ਰੂਸ ਨੇ ਯੂਕਰੇਨ ''ਤੇ ਡਰੋਨ ਹਮਲੇ ਦਾ ਲਗਾਇਆ ਇਲਜ਼ਾਮ, ਇਕੋ ਇਮਾਰਤ ''ਤੇ ਦੋ ਵਾਰ ਹੋਇਆ ਹਮਲਾ

08/01/2023 6:29:59 PM

ਤੇਲਿਨ (ਏਜੰਸੀ)- ਰੂਸੀ ਅਧਿਕਾਰੀਆਂ ਨੇ ਮੰਗਲਵਾਰ ਸਵੇਰੇ ਯੂਕਰੇਨ 'ਤੇ ਮਾਸਕੋ ਅਤੇ ਇਸ ਦੇ ਆਸਪਾਸ ਡਰੋਨ ਹਮਲੇ ਕਰਨ ਦਾ ਦੋਸ਼ ਲਗਾਇਆ। ਇਹ ਹਮਲਾ 'ਚ ਰਾਜਧਾਨੀ ਵਿਚ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ  ਗਿਆ। ਪਿਛਲੇ ਐਤਵਾਰ ਨੂੰ ਵੀ ਇਸੇ ਤਰ੍ਹਾਂ ਦੇ ਡਰੋਨ ਹਮਲੇ ਦਾ ਦਾਅਵਾ ਕੀਤਾ ਗਿਆ ਸੀ। ਰੂਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰਾਜਧਾਨੀ ਖ਼ੇਤਰ 'ਤੇ ਅਜਿਹੇ ਤਿੱਖੇ ਹਮਲੇ ਯੂਕਰੇਨ ਦੇ ਜਵਾਬੀ ਹਮਲਿਆਂ ਵਿਚ ਅਸਫ਼ਲਤਾਵਾਂ ਨੂੰ ਦਰਸਾਉਂਦੇ ਹਨ, ਜਦੋਂ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਹਫ਼ਤੇ ਦੇ ਅੰਤ ਵਿਚ ਕਿਹਾ ਸੀ ਕਿ ਯੁੱਧ ਦੇ ਪ੍ਰਭਾਵ ਹੌਲੀ-ਹੌਲੀ ਰੂਸੀ ਖੇਤਰ 'ਤੇ ਦੁਬਾਰਾ ਦਿਖਾਈ ਦੇ ਰਹੇ ਹਨ, ਪਰ ਉਨ੍ਹਾਂ ਨੇ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। 

ਇਹ ਵੀ ਪੜ੍ਹੋ- ਗੁਰਦਾਸਪੁਰ ਲੋਕ ਸਭਾ ਸੀਟ ਦਾ ਚੋਣ ਮੌਸਮ ਬਣਿਆ ਰਹੱਸ, ਪਾਰਟੀਆਂ ਲਈ ਉਮੀਦਵਾਰ ਲੱਭਣਾ ਵੱਡੀ ਚੁਣੌਤੀ

ਰੂਸੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਸਵੇਰੇ ਯਾਨੀ ਅੱਜ ਕਿਹਾ ਕਿ ਮਾਸਕੋ ਦੇ ਬਾਹਰ ਦੋ ਯੂਕਰੇਨੀ ਡਰੋਨਾਂ ਨੂੰ ਮਾਰ ਦਿੱਤਾ ਗਿਆ ਅਤੇ ਇਕ ਨੂੰ ਜਾਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਮ ਹੋਣ ਦੀ ਵਜ੍ਹਾ ਨਾਲ ਇਹ ਡਰੋਨ ਮਾਸਕੋ ਵਿਚ ਇਕ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਇਮਾਰਤ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। 

ਇਹ ਵੀ ਪੜ੍ਹੋ- ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ ਬਾਹਰ ਖੜ੍ਹੀ ਲਗਜ਼ਰੀ ਗੱਡੀ ਭੰਨੀ

ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਡਰੋਨ ਨੇ ਉਸੇ ਇਮਾਰਤ ਨੂੰ ਟੱਕਰ ਮਾਰੀ ਜੋ ਐਤਵਾਰ ਤੜਕੇ ਇਸੇ ਤਰ੍ਹਾਂ ਦੇ ਹਮਲੇ 'ਚ ਨੁਕਸਾਨੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਨੂੰ ਹੋਏ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇੱਕੋ ਇਮਾਰਤ 'ਤੇ ਲਗਾਤਾਰ ਦੋ ਵਾਰ ਹਮਲਾ ਕਿਉਂ ਕੀਤਾ ਗਿਆ ਸੀ। ਦੋਵਾਂ ਘਟਨਾਵਾਂ 'ਚ ਰੂਸੀ ਫੌਜ ਨੇ ਕਿਹਾ ਕਿ ਇਮਾਰਤ ਨਾਲ ਟਕਰਾਉਣ ਵਾਲੇ ਡਰੋਨ ਨੂੰ ਹਮਲੇ ਤੋਂ ਪਹਿਲਾਂ ਜਾਮ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ- ਪਤਨੀ ਨੇ ਨਸ਼ੇ 'ਤੇ ਲਾਇਆ ਪਤੀ, ਦੋਵੇਂ ਪੀ ਗਏ 1 ਕਰੋੜ ਦੀ ਹੈਰੋਇਨ, ਕੰਗਾਲ ਹੋਣ 'ਤੇ ਆਈ ਹੋਸ਼ ਤਾਂ...

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News