ਰੂਸ ਨੇ ਦੇਸ਼ 'ਚ ਬਾਈਡੇਨ ਦੀ ਪਤਨੀ ਅਤੇ ਬੇਟੀ ਦੇ ਦਾਖਲੇ 'ਤੇ ਲਾਈ ਪਾਬੰਦੀ
Tuesday, Jun 28, 2022 - 06:44 PM (IST)
ਮਾਸਕੋ-ਰੂਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਦੇਸ਼ ਵਿਰੁੱਧ ਵਧਦੀਆਂ ਪਾਬੰਦੀਆਂ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਅਤੇ ਬੇਟੀ ਦੇ ਦੇਸ਼ 'ਚ ਦਾਖਲੇ 'ਤੇ ਪਾਦੰਲੀ ਲੱਗਾ ਰਿਹਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਬਾਈਡੇਨ ਦੀ ਪਤਨੀ ਜ਼ਿਲ ਅਤੇ ਬੇਟੀ ਏਸ਼ਲੇ ਸਮੇਤ ਦੇਸ਼ ਦੀ 'ਸਟਾਪ ਲਿਸਟ' 'ਚ 25 ਨਾਂ ਜੋੜੇ ਗਏ ਹਨ।
ਇਹ ਵੀ ਪੜ੍ਹੋ :ਕਾਠਮੰਡੂ ਘਾਟੀ 'ਚ ਗੋਲਗੱਪੇ ਵੇਚਣ 'ਤੇ ਲੱਗੀ ਪਾਬੰਦੀ
ਰੂਸ ਨੇ ਚਾਰ ਸੈਨੇਟਰ ਦੇ ਆਪਣੇ ਇਥੇ ਦਾਖਲੇ 'ਤੇ ਵੀ ਪਾਬੰਦੀ ਲੱਗਾ ਦਿੱਤੀ ਹੈ ਜਿਨ੍ਹਾਂ ਨੂੰ ਉਸ ਨੇ ਰੂਸ ਵਿਰੁੱਧ ਕੰਮ ਕਰਨ ਵਾਲਿਆਂ ਦੇ ਰੂਪ 'ਚ ਚੁਣਿਆ ਹੈ। ਇਨ੍ਹਾਂ 'ਚ ਰਿਪਬਲਿਕਨ ਮਿਚ ਮੈਕਕੋਨੇਲ, ਸੁਸਾਨ ਕਾਲਿਨਸ, ਬੇਨ ਸਾਸੇ ਅਤੇ ਡੈਮੋਕ੍ਰੇਟ ਕਸਟਰਨ ਗਿਲਿਬ੍ਰੈਂਡ ਦੇ ਨਾਂ ਹਨ। ਪਾਬੰਦੀ ਸੂਚੀ 'ਚ 'ਦਿ ਐਂਡ ਆਫ਼ ਹਿਸਟਰੀ ਦਿ ਲਾਸਟ ਮੈਨ' ਦੇ ਲੇਖਕ ਫ੍ਰਾਂਸਿਸ ਫੁਕੁਯਾਮਾ ਦਾ ਵੀ ਨਾਂ ਹੈ।
ਇਹ ਵੀ ਪੜ੍ਹੋ : ਇਰਾਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਈਰਾਨ ਦੀ ਯਾਤਰਾ 'ਤੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ