ਨਾਗੋਰਨੇ-ਕਾਰਾਬਾਖ ''ਚ ਰੂਸ ਨੇ ਤਾਇਨਾਤ ਕੀਤੇ ਸ਼ਾਂਤੀ-ਰੱਖਿਅਕ

Thursday, Nov 12, 2020 - 01:46 AM (IST)

ਕਾਰਾਬਾਖ - ਅਰਮੇਨੀਆ ਅਤੇ ਅਜਰਬੈਜ਼ਾਨ ਵਿਚ ਹੋਏ ਸਮਝੌਤੇ ਤੋਂ ਬਾਅਦ ਨਾਗੋਰਨੋ ਅਤੇ ਕਾਰਾਬਾਖ ਦੇ ਵਿਵਾਦਤ ਹਿੱਸਿਆਂ ਵਿਚ ਰੂਸ ਨੇ ਸੈਂਕੜੇ ਸ਼ਾਂਤੀ ਫੌਜੀ ਟੁਕੜੀਆਂ ਨੂੰ ਤਾਇਨਾਤ ਕੀਤਾ ਹੈ। ਅਰਮੇਨੀਆ ਅਤੇ ਅਜਰਬੈਜ਼ਾਨ ਵਿਚਾਲੇ ਹਫਤਿਆਂ ਤੱਕ ਲੜਾਈ ਚੱਲੀ, ਜਿਸ ਤੋਂ ਬਾਅਦ ਸੋਮਵਾਰ ਨੂੰ ਰੂਸ ਇਨੀਂ ਦਿਨੀਂ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤਾ ਕਰਾ ਪਾਉਣ ਵਿਚ ਸਫਲ ਰਿਹਾ। ਨਾਗੋਰਨੋ ਅਤੇ ਕਾਰਾਬਾਖ ਖੇਤਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅਜਰਬੈਜ਼ਾਨ ਦਾ ਹਿੱਸਾ ਮੰਨਿਆ ਜਾਂਦਾ ਹੈ, ਪਰ 1994 ਤੋਂ ਉਹ ਇਲਾਕਾ ਉਥੇ ਰਹਿਣ ਵਾਲੇ ਜਾਤੀ ਅਰਮੇਨੀਆਈ ਲੋਕਾਂ ਦੇ ਹੱਥਾਂ ਵਿਚ ਹੈ।

ਰੂਸ ਵੱਲੋਂ ਕਰਾਏ ਗਏ ਸ਼ਾਂਤੀ ਸਮਝੌਤੇ ਨਾਲ ਅਜਰਬੈਜ਼ਾਨ ਵਿਚ ਤਾਂ ਖੁਸ਼ੀ ਦੀ ਲਹਿਰ ਦੇਖੀ ਗਈ, ਪਰ ਅਰਮੇਨੀਆ ਵਿਚ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਹੈ। ਸ਼ਾਂਤੀ ਸਮਝੌਤਾਂ ਦੀਆਂ ਸ਼ਰਤਾਂ ਮੁਤਾਬਕ, ਅਜਰਬੈਜ਼ਾਨ ਉਨ੍ਹਾਂ ਇਲਾਕਿਆਂ 'ਤੇ ਆਪਣਾ ਕੰਟਰੋਲ ਕਾਇਮ ਕਰ ਸਕੇਗਾ ਜਿਨ੍ਹਾਂ ਨੂੰ ਉਸ ਨੇ ਲੜਾਈ ਦੌਰਾਨ ਅਰਮੇਨੀਆ ਤੋਂ ਖੋਹ ਲਿਆ ਹੈ। 

ਅਜਰਬੈਜ਼ਾਨ ਦੀ ਜਿੱਤ ਤੇ ਅਰਮੇਨੀਆ ਦੀ ਹਾਰ
ਇਸ ਤੋਂ ਇਲਾਵਾ ਅਰਮੇਨੀਆ ਦੀ ਸਰਕਾਰ ਅਗਲੇ ਕੁਝ ਹਫਤਿਆਂ ਵਿਚ ਕਈ ਹੋਰ ਇਲਾਕਿਆਂ ਤੋਂ ਵੀ ਪਿੱਛੇ ਹਟਣ ਲਈ ਸਹਿਮਤ ਹੋ ਗਈ ਹੈ। ਅਜਰਬੈਜ਼ਾਨ ਦੀ ਰਾਜਧਾਨੀ ਬਾਕੂ ਵਿਚ ਨਿਊਜ਼ ਏਜੰਸੀਆਂ ਦਾ ਆਖਣਾ ਹੈ ਕਿ ਕੁਲ ਮਿਲਾ ਕੇ, ਇਸ ਸਮਝੌਤੇ ਨੂੰ ਅਜਰਬੈਜ਼ਾਨ ਦੀ ਜਿੱਤ ਅਤੇ ਅਰਮੇਨੀਆ ਦੀ ਹਾਰ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਅਰਮੇਨੀਆ ਵਿਚ ਜਿਹੜੇ ਲੋਕ ਇਸ ਸਮਝੌਤੇ ਤੋਂ ਨਿਰਾਸ਼ ਹਨ, ਉਹ ਪ੍ਰਦਰਸ਼ਨ ਕਰਨ ਲਈ ਬਾਹਰ ਨਿਕਲ ਆਏ ਹਨ। ਕੁਝ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਉਹ ਪ੍ਰਧਾਨ ਮੰਤਰੀ ਨਿਕੋਲ ਪਾਸ਼ਿੰਯਾਨ ਤੋਂ ਅਸਤੀਫਾ ਦੇਣ ਦੀ ਮੰਗ ਕਰ ਰਹੇ ਹਨ। 


Khushdeep Jassi

Content Editor

Related News