ਰੂਬੀ ਡਰਾਮਾ ਅਦਾਕਾਰਾ ਮੈਰੀ ਮਾਰਾ ਦੀ ਨਿਊਯਾਰਕ ''ਚ ਮੌਤ

06/28/2022 3:07:37 PM

ਨਿਊਯਾਰਕ (ਰਾਜ ਗੋਗਨਾ) ਟੀਵੀ ਡਰਾਮਾ 'ਈਆਰ' ਅਤੇ 'ਲਾਅ ਐਂਡ ਆਰਡਰ' ਵਿੱਚ ਆਪਣੀਆਂ ਵਿਸ਼ੇਸ ਭੂਮਿਕਾਵਾਂ ਲਈ ਸਭ ਤੋਂ ਮਸ਼ਹੂਰ ਅਮਰੀਕੀ ਅਦਾਕਾਰਾ ਮੈਰੀ ਮਾਰਾ ਦਾ 61 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਨਿਊਯਾਰਕ ਰਾਜ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀਤੇ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਬਾਅਦ ਕੇਪ ਵਿਨਸੈਂਟ, ਨਿਊਯਾਰਕ ਵਿੱਚ ਸੇਂਟ ਲਾਰੈਂਸ ਨਦੀ ਵਿੱਚ ਮਾਰਾ ਦੀ ਲਾਸ਼ ਮਿਲੀ ਸੀ। ਪੁਲਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਾਰਾ ਤੈਰਾਕੀ ਕਰਦੇ ਸਮੇਂ ਡੁੱਬ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਜਾਰਡਨ : ਬੰਦਰਗਾਹ 'ਤੇ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਦਰਜਨਾਂ ਲੋਕਾਂ ਦੀ ਮੌਤ, 250 ਤੋਂ ਵਧੇਰੇ ਜ਼ਖਮੀ

ਪੁਲਸ ਦਾ ਕਹਿਣਾ ਹੈ ਕਿ ਉਸ ਦੇ ਸਰੀਰ 'ਤੇ ਕਿਸੇ ਵੀ ਤਰ੍ਹਾਂ ਦੇ ਕੋਈ ਨਿਸ਼ਾਨ ਨਹੀਂ ਦਿਖਾਈ ਦਿੱਤੇ ਅਤੇ ਮੌਤ ਦੇ ਅਧਿਕਾਰਤ ਕਾਰਨ ਦਾ ਪਤਾ ਲਗਾਉਣ ਲਈ ਉਸ ਨੂੰ ਜੈਫਰਸਨ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਵਿੱਚ ਲਿਜਾਇਆ ਗਿਆ ਸੀ।ਮਾਰਾ ਦਾ ਜਨਮ ਸੰਨ 1960 ਵਿੱਚ ਸਾਈਰਾਕਿਊਜ਼, ਨਿਊਯਾਰਕ ਵਿੱਚ ਹੋਇਆ ਸੀ। ਮਾਰਾ 'ਲਾਅ ਐਂਡ ਆਰਡਰ,' 'ਬੇਸ਼ਰਮ' ਅਤੇ 'ਰੇ ਡੋਨੋਵਨ' ਸਮੇਤ ਬਹੁਤ ਸਾਰੇ ਪ੍ਰਸਿੱਧ ਸ਼ੋਅਜ਼ ਵਿੱਚ ਦਿਖਾਈ ਦਿੱਤੀ ਸੀ।ਉਸ ਦੀ ਮੌਤ ਦੀ ਜਾਂਚ ਜਾਰੀ ਹੈ।


Vandana

Content Editor

Related News