਇਸ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਰੂਸ ਵਿਚ ਐੱਮ.ਆਈ.-8 ਹੈਲੀਕਾਪਟਰਾਂ ਦੀ ਖਰਾਬ ਲੈਂਡਿੰਗ ਅਤੇ ਹੋਰ ਘਟਨਾਵਾਂ ਆਮ ਹੋ ਗਈਆਂ ਹਨ।


author

Vandana

Content Editor

Related News