ਰੂਸੀ ਅਧਿਕਾਰੀ ਨੇ ਗੂਗਲ ''ਤੇ ਪਾਬੰਦੀ ਲਗਾਉਣ ਦੀ ਦਿੱਤੀ ਧਮਕੀ

12/12/2018 5:58:05 PM

ਮਾਸਕੋ (ਭਾਸ਼ਾ)— ਰੂਸ ਦੇ ਇਕ ਸੰਚਾਰ ਅਧਿਕਾਰੀ ਨੇ ਗੂਗਲ ਲਈ ਖਾਸ ਹਿਦਾਇਤ ਜਾਰੀ ਕੀਤੀ। ਅਧਿਕਾਰੀ ਨੇ ਕਿਹਾ ਕਿ ਜੇ ਗੂਗਲ ਕੁਝ ਖਾਸ ਵੈਬਸਾਈਟਾਂ ਨੂੰ ਪਾਬੰਦੀਸ਼ੁਦਾ ਕਰਨ ਦੇ ਕਾਨੂੰਨ ਦੀ ਪਾਲਨਾ ਨਹੀਂ ਕਰਦਾ ਹੈ ਤਾਂ ਉਸ 'ਤੇ ਦੇਸ਼ ਵਿਚ ਪਾਬੰਦੀ ਲਗਾ ਦਿੱਤੀ ਜਾਵੇਗੀ। ਰੂਸ ਨੇ ਸਤੰਬਰ ਵਿਚ ਇਕ ਕਾਨੂੰਨ ਅਪਨਾਇਆ ਸੀ ਜਿਸ ਦੇ ਤਹਿਤ ਵੈਬਸਾਈਟਾਂ ਨੇ ਸਰਚ ਤੋਂ ਪਾਬੰਦੀਸ਼ੁਦਾ ਸਮੱਗਰੀ ਹਟਾਉਣੀ ਸੀ। ਇਸ ਤਰ੍ਹਾਂ ਦੀਆਂ ਵੈਬਸਾਈਟਾਂ ਅਤੇ ਸਮੱਗਰੀ ਨੂੰ 'ਸਟੇਟ ਰਜਿਸਟਰੀ' ਕਿਹਾ ਜਾਂਦਾ ਹੈ। ਰਜਿਸਟਰੀ ਵਿਚ ਅਜਿਹੀਆਂ ਵੈਬਸਾਈਟਾਂ ਨੂੰ ਵੀ ਰੱਖਿਆ ਗਿਆ ਹੈ ਜੋ ਨਸਲੀ ਨਫਰਤ ਦਾ ਪ੍ਰਚਾਰ ਕਰਦੀਆਂ ਹਨ। ਇਸ ਵਿਚ ਸ਼ੁੱਧ ਸਿਆਸੀ ਕਾਰਨਾਂ ਕਰ ਕੇ ਵੀ ਵੈਬਸਾਈਟ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਤਰਾਂ ਦੀ ਸਮੱਗਰੀ ਕਾਰਨ ਯੂਕਰੇਨ ਦੀ ਸਮਾਚਾਰ ਵੈਬਸਾਈਟ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


Related News