ਪੁਤਿਨ ਨੂੰ 'ਕੋਰੋਨਾ' ਤੋਂ ਬਚਾਉਣ ਲਈ ਰੂਸ ਨੇ ਅਪਣਾਏ ਇਹ ਅਜੀਬੋ-ਗਰੀਬ ਤਰੀਕੇ, ਪੜ੍ਹੋ ਪੂਰੀ ਖਬਰ

Friday, Apr 23, 2021 - 04:52 AM (IST)

ਪੁਤਿਨ ਨੂੰ 'ਕੋਰੋਨਾ' ਤੋਂ ਬਚਾਉਣ ਲਈ ਰੂਸ ਨੇ ਅਪਣਾਏ ਇਹ ਅਜੀਬੋ-ਗਰੀਬ ਤਰੀਕੇ, ਪੜ੍ਹੋ ਪੂਰੀ ਖਬਰ

ਮਾਸਕੋ - ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਤੋਂ ਕੁਝ ਅਜਿਹੇ ਤਰੀਕੇ ਅਪਣਾਏ ਗਏ ਹਨ, ਜਿਨ੍ਹਾਂ ਬਾਰੇ ਜਾਣ ਕੇ ਕੋਈ ਵੀ ਹੈਰਾਨ ਹੋ ਜਾਵੇਗਾ। ਇਸ ਦੇ ਲਈ ਕੁਆਰੰਟਾਈਨ ਦਾ ਇਕ ਖਾਸ ਤਰੀਕੇ ਅਪਣਾਇਆ ਗਿਆ ਹੈ। ਜੋ ਕੋਈ ਵੀ ਪੁਤਿਨ ਨੂੰ ਮਿਲਦਾ ਸੀ ਉਸ ਨੂੰ ਪਹਿਲਾਂ ਕੁਆਰੰਟਾਈਨ ਕੀਤਾ ਜਾਣ ਲੱਗਾ। ਇਸ ਦੇ ਲਈ ਰੂਸ ਨੇ ਸ਼ੁਰੂਆਤ ਤੋਂ ਹੀ ਸਖਤ ਤਰਕੇ ਅਪਣਾਏ ਹਨ। ਇਸ ਵਿਵਸਥਾ ਅਧੀਨ ਬੀਤੇ ਸਾਲ ਸੈਂਕੜੇ ਲੋਕਾਂ ਨੂੰ ਕੁਆਰੰਟਾਈਨ ਹੋਣਾ ਪਿਆ ਸੀ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਹੜੇ ਪੁਤਿਨ ਦੇ ਨਹੀਂ ਬਲਕਿ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਸੰਪਰਕ ਵਿਚ ਸਨ।

ਭਾਰਤ 'ਚ ਬੇਕਾਬੂ ਹੋ ਰਹੇ ਕੋਰੋਨਾ ਤੋਂ ਡਰਿਆ ਸਿੰਗਾਪੁਰ, ਆਉਣ ਵਾਲੀਆਂ 'ਫਲਾਈਟਾਂ' 'ਤੇ ਲਾਇਆ ਬੈਨ https://jagbani.punjabkesari.in/international/news/singapore-fears-incoming---corona---in-india--bans-incoming---flights---1281807

ਲੋਕਾਂ ਨੂੰ ਕੁਆਰੰਟਾਈਨ ਕਰਨ ਦੀ ਸ਼ੁਰੂਆਤ ਰੂਸੀ ਜਹਾਜ਼ ਸੇਵਾ ਰੋਸ਼ੀਆ ਨਾਲ ਕੀਤੀ ਗਈ ਹੈ। ਰੋਸ਼ੀਆ ਦੀ ਇਕ ਫਲਾਈਟ ਦੇ 60 ਕ੍ਰਿਊ ਮੈਂਬਰਾਂ ਅਤੇ ਕੁਝ ਸਰਕਾਰੀ ਅਧਿਕਾਰੀਆਂ ਨੂੰ ਬੀਤੇ ਸਾਲ ਮਾਰਚ ਵਿਚ ਕੁਆਰੰਟਾਈਨ ਕੀਤਾ ਗਿਆ। ਇਸ ਤੋਂ ਬਾਅਦ ਇਹ ਸਿਲਸਿਲਾ ਵੱਧਦਾ ਗਿਆ ਅਤੇ ਪਾਇਲਟ, ਸਿਹਤ ਕਰਮੀ, ਡਰਾਈਵਰ ਤੱਕ ਨੂੰ ਕੁਆਰੰਟਾਈਨ ਕੀਤਾ ਜਾਣ ਲੱਗਾ ਭਾਵ ਜਿਹੜੇ ਲੋਕ ਵੀ ਪੁਤਿਨ ਨੂੰ ਮਿਲਣ ਵਾਲੇ ਸਨ ਜਾਂ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਸਨ ਉਨ੍ਹਾਂ ਨਾਲ ਹੀ ਇਹੀ ਕੀਤਾ ਗਿਆ। ਇਸ ਦੇ ਲਈ 6.4 ਅਰਬ ਰੂਬਲ ਭਾਵ ਕਰੀਬ 6 ਅਰਬ 12 ਕਰੋੜ ਰੁਪਏ ਦੇ ਫੰਡ ਦੀ ਵਿਵਸਥਾ ਕੀਤੀ ਗਈ। ਇਹ ਫੰਡ ਉਸ ਡਾਇਰੈਕਟੋਰੇਟ ਨੂੰ ਦਿੱਤਾ ਗਿਆ ਜੋ ਰਾਸ਼ਟਰਪਤੀ ਦੇ ਕੰਮਕਾਜ ਦਾ ਸੰਚਾਲਨ ਕਰਦੀ ਹੈ।

ਇਹ ਵੀ ਪੜੋ - ਕੋਰੋਨਾ ਦਾ ਇਹ ਟੀਕਾ ਲੁਆਉਣ ਤੋਂ ਬਾਅਦ ਕੁੜੀ ਦੀ ਵਿਗੜੀ ਹਾਲਤ, 3 ਵਾਰ ਕਰਾਉਣੀ ਪਈ 'ਬ੍ਰੇਨ ਸਰਜਰੀ'

ਕੁਆਰੰਟਾਈਨ ਲਈ 12 ਹੋਟਲਾਂ ਦੀ ਵਤੋਂ ਕੀਤੀ ਗਈ। ਇਹ ਹੋਟਲ ਨਿੱਜੀ ਨਹੀਂ ਹਨ ਬਲਕਿ ਡਾਇਰੈਕਟੋਰੇਟ ਨਾਲ ਜੁੜੇ ਹੋਏ ਹਨ। ਇਨ੍ਹਾਂ ਚੁਣੇ ਗਏ ਹੋਟਲਾਂ ਵਿਚ ਰੋਸ਼ੀਆ ਏਅਰਲਾਈਨ ਦਾ ਸਟਾਫ ਜ਼ਿਆਦਾ ਰਹਿੰਦਾ ਹੈ। ਇਸ ਸਟਾਫ ਨੂੰ ਇਸ ਲਈ ਕੁਆਰੰਟਾਈਨ ਕੀਤਾ ਜਾਂਦਾ ਹੈ ਕਿਉਂਕਿ ਉਕਤ ਏਅਰਲਾਈਨ ਦੀ ਫਲਾਈਟ ਤੋਂ ਕੁਝ ਸਰਕਾਰੀ ਅਧਿਕਾਰੀ ਜਿਵੇਂ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀ ਯਾਤਰਾ ਕਰਦੇ ਹਨ। ਰੂਸ ਵਿਚ ਜੂਨ ਮਹੀਨੇ ਹੀ ਇਕ ਵਿਕਟ੍ਰੀ ਡੇ ਪਰੇਡਵੀ ਆਯੋਜਿਤ ਕੀਤੀ ਗਈ ਸੀ, ਇਸ ਦੌਰਾਨ ਕਈ ਲੋਕਾਂ ਨੂੰ ਪੁਤਿਨ ਨੂੰ ਪੁਰਸਕਾਰ ਲੈਣੇ ਸਨ। ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2 ਹਫਤੇ ਪਹਿਲਾਂ ਹੀ 200 ਤੋਂ ਵਧ ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ ਜਿਨ੍ਹਾਂ ਵਿਚ 90 ਸਾਲ ਤੱਕ ਦੇ ਲੋਕ ਸ਼ਾਮਲ ਸਨ।

ਇਹ ਵੀ ਪੜੋ ਪਾਕਿਸਤਾਨ ਦੇ ਇਕ ਵੱਡੇ ਹੋਟਲ 'ਚ ਜਬਰਦਸ਼ਤ ਧਮਾਕਾ, 5 ਲੋਕਾਂ ਦੀ ਤੇ 33 ਜ਼ਖਮੀ


author

Khushdeep Jassi

Content Editor

Related News