ਰੂਸ ਤੇ ਅਮਰੀਕਾ ਦੀ ਪਰਮਾਣੂ ਸੰਧੀ ਵਾਰਤਾ ''ਚ ਕੋਈ ਤਰੱਕੀ ਨਹੀਂ

Thursday, Jan 31, 2019 - 05:48 PM (IST)

ਰੂਸ ਤੇ ਅਮਰੀਕਾ ਦੀ ਪਰਮਾਣੂ ਸੰਧੀ ਵਾਰਤਾ ''ਚ ਕੋਈ ਤਰੱਕੀ ਨਹੀਂ

ਮਾਸਕੋ (ਭਾਸ਼ਾ)— ਰੂਸ ਦੇ ਇਕ ਕੂਟਨੀਤਕ ਨੇ ਵੀਰਵਾਰ ਨੂੰ ਦੱਸਿਆ ਕਿ ਰੂਸ ਅਤੇ ਅਮਰੀਕਾ ਵਿਚਕਾਰ ਮਹੱਤਵਪੂਰਣ ਹਥਿਆਰ ਕੰਟਰੋਲ ਸੰਧੀ ਨੂੰ ਬਚਾਉਣ ਲਈ ਹੋ ਰਹੀ ਵਾਰਤਾ ਵਿਚ ਕੋਈ ਤਰੱਕੀ ਨਹੀਂ ਹੋਈ ਹੈ। ਅਮਰੀਕਾ ਦੇ ਇਸ ਹਫਤੇ ਦੇ ਅਖੀਰ ਤੱਕ ਇਸ ਸੰਧੀ ਤੋਂ ਵਾਪਸੀ ਸ਼ੁਰੂ ਕਰਨ ਦੀ ਉਮੀਦ ਸੀ। ਬੀਜਿੰਗ ਵਿਚ ਸੰਯੁਕਤ ਰਾਸ਼ਟਰ ਪਰੀਸ਼ਦ ਦੇ 5 ਸਥਾਈ ਮੈਂਬਰਾਂ ਦੀ ਬੈਠਕ ਤੋਂ ਵੱਖ ਰੂਸੀ ਅਤੇ ਅਮਰੀਕੀ ਅਧਿਕਾਰੀਆਂ ਦੀ ਇਹ ਬੈਠਕ ਹੋਈ, ਜਿਸ ਵਿਚ ਮੱਧਮ ਦੂਰੀ ਪਰਮਾਣੂ ਸ਼ਕਤੀ (ਆਈ.ਐੱਨ.ਐੱਫ.) ਸੰਧੀ ਦੇ ਭਵਿੱਖ ਨੂੰ ਲੈ ਕੇ ਚਰਚਾ ਹੋਈ। 

ਇਸ ਸੰਧੀ ਨੂੰ ਲਾਗੂ ਕਰਨ ਸਬੰਧੀ ਰੂਸ ਅਤੇ ਅਮਰੀਕਾ ਵਿਚਕਾਰ ਤਣਾਅ ਬਣਿਆ ਹੋਇਆ ਹੈ। ਰੂਸੀ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਹਥਿਆਰ ਕੰਟਰੋਲ ਅਤੇ ਅੰਤਰ ਰਾਸ਼ਟਰੀ ਸੁਰੱਖਿਆ ਲਈ ਉਪ ਵਿਦੇਸ਼ ਮੰਤਰੀ ਐਂਡਰੀਆ ਥਾਮਪਸਨ ਦੇ ਨਾਲ ਮੁਲਾਕਾਤ ਦੇ ਬਾਅਦ ਕਿਹਾ,''ਬਦਕਿਸਮਤੀ ਨਾਲ ਕੋਈ ਤਰੱਕੀ ਨਹੀਂ ਹੋਈ।'' ਅਮਰੀਕਾ ਨੇ ਚਿਤਾਵਨੀ ਦਿੱਤੀ ਸੀ ਕਿ ਰੂਸ ਨੇ ਜੇਕਰ ਆਪਣੇ ਭੂਮੀ-ਆਧਾਰਿਤ ਮਿਜ਼ਾਈਲ ਸਿਸਟਮ 9ਐੱਮ729 ਨੂੰ ਨਸ਼ਟ ਨਹੀਂ ਕੀਤਾ ਤਾਂ ਉਹ 2 ਫਰਵਰੀ ਤੋਂ ਇਸ ਸੰਧੀ ਤੋਂ ਵਾਪਸੀ ਦੀ ਛੇ ਮਹੀਨੇ ਦੀ ਪ੍ਰਕਿਰਿਆ ਸ਼ੁਰੂ ਕਰੇਗਾ। 

ਅਮਰੀਕਾ ਦਾ ਕਹਿਣਾ ਹੈ ਕਿ ਇਹ ਸ਼ੀਤ ਯੁੱਧ ਦੇ ਦੌਰ ਦੀ ਸੰਧੀ ਦੀ ਉਲੰਘਣਾ ਕਰਦੀ ਹੈ। ਇਕ ਸਰਕਾਰੀ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਰਿਆਬਕੋਵ ਨੇ ਅਮਰੀਕਾ ਦੀ ਸਥਿਤੀ ਨੂੰ ਮੁਸ਼ਕਲ, ਚਿਤਾਵਨੀ ਭਰਪੂਰ ਅਤੇ ਵਿਨਾਸ਼ਕਾਰੀ ਕਰਾਰ ਦਿੱਤਾ। ਰਿਆਬਕੋਵ ਨੇ ਕਿਹਾ,''ਅਸੀਂ ਕੋਈ ਤਰੱਕੀ ਨਹੀਂ ਕੀਤੀ। ਅਸੀਂ ਇਹ ਨਾ ਸਿਰਫ ਦੁੱਖ ਨਾਲ ਕਹਿ ਰਹੇ ਹਾਂ ਸਗੋਂ ਸੰਧੀ ਦੇ ਭਵਿੱਖ ਅਤੇ ਯੂਰਪੀ ਤੇ ਅੰਤਰ ਰਾਸ਼ਟਰੀ ਸੁਰੱਖਿਆ ਲਈ ਡੂੰਘੀ ਚਿੰਤਾ ਵੀ ਹੈ।


author

Vandana

Content Editor

Related News