ਅਫਗਾਨਿਸਤਾਨ ''ਚ ਰਹਿ ਗਏ ਅਮਰੀਕੀ ਫ਼ੌਜੀ ਉਪਕਰਣਾਂ ਤੋਂ ਹੁਣ ਰੂਸ, ਚੀਨ ਨੂੰ ਹੋਵੇਗਾ ਫਾਇਦਾ : ਟਰੰਪ

Sunday, Oct 10, 2021 - 01:05 PM (IST)

ਅਫਗਾਨਿਸਤਾਨ ''ਚ ਰਹਿ ਗਏ ਅਮਰੀਕੀ ਫ਼ੌਜੀ ਉਪਕਰਣਾਂ ਤੋਂ ਹੁਣ ਰੂਸ, ਚੀਨ ਨੂੰ ਹੋਵੇਗਾ ਫਾਇਦਾ : ਟਰੰਪ

ਵਾਸ਼ਿੰਗਟਨ (ਯੂਐਨਆਈ/ਸਪੁਤਨਿਕ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਰਹਿ ਗਏ ਅਮਰੀਕੀ ਫ਼ੌਜੀ ਉਪਕਰਣਾਂ ਤੋਂ ਹੁਣ ਰੂਸ ਅਤੇ ਚੀਨ ਸਮੇਤ ਹੋਰ ਸ਼ਕਤੀਆਂ ਨੂੰ ਫਾਇਦਾ ਹੋਵੇਗਾ।ਟਰੰਪ ਨੇ ਸ਼ਨੀਵਾਰ ਨੂੰ ਡੇਸ ਮੋਇਨਜ਼ ਵਿੱਚ 'ਸੇਵ ਅਮਰੀਕਾ ਰੈਲੀ' ਵਿੱਚ ਕਿਹਾ,“ਰੂਸ ਅਤੇ ਚੀਨ ਕੋਲ ਸਾਡੇ ਮਹਾਨ ਹੈਲੀਕਾਪਟਰਾਂ ਦੇ ਨਮੂਨੇ ਪਹਿਲਾਂ ਹੀ ਮੌਜੂਦ ਹਨ, ਸਾਡੇ ਕੋਲ ਅਪਾਚੇ ਹੈਲੀਕਾਪਟਰ ਹਨ ਅਤੇ ਉਹ ਹੁਣ ਉਪਕਰਣਾਂ ਦੀ ਮੁੜ ਇੰਜੀਨੀਅਰਿੰਗ ਕਰ ਰਹੇ ਹਨ। ਉਹ ਡੀ-ਇੰਜੀਨੀਅਰਿੰਗ ਕਰ ਰਹੇ ਹਨ, ਉਹ ਹਨ ਇਸ ਨੂੰ ਵੱਖ ਕਰ ਰਹੇ ਹਨ, ਉਹ ਇਸ ਦਾ ਪਤਾ ਲਗਾ ਰਹੇ ਹਨ ਅਤੇ ਬਹੁਤ ਜਲਦੀ ਉਹ ਘੱਟ ਪੈਸਿਆਂ ਵਿਚ ਵਧੀਆ ਚੀਜ਼ਾਂ ਬਣਾ ਲੈਣਗੇ।'' 

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ US ਨੂੰ ਚਿਤਾਵਨੀ, ਨਵੀਂ ਅਫਗਾਨ ਸਰਕਾਰ ਨੂੰ 'ਅਸਥਿਰ' ਕਰਨ ਦੀ ਨਾ ਕਰੇ ਕੋਸ਼ਿਸ਼

ਟਰੰਪ ਨੇ ਕਿਹਾ,"ਕੁਝ ਦਾਅਵਿਆਂ ਦੇ ਉਲਟ ਅਫਗਾਨਿਸਤਾਨ ਵਿਚ ਛੱਡੇ ਗਏ ਉਪਕਰਣ ਅਸਮਰੱਥ ਨਹੀਂ ਸਨ ਅਤੇ "ਬਹੁਤ ਜ਼ਿਆਦਾ" ਅਮਰੀਕੀ ਹਥਿਆਰ ਅਤੇ ਉਪਕਰਣ ਹੁਣ ਕਾਲੇ ਬਾਜ਼ਾਰ ਵਿੱਚ ਵੇਚੇ ਜਾ ਰਹੇ ਹਨ।'' ਟਰੰਪ ਨੇ ਦੋਸ਼ ਲਾਇਆ ਕਿ ਅਮਰੀਕੀ ਨਿਕਾਸੀ ਉਡਾਣਾਂ ਵਿੱਚ ਅਫਗਾਨਿਸਤਾਨ ਤੋਂ ਕੱਢੇ ਗਏ ਸਾਰੇ ਲੋਕਾਂ ਵਿੱਚੋਂ ਸਿਰਫ ਤਿੰਨ ਪ੍ਰਤੀਸ਼ਤ ਹੀ ਵਾਸ਼ਿੰਗਟਨ ਲਿਜਾਣ ਦੇ ਯੋਗ ਸਨ। ਟਰੰਪ ਨੇ ਕਿਹਾ,''ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਜਹਾਜ਼ਾਂ ਵਿਚ ਕੌਣ ਸਵਾਰ ਹੋ ਰਿਹਾ ਹੈ।'' ਸਤੰਬਰ ਵਿੱਚ, ਟਰੰਪ ਨੇ ਜਾਰਜੀਆ ਦੇ ਪੇਰੀ ਵਿੱਚ ਸਮਰਥਕਾਂ ਦੀ ਭੀੜ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਅਫਗਾਨਿਸਤਾਨ ਤੋਂ ਫ਼ੌਜਾਂ ਦੀ ਵਾਪਸੀ ਨੂੰ ਸੰਭਾਲਣਾ ਅਯੋਗਤਾ ਦਾ ਨਤੀਜਾ ਸੀ।


author

Vandana

Content Editor

Related News