ਪਾਬੰਦੀਆਂ ਤੋਂ ਭੜਕੇ ਰੂਸ ਦਾ ਨਵਾਂ ਫ਼ਰਮਾਨ, 'ਗੂਗਲ' ਨੂੰ ਕੀਤਾ ਬਲਾਕ

Thursday, Mar 24, 2022 - 11:00 AM (IST)

ਪਾਬੰਦੀਆਂ ਤੋਂ ਭੜਕੇ ਰੂਸ ਦਾ ਨਵਾਂ ਫ਼ਰਮਾਨ, 'ਗੂਗਲ' ਨੂੰ ਕੀਤਾ ਬਲਾਕ

ਮਾਸਕੋ (ਵਾਰਤਾ): ਰੂਸ ਦੇ ਸੰਚਾਰ ਰੈਗੂਲੇਟਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੁਆਰਾ ਅਲਫਾਬੇਟ ਇੰਕ ਦੀ ਗੂਗਲ ਦੀ ਨਿਊਜ਼ ਐਗਰੀਗੇਟਰ ਸੇਵਾ ਨੂੰ ਰੋਕਿਆ ਜਾ ਰਿਹਾ ਹੈ। ਅਲ-ਜਜ਼ੀਰਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੈਗੂਲੇਟਰ ਨੇ ਦੋਸ਼ ਲਗਾਇਆ ਹੈ ਕਿ ਗੂਗਲ ਯੂਜ਼ਰਸ ਨੂੰ ਯੂਕ੍ਰੇਨ 'ਚ ਰੂਸੀ ਫ਼ੌਜੀ ਕਾਰਵਾਈਆਂ ਬਾਰੇ ਗਲਤ ਖ਼ਬਰਾਂ ਦੱਸ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਖ਼ਿਲਾਫ਼ UNSC 'ਚ ਪਾਸ ਨਹੀਂ ਹੋ ਸਕੀ ਤਜਵੀਜ਼, ਭਾਰਤ ਸਮੇਤ 13 ਦੇਸ਼ਾਂ ਨੇ ਅਪਣਾਈ ਨਿਰਪੱਖ ਨੀਤੀ

ਇਸ ਤੋਂ ਪਹਿਲਾਂ, ਯੂਟਿਊਬ ਨੇ ਰੂਸੀ ਸਰਕਾਰ ਦੇ ਮੀਡੀਆ ਸੰਗਠਨ RT ਸਮੇਤ ਕਈ ਰੂਸੀ ਚੈਨਲਾਂ ਨੂੰ ਆਪਣੇ ਵੀਡੀਓ ਦੇ ਨਾਲ-ਨਾਲ ਚੱਲ ਰਹੇ ਮੁਦਰੀਕਰਨ ਅਰਥਾਤ ਪੈਸਾ ਕਮਾਉਣ ਤੋਂ ਰੋਕ ਦਿੱਤਾ ਸੀ ਮਤਲਬ ਕਿ ਇਹਨਾਂ ਨੂੰ ਡਿਮੌਨਾਈਟਾਈਜ਼ ਕਰ ਦਿੱਤਾ ਸੀ। ਇਸ ਤੋਂ ਇਲਾਵਾ ਗੂਗਲ ਨੇ ਰੂਸ ਵਿਚ ਆਨਲਾਈਨ ਵਿਗਿਆਪਨ ਦੀ ਵਿਕਰੀ ਵੀ ਬੰਦ ਕਰ ਦਿੱਤੀ ਹੈ। ਰੂਸ ਦੇ ਸਰਕਾਰੀ ਮੀਡੀਆ ਵਾਚਡੌਗ ਰੋਸਕੋਮਨਾਡਜ਼ੋਰ ਨੇ ਰੂਸ ਦੇ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਦੀ ਬੇਨਤੀ 'ਤੇ ਇਹ ਕਾਰਵਾਈ ਕੀਤੀ, ਜਦੋਂ ਰੂਸੀ ਫ਼ੌਜ ਨੂੰ ਬਦਨਾਮ ਕਰਨ ਵਾਲੀ ਕਿਸੇ ਵੀ ਘਟਨਾ ਦੀਆਂ ਰਿਪੋਰਟਾਂ ਨੂੰ ਰੱਦ ਕਰਨ ਲਈ ਇੱਕ ਨਵਾਂ ਰੂਸੀ ਕਾਨੂੰਨ ਪਾਸ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News