ਰੂਸ ''ਚ ਕੋਰੋਨਾ ਦੇ 21,073 ਨਵੇਂ ਮਾਮਲੇ, 926 ਹੋਰ ਮਰੀਜ਼ਾਂ ਦੀ ਮੌਤ
Thursday, Dec 30, 2021 - 04:59 PM (IST)
ਮਾਸਕੋ (ਵਾਰਤਾ)- ਰੂਸ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਸੰਕਰਮਣ ਦੇ 21,073 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਿਤਾਂ ਦੀ ਗਿਣਤੀ 10,479,344 ਹੋ ਗਈ ਹੈ। ਫੈਡਰਲ ਰਿਸਪਾਂਸ ਸੈਂਟਰ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਰੂਸ ਦੇ 85 ਖੇਤਰਾਂ ਵਿਚ 21,073 ਨਵੇਂ ਮਾਮਲਿਆਂ ਵਿਚੋਂ 1,718 ਕੇਸ ਲੱਛਣ ਰਹਿਤ ਸਨ।
ਇੱਥੇ ਸੰਕਰਮਿਤ ਦੀ ਦਰ 0.2 ਪ੍ਰਤੀਸ਼ਤ ਹੈ।
ਮਾਸਕੋ ਵਿਚ ਕੋਵਿਡ-19 ਦੇ 2,661 ਨਵੇਂ ਮਾਮਲੇ ਅਤੇ ਸੇਂਟ ਪੀਟਰਸਬਰਗ ਵਿਚ 1,532 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਮਾਸਕੋ ਖੇਤਰ ਵਿਚ 977 ਨਵੇਂ ਕੇਸ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਦੇਸ਼ ਵਿਚ ਇਸ ਬਿਮਾਰੀ ਕਾਰਨ 926 ਹੋਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਹੁਣ 30,7,948 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 43.004 ਲੋਕਾਂ ਦੇ ਠੀਕ ਹੋਣ ਨਾਲ ਕੋਰੋਨਾ ਨੂੰ ਹਰਾਉਣ ਵਾਲੇ ਲੋਕਾਂ ਦੀ ਗਿਣਤੀ 94,23,227 ਹੋ ਗਈ ਹੈ।