ਰੂਸ ਨੇ ਇਰਾਕ ਤੋਂ ਵਾਪਸ ਬੁਲਾਏ ਬੱਚੇ, ਇਸ ਕਾਰਨ ਮਾਂਵਾਂ ਤੋਂ ਰਹਿਣਗੇ ਦੂਰ

Tuesday, Nov 19, 2019 - 10:53 AM (IST)

ਰੂਸ ਨੇ ਇਰਾਕ ਤੋਂ ਵਾਪਸ ਬੁਲਾਏ ਬੱਚੇ, ਇਸ ਕਾਰਨ ਮਾਂਵਾਂ ਤੋਂ ਰਹਿਣਗੇ ਦੂਰ

ਮਾਸਕੋ— ਇਕ ਤੋਂ 3 ਸਾਲ ਦੇ 30 ਛੋਟੇ-ਛੋਟੇ ਬੱਚਿਆਂ ਨੂੰ ਇਰਾਕ ਤੋਂ ਰੂਸ ਭੇਜਿਆ ਗਿਆ ਹੈ। ਇਨ੍ਹਾਂ ਬੱਚਿਆਂ ਦੀਆਂ ਮਾਂਵਾਂ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਤਹਿਤ ਇਰਾਕ ਦੀ ਜੇਲ 'ਚ ਬੰਦ ਹਨ। ਰੂਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 32 ਛੋਟੇ-ਛੋਟੇ ਬੱਚੇ ਇਰਾਕ ਦੀਆਂ ਜੇਲਾਂ 'ਚ ਬੰਦ ਸਨ। ਇਨ੍ਹਾਂ ਬੱਚਿਆਂ ਦੀ ਮਾਂਵਾਂ ਇਸਲਾਮਕ ਸਟੇਟ ਦੀਆਂ ਮੈਂਬਰ ਹੋਣ ਕਾਰਨ ਜਾਂ ਤਾਂ ਸਜ਼ਾ ਕੱਟ ਰਹੀਆਂ ਹਨ ਤੇ ਜਾਂ ਫਿਰ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਣੀ ਬਾਕੀ ਹੈ।

ਰੂਸ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਬੱਚੇ ਸੋਮਵਾਰ ਰਾਤ ਮਾਸਕੋ ਪੁੱਜੇ ਅਤੇ ਇਨ੍ਹਾਂ ਦੀ ਸਿਹਤ ਜਾਂਚਣ ਲਈ ਉਨ੍ਹਾਂ ਨੂੰ ਸਿੱਧੇ ਹਸਪਤਾਲ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਤੋਂ ਹੁਣ ਤਕ ਕੁੱਲ 122 ਨਾਬਾਲਗ ਰੂਸ ਆ ਚੁੱਕੇ ਹਨ। ਇਸਲਾਮਕ ਸਟੇਟ 'ਚ ਰੂਸ ਦੇ ਕਾਫੀ ਨਾਗਰਿਕ ਹਨ। ਉੱਥੋਂ ਵਾਪਸ ਆਉਣ ਵਾਲੀਆਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਮੁਸਲਿਮ ਬਹੁਲਤਾ ਵਾਲੇ ਕਾਕਸਸ ਖੇਤਰ ਤੋਂ ਹਨ ਜਿਸ ਨੂੰ ਕਿ ਚੇਚਨਿਆ ਕਿਹਾ ਜਾਂਦਾ ਹੈ। ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ਾਂ ਨੇ ਆਪਣੇ ਉਨ੍ਹਾਂ ਨਾਗਰਿਕਾਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਹੈ ਜੋ ਇਸਲਾਮਕ ਸਟੇਟ 'ਚ ਸ਼ਾਮਲ ਹੋਣ ਲਈ ਗਏ ਸਨ। ਹਾਲਾਂਕਿ ਰੂਸ ਦੇ ਅਧਿਕਾਰੀਆਂ ਨੇ ਅਜਿਹੇ ਨਾਗਰਿਕਾਂ ਨੂੰ ਵਾਪਸ ਆਉਣ ਲਈ ਪ੍ਰੇਰਿਤ ਕੀਤਾ ਹੈ।


Related News