ਰੂਸ ਦੀ ਅਦਾਲਤ ਨੇ 'ਅੱਤਵਾਦ' ਦੇ ਦੋਸ਼ 'ਚ ਫੇਸਬੁੱਕ, ਇੰਸਟਾਗ੍ਰਾਮ 'ਤੇ ਲਗਾਈ ਪਾਬੰਦੀ

Tuesday, Mar 22, 2022 - 02:31 PM (IST)

ਰੂਸ ਦੀ ਅਦਾਲਤ ਨੇ 'ਅੱਤਵਾਦ' ਦੇ ਦੋਸ਼ 'ਚ ਫੇਸਬੁੱਕ, ਇੰਸਟਾਗ੍ਰਾਮ 'ਤੇ ਲਗਾਈ ਪਾਬੰਦੀ

ਮਾਸਕੋ (ਭਾਸ਼ਾ) : ਮਾਸਕੋ ਦੀ ਇਕ ਅਦਾਲਤ ਨੇ ਸੋਮਵਾਰ ਨੂੰ ‘ਅੱਤਵਾਦੀ ਗਤੀਵਿਧੀਆਂ’ ਦੇ ਮਾਮਲੇ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਪਾਬੰਦੀ ਲਗਾ ਦਿੱਤੀ। ਇਹ ਫ਼ੈਸਲਾ ਦੋਵਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਮੂਲ ਕੰਪਨੀ 'ਮੇਟਾ' ਦੇ ਖ਼ਿਲਾਫ਼ ਦਾਇਰ ਕੇਸ ਵਿਚ ਆਇਆ ਹੈ।

ਇਹ ਵੀ ਪੜ੍ਹੋ: ਰੂਸ 'ਤੇ ਭਾਰਤ ਦੇ ਰਵੱਈਏ ਤੋਂ ਨਿਰਾਸ਼ ਅਮਰੀਕਾ, ਬਾਈਡੇਨ ਬੋਲੇ- ਭੰਬਲਭੂਸੇ ਵਾਲੀ ਸਥਿਤੀ

ਤਵਾਰਸਕੋਏ ਜ਼ਿਲ੍ਹਾ ਅਦਾਲਤ ਨੇ ਵਕੀਲਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ, ਜਿਸ ਵਿਚ 'ਮੈਟਾ ਪਲੇਟਫਾਰਮ ਇੰਕ' ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ "ਅਤਿਵਾਦੀ ਗਤੀਵਿਧੀਆਂ" ਲਈ ਪਾਬੰਦੀ ਲਗਾ ਦਿੱਤੀ ਗਈ।

ਇਹ ਵੀ ਪੜ੍ਹੋ: ਚੀਨ ਜਹਾਜ਼ ਹਾਦਸਾ: 20 ਘੰਟੇ ਬਾਅਦ ਵੀ ਕੋਈ ਜ਼ਿੰਦਾ ਨਹੀਂ ਮਿਲਿਆ, ਸਵਾਰ ਸਨ 132 ਯਾਤਰੀ

ਵਕੀਲਾਂ ਨੇ ਸੋਸ਼ਲ ਮੀਡੀਆ ਮੰਚਾਂ 'ਤੇ ਯੂਕ੍ਰੇਨ ਵਿਚ ਰੂਸੀ ਫ਼ੌਜੀ ਕਾਰਵਾਈ ਦੇ ਸਬੰਧ ਵਿਚ ਜਾਅਲੀ ਖ਼ਬਰਾਂ ਅਤੇ ਰੂਸ ਵਿਚ ਪ੍ਰਦਰਸ਼ਨਾਂ ਦੀਆਂ ਅਪੀਲਾਂ ਨੂੰ ਹਟਾਉਣ ਲਈ ਰੂਸੀ ਸਰਕਾਰ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਅਦਾਲਤ ਦੇ ਫ਼ੈਸਲੇ ਨੇ 'ਮੇਟਾ' ਨੂੰ ਰੂਸ ਵਿਚ ਦਫ਼ਤਰ ਖੋਲ੍ਹਣ ਅਤੇ ਕਾਰੋਬਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਐਸੋਸੀਏਟਿਡ ਪ੍ਰੈਸ ਵੱਲੋਂ ਸੰਪਰਕ ਕਰਨ 'ਤੇ ਮੈਟਾ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਨਾਕਾਮ ਰਹਿਣ 'ਤੇ ਮਾਰੀ ਗੋਲੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News