ਯੂਕ੍ਰੇਨ ਨੇ ਜਾਰੀ ਕੀਤੇ ਫਰਵਰੀ 2022 ਤੋਂ ਫਰਵਰੀ 2024 ਦੇ ਅੰਕੜੇ, ਰੂਸ ਨੇ 2 ਸਾਲਾਂ ’ਚ ਗੁਆਏ 4 ਲੱਖ ਤੋਂ ਵੱਧ ਫੌਜੀ
Monday, Feb 26, 2024 - 10:24 AM (IST)
ਕੀਵ/ਵਾਸ਼ਿੰਗਟਨ (ਏ.ਐੱਨ.ਆਈ./ਅਨਸ)- ਯੂਕ੍ਰੇਨ ਦੀਆਂ ਹਥਿਆਰਬੰਦ ਫੌਜਾਂ ਨੇ 24 ਫਰਵਰੀ 2022 ਤੋਂ 25 ਫਰਵਰੀ 2024 ਤੱਕ ਯੂਕ੍ਰੇਨ ’ਚ 4,09,820 ਰੂਸੀ ਹਥਿਆਰਬੰਦ ਕਰਮਚਾਰੀਆਂ ਨੂੰ ਮਾਰ ਦਿੱਤਾ। ਇਕੱਲੇ ਸ਼ਨੀਵਾਰ ਨੂੰ ਹੀ 810 ਰੂਸੀ ਹਥਿਆਰਬੰਦ ਫੌਜੀ ਮਾਰੇ ਗਏ ਸਨ। ਯੂਕ੍ਰੇਨਫਾਰਮ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਯੂਕ੍ਰੇਨ ਦੀ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਨੇ ਐਤਵਾਰ ਨੂੰ ਫੇਸਬੁੱਕ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੀ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਯੂਕ੍ਰੇਨ ਵਿਚ ਫਰੰਟ ਲਾਈਨ ’ਤੇ ਯੂਕ੍ਰੇਨੀ ਸੁਰੱਖਿਆ ਬਲਾਂ ਅਤੇ ਰੂਸੀ ਫੌਜਾਂ ਵਿਚਕਾਰ 84 ਝੜਪਾਂ ਹੋਈਆਂ ਹਨ। ਇਸ ਦੌਰਾਨ ਰੂਸੀ ਬਲਾਂ ਨੇ 9 ਮਿਜ਼ਾਈਲ ਹਮਲੇ ਅਤੇ 77 ਹਵਾਈ ਹਮਲੇ ਸ਼ੁਰੂ ਕੀਤੇ, ਨਾਲ ਹੀ ਯੂਕ੍ਰੇਨੀ ਰੱਖਿਆ ਬਲਾਂ ਦੀ ਮੌਜੂਦਗੀ ਅਤੇ ਆਬਾਦੀ ਵਾਲੇ ਖੇਤਰਾਂ ’ਤੇ 119 ਮਲਟੀਪਲ ਲਾਂਚ ਰਾਕੇਟ ਪ੍ਰਣਾਲੀਆਂ ਨਾਲ ਹਮਲੇ ਕੀਤੇ। ਰੂਸੀ ਹਮਲਿਆਂ ਦੇ ਨਤੀਜੇ ਵਜੋਂ ਕਈ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਰੂਸੀ ਹਮਲਿਆਂ ਵਿਚ ਨਿੱਜੀ ਰਿਹਾਇਸ਼ੀ ਇਮਾਰਤਾਂ ਅਤੇ ਹੋਰ ਨਾਗਰਿਕ ਬੁਨਿਆਦੀ ਢਾਂਚੇ ਨੁਕਸਾਨੇ ਗਏ। ਯੂਕ੍ਰੇਨੀ ਹਵਾਈ ਫੌਜ ਨੇ ਵੀ ਉਨ੍ਹਾਂ 13 ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਿਥੇ ਰੂਸੀ ਫੌਜੀ ਸਨ। ਯੂਕ੍ਰੇਨੀ ਬਲਾਂ ਨੇ 2 ਰੂਸੀ ਕੇ. ਐੱਚ.-31 ਮਿਜ਼ਾਈਲਾਂ ਅਤੇ 4 ਜਾਸੂਸੀ ਡਰੋਨਾਂ ਨੂੰ ਵੀ ਨਸ਼ਟ ਕਰ ਦਿੱਤਾ।
ਯੂਕ੍ਰੇਨੀ ਸ਼ਹਿਰ ‘ਅਵਦੇਵਕਾ’ਲਈ ਰੂਸ ਨੇ ਅਫਗਾਨ ਜੰਗ ਤੋਂ ਵੱਧ ਫੌਜੀ ਗੁਆਏ
‘ਇੰਸਟੀਚਿਊਟ ਫਾਰ ਦ ਸਟੱਡੀ ਆਫ ਵਾਰ’ ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਹੈ ਕਿ ਰੂਸ ਨੇ ਪੂਰਬੀ ਯੂਕ੍ਰੇਨ ਦੇ ਅਵਦੇਵਕਾ ਸ਼ਹਿਰ ’ਤੇ ਕਬਜ਼ਾ ਕਰਨ ਲਈ ਸੋਵੀਅਤ-ਅਫਗਾਨ ਜੰਗ ਨਾਲੋਂ ਵਧ ਫੌਜੀ ਗੁਆਏ ਹਨ। ਮੁਲਾਂਕਣ ਵਿਚ ਕਿਹਾ ਗਿਆ ਹੈ ਕਿ ਯੂਕ੍ਰੇਨੀ ਥੱਕੇ ਹੋਏ ਅਤੇ ਚਿੰਤਤ ਹਨ ਕਿ ਅਮਰੀਕੀ ਫੌਜੀ ਸਹਾਇਤਾ ਖ਼ਤਮ ਹੋ ਜਾਵੇਗੀ ਪਰ ਉਹ ਦ੍ਰਿੜਤਾ, ਚਤੁਰਾਈ ਅਤੇ ਹੁਨਰ ਨਾਲ ਲੜ ਰਹੇ ਹਨ। ਯੂਕ੍ਰੇਨ ਦੀ ਹਵਾਈ ਰੱਖਿਆ ਫੌਜ ਅਸਮਾਨ ਤੋਂ ਰੂਸੀ ਜਹਾਜ਼ਾਂ ਨੂੰ ਡੇਗ ਰਹੀ ਹੈ ਜਦ ਕਿ ਯੂਕ੍ਰੇਨ ਦੇ ਡਰੋਨ ਅਤੇ ਮਿਜ਼ਾਈਲਾਂ ਰੂਸੀ ਜਹਾਜ਼ਾਂ ਨੂੰ ਡੁੱਬੋ ਰਹੀਆਂ ਹਨ। ਮੁਲਾਂਕਣ ਵਿਚ ਕਿਹਾ ਗਿਆ ਹੈ ਕਿ ਯੂਕ੍ਰੇਨ ਨੂੰ ਸਭ ਤੋਂ ਵੱਧ ਲੋੜੀਂਦੇ ਸੋਮੇ ਪ੍ਰਦਾਨ ਕਰਨ ਲਈ ਸਿਰਫ਼ ਅਮਰੀਕਾ ਹੀ ਕੰਮ ਆ ਸਕਦਾ ਹੈ।
ਇਹ ਵੀ ਪੜ੍ਹੋ: ਇਮਾਰਤ ਵਿਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ ਗਏ 15 ਲੋਕ
ਯੂਕ੍ਰੇਨ ਨੇ ਤਬਾਹ ਕੀਤੇ
ਰੂਸੀ ਟੈਂਕ : 6,542 (ਸ਼ਨੀਵਾਰ ਨੂੰ 8)
ਬਖਤਰਬੰਦ ਲੜਾਕੂ ਵਾਹਨ : 12,441 (16)
ਤੋਪਖਾਨਾ ਸਿਸਟਮ : 9,981 (29)
ਮਨੁੱਖ ਰਹਿਤ ਹਵਾਈ ਵਾਹਨ : 7,681 (22)
ਕਰੂਜ਼ ਮਿਜ਼ਾਈਲਾਂ : 1,907 (2)
ਮੋਟਰ ਵਾਹਨ : 13,011 (23)
ਵਿਸ਼ੇਸ਼ ਉਪਕਰਨ ਇਕਾਈਆਂ : 1,578 (2)
ਮਲਟੀਪਲ ਲਾਂਚ ਰਾਕੇਟ ਸਿਸਟਮ : 999
ਹਵਾਈ ਰੱਖਿਆ ਪ੍ਰਣਾਲੀ : 684
ਜਹਾਜ਼ : 340
ਹੈਲੀਕਾਪਟਰ : 325
ਜੰਗੀ ਜਹਾਜ਼/ਕਟਰ : 25
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।