ਰੂਸ  : ਫੈਕਟਰੀ ''ਚ ਗੈਸ ਧਮਾਕਾ, 5 ਲੋਕਾਂ ਦੀ ਮੌਤ

Friday, Jan 31, 2020 - 05:26 PM (IST)

ਰੂਸ  : ਫੈਕਟਰੀ ''ਚ ਗੈਸ ਧਮਾਕਾ, 5 ਲੋਕਾਂ ਦੀ ਮੌਤ

ਮਾਸਕੋ (ਭਾਸ਼ਾ): ਰੂਸ ਵਿਚ ਸ਼ੁੱਕਰਵਾਰ ਨੂੰ ਇਕ ਫੈਕਟਰੀ ਵਿਚ ਗੈਸ ਧਮਾਕਾ ਹੋ ਗਿਆ।ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਦੇ ਮੱਧ ਓਰੀਯੋਲ ਖੇਤਰ ਵਿਚ ਇਹ ਘਟਨਾ ਵਾਪਰੀ। ਧਮਾਕੇ ਨਾਲ ਇੰਜੀਨੀਅਰਿੰਗ ਕੰਮ ਨਾਲ ਸਬੰਧਤ ਉਸਾਰੀ ਅਧੀਨ ਇਮਾਰਤ ਢਹਿ-ਢੇਰੀ ਹੋ ਗਈ। ਹਾਲੇ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਧਮਾਕੇ ਕਿਹੜੇ ਕਾਰਨਾਂ ਹੋਇਆ। ਰੂਸ ਦੇ ਮੀਡੀਆ ਮੁਤਾਬਕ ਸਾਰੇ ਜ਼ਖਮੀ ਲੋਕ ਤੁਰਕੀ ਦੇ ਨਾਗਰਿਕ ਹਨ। ਇਲਾਜ ਲਈ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।


author

Vandana

Content Editor

Related News