ਖਸਤਾਹਾਲ ਪਾਕਿ ਦੇ ਇਸ ਮੁੱਖ ਮੰਤਰੀ ਨੇ ਜਹਾਜ਼ ਦੀ ਮੁਰੰਮਤ ''ਤੇ ਖਰਚ ਦਿੱਤੇ 34 ਕਰੋੜ ਰੁਪਏ

Sunday, Dec 29, 2019 - 08:35 PM (IST)

ਖਸਤਾਹਾਲ ਪਾਕਿ ਦੇ ਇਸ ਮੁੱਖ ਮੰਤਰੀ ਨੇ ਜਹਾਜ਼ ਦੀ ਮੁਰੰਮਤ ''ਤੇ ਖਰਚ ਦਿੱਤੇ 34 ਕਰੋੜ ਰੁਪਏ

ਇਸਲਾਮਾਬਾਦ(ਏਜੰਸੀ)- ਇਕ ਪਾਸੇ ਜਿਥੇ ਪਾਕਿਸਤਾਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਉਥੇ ਹੀ ਦੇਸ਼ ਦੇ ਬਲੋਚਿਸਤਾਨ ਸੂਬੇ ਦੇ ਮੁੱਖ ਮੰਤਰੀ ਦੇ ਜਹਾਜ਼ ਦੀ ਮੁਰੰਮਤ ਲਈ 34 ਕਰੋੜ ਰੁਪਏ (ਪਾਕਿਸਤਾਨੀ ਮੁਦਰਾ ਵਿਚ) ਖਰਚ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਪਾਕਿਸਤਾਨੀ ਮੀਡੀਆ ਮੁਤਾਬਕ ਬਲੋਚਿਸਤਾਨ ਦੀ ਸਰਕਾਰ ਨੇ ਰਾਜ ਵਿਧਾਨ ਸਭਾ ਨੂੰ ਦੱਸਿਆ ਕਿ ਮੁੱਖ ਮੰਤਰੀ ਦੇ ਵਿਸ਼ੇਸ਼ ਜਹਾਜ਼ ਦੀ ਮੁਰੰਮਤ ਲਈ ਵੱਡੀ ਰਕਮ ਖਰਚ ਕੀਤੀ ਗਈ। ਸਰਕਾਰ ਨੇ ਕਿਹਾ ਕਿ ਸਾਲ 2008 ਤੋਂ 2012 ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਜਹਾਜ਼ ‘ਤੇ 17,39,52,650 ਰੁਪਏ ਖਰਚ ਕੀਤੇ ਗਏ ਸਨ। ਇੰਨੀ ਵੱਡੀ ਰਕਮ ਖਰਚਣ ਤੋਂ ਬਾਅਦ ਵੀ ਜਹਾਜ਼ ਦੀ ਪੂਰੀ ਤਰ੍ਹਾਂ ਮੁਰੰਮਤ ਨਹੀਂ ਹੋ ਸਕੀ ਤੇ ਕੁਝ ਖਾਮੀਆਂ ਰਹਿ ਗਈਆਂ।

ਇਸ ਜਹਾਜ਼ ਦੀ ਵਰਤੋਂ 2013 ਵਿਚ ਖਤਮ ਕਰ ਦਿੱਤੀ ਗਈ ਸੀ ਤੇ ਮੁੱਖ ਮੰਤਰੀ ਦੀ ਵਰਤੋਂ ਲਈ ਇਕ ਨਵਾਂ ਜਹਾਜ਼ ਖਰੀਦ ਲਿਆ ਗਿਆ। ਹਾਲਾਂਕਿ, ਨਵਾਂ ਜਹਾਜ਼ ਵੀ ਵਧੇਰੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਵਾਲਾ ਸਾਬਤ ਨਹੀਂ ਹੋਇਆ। 2013 ਤੇ 2018 ਦੇ ਵਿਚਕਾਰ, ਇਸ ਦੀ ਮੁਰੰਮਤ 'ਤੇ 16,43,57,588 ਰੁਪਏ ਖਰਚ ਕਰ ਦਿੱਤੇ ਗਏ। 


author

Baljit Singh

Content Editor

Related News