ਰੂਸ ਨੇ ਯੂਕ੍ਰੇਨ ਨਾਲ ਖਤਮ ਕੀਤਾ ਅਨਾਜ ਸਮਝੌਤਾ, ਇਹ ਦੋਸ਼ ਲਾਉਂਦਿਆਂ ਪਿੱਛੇ ਖਿੱਚੇ ਹੱਥ
Thursday, Jul 20, 2023 - 11:51 PM (IST)
ਇੰਟਰਨੈਸ਼ਨਲ ਡੈਸਕ : ਰੂਸ ਕਾਲਾ ਸਾਗਰ ਤੋਂ ਹੋ ਕੇ ਲੰਘਣ ਵਾਲੇ ਅਨਾਜ ਸਮਝੌਤੇ ਤੋਂ ਪਿੱਛੇ ਹਟ ਗਿਆ ਹੈ। ਰੂਸ ਨੇ ਇਹ ਫ਼ੈਸਲਾ ਕ੍ਰੀਮੀਆ ਨੂੰ ਰੂਸ ਨਾਲ ਜੋੜਨ ਵਾਲੇ ਪੁਲ 'ਤੇ ਦੂਜੇ ਹਮਲੇ ਤੋਂ ਬਾਅਦ ਲਿਆ ਹੈ। ਰੂਸ ਦਾ ਦਾਅਵਾ ਹੈ ਕਿ ਯੂਕ੍ਰੇਨ ਅਨਾਜ ਸਮਝੌਤੇ ਦੀ ਆੜ 'ਚ ਨਾਟੋ ਦੇਸ਼ਾਂ ਤੋਂ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ। ਇਨ੍ਹਾਂ ਹਥਿਆਰਾਂ ਦੀ ਵਰਤੋਂ ਪੂਰਬੀ ਯੂਕ੍ਰੇਨ 'ਚ ਲੜ ਰਹੀਆਂ ਰੂਸੀ ਫੌਜਾਂ ਅਤੇ ਰੂਸ ਦੇ ਅੰਦਰ ਉਸ ਦੇ ਨਾਗਰਿਕਾਂ ਖ਼ਿਲਾਫ਼ ਕੀਤੀ ਜਾ ਰਹੀ ਹੈ। ਰੂਸ ਨੇ ਪਿਛਲੇ ਸਾਲ ਕਾਲਾ ਸਾਗਰ ਰਾਹੀਂ ਯੂਕ੍ਰੇਨੀ ਅਨਾਜ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਸੀ। ਅਜਿਹੇ 'ਚ ਰੂਸ ਦੇ ਪਿੱਛੇ ਹਟਣ ਨਾਲ ਆਲਮੀ ਖੁਰਾਕ ਸੁਰੱਖਿਆ ਨੂੰ ਲੈ ਕੇ ਖਦਸ਼ਾ ਫਿਰ ਪੈਦਾ ਹੋ ਗਿਆ ਹੈ। ਵਿਸ਼ਲੇਸ਼ਕਾਂ ਨੇ ਰੂਸ ਦੇ ਇਸ ਕਦਮ ਨੂੰ ਵੱਡਾ ਝਟਕਾ ਅਤੇ ਅਨਾਜ ਸੰਕਟ ਦੀ ਸ਼ੁਰੂਆਤ ਦੱਸਿਆ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਸੋਮਵਾਰ ਨੂੰ ਸੌਦੇ ਦੀ ਮਿਆਦ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕਿਹਾ ਸੀ ਕਿ ਉਹ ਬਲੈਕ ਸੀ ਗ੍ਰੇਨ ਇਨੀਸ਼ੀਏਟਿਵ (Black Sea Grain Initiative) ਨੂੰ ਅੱਗੇ ਨਹੀਂ ਵਧਾਏਗਾ। ਇਹ ਸਮਝੌਤਾ ਤੁਰਕੀ ਅਤੇ ਸੰਯੁਕਤ ਰਾਸ਼ਟਰ ਦੁਆਰਾ ਪਿਛਲੇ ਸਾਲ ਜੁਲਾਈ ਵਿੱਚ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਕੀਤਾ ਗਿਆ ਸੀ। ਇਸ ਨੂੰ ਇਕ ਵੱਡੀ ਕੂਟਨੀਤਕ ਸਫਲਤਾ ਦੱਸਿਆ ਗਿਆ ਸੀ, ਜਿਸ ਨਾਲ ਵਿਸ਼ਵਵਿਆਪੀ ਭੋਜਨ ਸੰਕਟ ਨੂੰ ਟਾਲਿਆ ਜਾ ਸਕਦਾ ਸੀ। ਸੌਦੇ ਦਾ ਜ਼ਿਕਰ ਕਰਦਿਆਂ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਅੱਜ ਅਨਾਜ ਸੌਦੇ ਦਾ ਆਖਰੀ ਦਿਨ ਹੈ। ਜਦੋਂ ਰੂਸ ਦੇ ਫਾਇਦੇ ਲਈ ਸਬੰਧਤ ਹਿੱਸੇ ਪੂਰੇ ਹੋ ਜਾਣਗੇ ਤਾਂ ਰੂਸ ਸੌਦੇ ਤੋਂ ਪਿੱਛੇ ਹਟ ਜਾਵੇਗਾ। ਇਸ ਅਨਾਜ ਸਮਝੌਤੇ ਨੂੰ ਲੈ ਕੇ ਰੂਸ ਦੇ ਅੰਦਰ ਪਹਿਲਾਂ ਹੀ ਆਵਾਜ਼ਾਂ ਉੱਠ ਰਹੀਆਂ ਸਨ।
ਇਹ ਵੀ ਪੜ੍ਹੋ : ਖਾਸ ਖ਼ਬਰ : ਹੜ੍ਹ ਦੇ ਮੱਦੇਨਜ਼ਰ ਰੱਦ ਹੋਈਆਂ ਇਹ ਪ੍ਰੀਖਿਆਵਾਂ ਹੁਣ 24 ਜੁਲਾਈ ਤੋਂ ਲਈਆਂ ਜਾਣਗੀਆਂ
ਅਨਾਜ ਸੌਦੇ ਤੋਂ ਰੂਸ ਦੇ ਪਿੱਛੇ ਹਟਣ ਦੀਆਂ ਖ਼ਬਰਾਂ ਨੇ ਕਣਕ, ਮੱਕੀ ਅਤੇ ਸੋਇਆਬੀਨ ਸਮੇਤ ਕਈ ਹੋਰ ਅਨਾਜਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕਣਕ ਦੇ ਫਿਊਚਰਜ਼ ਸੋਮਵਾਰ ਨੂੰ 3% ਵਧ ਕੇ 689.25 ਸੈਂਟ ਪ੍ਰਤੀ ਬੁਸ਼ੇਲ ਹੋ ਗਏ, ਜੋ ਕਿ 28 ਜੂਨ ਤੋਂ ਬਾਅਦ ਸਭ ਤੋਂ ਵੱਧ ਹੈ। ਹਾਲਾਂਕਿ, ਕਣਕ ਦੀਆਂ ਕੀਮਤਾਂ ਪਿਛਲੇ ਮਈ ਵਿੱਚ 1,177.5 ਸੈਂਟ ਪ੍ਰਤੀ ਬੁਸ਼ੇਲ ਦੇ ਉੱਚ ਪੱਧਰ ਤੋਂ ਹੇਠਾਂ ਹਨ। ਮੱਕੀ ਦੇ ਫਿਊਚਰਜ਼ 526.5 ਸੈਂਟ ਪ੍ਰਤੀ ਬੁਸ਼ੇਲ ਦੇ ਉੱਚ ਪੱਧਰ 'ਤੇ ਪਹੁੰਚ ਗਏ, ਜਦੋਂ ਕਿ ਸੋਇਆਬੀਨ ਫਿਊਚਰਜ਼ 1,388.75 ਸੈਂਟ ਪ੍ਰਤੀ ਬੁਸ਼ੇਲ ਦੇ ਉੱਚ ਪੱਧਰ 'ਤੇ ਪਹੁੰਚ ਗਏ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8