ਰੂਸ ਨੇ ਲੰਡਨ ਵਿਚ ਜਹਾਜ਼ ਦੀ ਤਲਾਸ਼ੀ ਲੈਣ ਦੀ ਸ਼ਿਕਾਇਤ ਕੀਤੀ

03/31/2018 3:28:47 PM

ਲੰਡਨ (ਏ.ਪੀ.)- ਬ੍ਰਿਟੇਨ ਸਥਿਤ ਰੂਸੀ ਸਫਾਰਤਖਾਨੇ ਨੇ ਲੰਡਨ ਦੇ ਹੀਥਰੋ ਹਵਾਈ ਅੱਡੇ ਉੱਤੇ ਉਤਰਣ ਵਾਲੇ ਇਕ ਰੂਸੀ ਜਹਾਜ਼ ਦੀ ਤਲਾਸ਼ੀ ਲੈਣ ਦੀ ਸ਼ਿਕਾਇਤ ਕੀਤੀ ਹੈ। ਸਫਾਰਤਖਾਨੇ ਨੇ ਕਿਹਾ ਕਿ ਬ੍ਰਿਟਿਸ਼ ਬਾਰਡਰ ਫੋਰਸਿਜ਼ ਅਤੇ ਸਰਹੱਦ ਟੈਕਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਮਾਸਕੋ ਤੋਂ ਆਈ ਏਅਰੋਫਲੋਟ (ਰੂਸੀ ਏਅਰਲਾਈਨ) ਦੀ ਇਕ ਉਡਾਣ ਦੀ ਤਲਾਸ਼ੀ ਲਈ। ਸਫਾਰਤਖਾਨੇ ਨੇ ਟਵਿਟਰ ਉੱਤੇ ਕਥਿਤ ਤਲਾਸ਼ੀ ਨੂੰ ਬ੍ਰਿਟੇਨ ਵਿਚ ਰੂਸ ਦੇ ਇਕ ਸਾਬਕਾ ਜਾਸੂਸ ਅਤੇ ਉਸ ਦੀ ਧੀ ਨੂੰ ਜ਼ਹਿਰ ਦਿੱਤੇ ਜਾਣ ਨੂੰ ਲੈ ਕੇ ਬ੍ਰਿਟਿਸ਼ ਅਧਿਕਾਰੀਆਂ ਵਲੋਂ ਕੀਤੀ ਗਈ ਇਕ ਹੋਰ ਉਕਸਾਉਣ ਵਾਲੀ ਕਾਰਵਾਈ ਕਿਹਾ। ਬ੍ਰਿਟਿਸ਼ ਸਰਕਾਰ ਨੇ ਸਫਾਰਤਖਾਨੇ ਦੀ ਸ਼ਿਕਾਇਤ ਨੂੰ ਲੈ ਕੇ ਤੁਰੰਤ ਮੰਗ ਕਰਦੇ ਹਓਏ ਇਕ ਡਿਪਲੋਮੈਟ ਨੋਟ ਭੇਜਿਆ ਹੈ। ਬ੍ਰਿਟੇਨ ਨੇ ਸਾਬਕਾ ਜਾਸੂਸ ਅਤੇ ਉਸ ਦੀ ਧੀ ਉੱਤੇ ਜ਼ਹਿਰ ਨਾਲ ਕੀਤੇ ਗਏ ਹਮਲੇ ਲਈ ਰੂਸ ਨੂੰ ਦੋਸ਼ੀ ਦੱਸਿਆ ਹੈ। ਜਿਥੇ ਸਾਬਕਾ ਜਾਸੂਸ ਸਰਗੇਈ ਸਕਰੀਪਲ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ, ਉਸ ਦੀ ਧੀ ਯੂਲੀਆ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।


Related News