ਬੱਚੇ ਦਾ ਜਨਮ ਹੁੰਦੇ ਹੀ ਹਰ ਮਹੀਨੇ ਮਿਲਣਗੇ 23,000 ਰੁਪਏ, ਘੱਟ ਆਮਦਨ ਵਾਲਿਆਂ ਨੂੰ ਮਿਲਗਾ ਵਾਧੂ ਲਾਭ
Monday, Aug 04, 2025 - 04:59 PM (IST)

ਬਿਜ਼ਨੈੱਸ ਡੈਸਕ - ਭਾਰਤ ਵਿਚ ਬੱਚੇ ਦੇ ਜਨਮ ਤੋਂ ਲੈ ਕੇ ਸਕੂਲ ਤੱਕ ਮਾਂ-ਬਾਪ ਨੂੰ ਕਈ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਮਹਿੰਗਾਈ ਜ਼ਿਆਦਾ ਹੋਣ ਕਾਰਨ ਬੱਚਿਆਂ ਦਾ ਪਾਲਣ-ਪੋਸ਼ਣ ਕਿਸੇ ਵੱਡੇ ਖਰਚੇ ਤੋਂ ਘੱਟ ਨਹੀਂ। ਬੱਚੇ ਦੇ ਦੁੱਧ-ਡਾਇਪਰ ਤੋਂ ਲੈ ਕੇ ਸਕੂਲ ਦੀ ਪੜ੍ਹਾਈ, ਸਿਹਤ ਅਤੇ ਹੋਰ ਜ਼ਰੂਰਤਾਂ ਤੱਕ ਹਰ ਚੀਜ਼ 'ਤੇ ਪੈਸਾ ਖਰਚ ਹੁੰਦਾ ਹੈ।
ਇਹ ਵੀ ਪੜ੍ਹੋ : ਹਰ OTP ਲਈ ਕਰਨਾ ਪਵੇਗਾ ਭੁਗਤਾਨ ! ਇਸ ਨਵੇਂ ਨਿਯਮ ਨਾਲ ਪ੍ਰਭਾਵਿਤ ਹੋਵੇਗਾ ਆਮ ਆਦਮੀ
ਦੂਜੇ ਪਾਸੇ ਸੋਚੋ ਜੇਕਰ ਤੁਹਾਨੂੰ ਹਰ ਮਹੀਨੇ 23,000 ਰੁਪਏ ਸਿਰਫ਼ ਇਸ ਲਈ ਮਿਲਣ ਕਿਉਂਕਿ ਤੁਹਾਡੇ ਘਰ ਵਿੱਚ ਇੱਕ ਬੱਚਾ ਹੈ। ਕੀ ਇਹ ਥੋੜ੍ਹਾ ਹੈਰਾਨ ਕਰਨ ਵਾਲਾ ਨਹੀਂ ਹੈ? ਜਰਮਨੀ ਵਿੱਚ ਅਜਿਹਾ ਹੀ ਹੁੰਦਾ ਹੈ।
ਇਹ ਵੀ ਪੜ੍ਹੋ : ਸਿਰਫ਼ 1 ਲੱਖ ਜਮ੍ਹਾਂ ਕਰਕੇ ਹਾਸਲ ਕਰੋ 14,888 ਦਾ ਫਿਕਸਡ ਰਿਟਰਨ, ਸਕੀਮ ਦੇ ਵੇਰਵੇ ਜਾਣੋ
ਜਰਮਨੀ ਦਾ ਸਿਸਟਮ...
ਜਰਮਨੀ ਵਿੱਚ, ਸਰਕਾਰ ਹਰ ਮਾਤਾ-ਪਿਤਾ ਨੂੰ ਬੱਚੇ ਦੀ ਦੇਖਭਾਲ ਲਈ ਹਰ ਮਹੀਨੇ 255 ਯੂਰੋ ਯਾਨੀ ਲਗਭਗ 23,000 ਰੁਪਏ ਦਿੰਦੀ ਹੈ। ਇਸ ਯੋਜਨਾ ਦਾ ਨਾਮ ਕਿੰਡਰਗੇਲਡ ਹੈ। ਖਾਸ ਗੱਲ ਇਹ ਹੈ ਕਿ ਇਹ ਪੈਸਾ ਤੁਹਾਡੀ ਆਮਦਨ 'ਤੇ ਨਿਰਭਰ ਨਹੀਂ ਕਰਦਾ ਭਾਵੇਂ ਤੁਸੀਂ ਅਮੀਰ ਹੋ ਜਾਂ ਮੱਧ ਵਰਗ, ਇਹ ਯੋਜਨਾ ਹਰ ਕਿਸੇ ਲਈ ਉਪਲਬਧ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! ਹੁਣ ਭਾਰੀ ਟ੍ਰੈਫਿਕ ਚਲਾਨ ਦਾ ਅੱਧਾ ਹਿੱਸਾ ਹੋ ਜਾਵੇਗਾ ਮੁਆਫ਼ , ਜਾਣੋ ਕਿਵੇਂ ਮਿਲੇਗੀ ਰਾਹਤ
ਦਾਦਾ-ਦਾਦੀ ਨੂੰ ਵੀ ਫਾਇਦਾ
ਜੇਕਰ ਬੱਚਾ ਦਾਦਾ-ਦਾਦੀ ਜਾਂ ਕਿਸੇ ਹੋਰ ਸਰਪ੍ਰਸਤ ਨਾਲ ਰਹਿ ਰਿਹਾ ਹੈ ਅਤੇ ਉਹ ਜਰਮਨੀ ਵਿੱਚ ਟੈਕਸ ਅਦਾ ਕਰਦੇ ਹਨ, ਤਾਂ ਉਹਨਾਂ ਨੂੰ ਵੀ ਇਹ ਮਦਦ ਮਿਲਦੀ ਹੈ। ਬਸ਼ਰਤੇ ਕਿ ਬੱਚਾ ਉਨ੍ਹਾਂ 'ਤੇ ਨਿਰਭਰ ਹੋਵੇ।
ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ : ਦੋ ਬੈਂਕਾਂ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ, ਜਾਣੋ ਖ਼ਾਤਾਧਾਰਕਾਂ 'ਤੇ ਕੀ ਪਵੇਗਾ ਪ੍ਰਭਾਵ
ਤੁਹਾਨੂੰ ਪੈਸੇ ਕਦੋਂ ਤੱਕ ਮਿਲਣਗੇ?
ਇਹ ਸਹੂਲਤ ਬੱਚੇ ਦੇ 18 ਸਾਲ ਦੇ ਹੋਣ ਤੱਕ ਉਪਲਬਧ ਹੈ। ਅਤੇ ਜੇਕਰ ਬੱਚਾ ਬੇਰੁਜ਼ਗਾਰ ਹੈ ਜਾਂ ਕਿਸੇ ਅਪੰਗਤਾ ਤੋਂ ਪੀੜਤ ਹੈ, ਤਾਂ ਇਸਨੂੰ ਹੋਰ ਵਧਾਇਆ ਜਾ ਸਕਦਾ ਹੈ। ਜੇਕਰ ਮਾਪੇ ਵੱਖ ਹੋ ਜਾਂਦੇ ਹਨ, ਤਾਂ ਜਿਸ ਮਾਪੇ ਕੋਲ ਬੱਚਾ ਰਹਿ ਰਿਹਾ ਹੁੰਦਾ ਹੈ ਉਹ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ।
ਘੱਟ ਆਮਦਨ ਵਾਲੇ ਲੋਕਾਂ ਲਈ ਵਾਧੂ ਮਦਦ
ਬਹੁਤ ਘੱਟ ਆਮਦਨ ਵਾਲੇ ਲੋਕਾਂ ਨੂੰ ਕਿੰਡਰਗੇਲਡ ਦੇ ਨਾਲ-ਨਾਲ ਸਪਲੀਮੈਂਟਰੀ ਚਾਈਲਡ ਅਲਾਉਂਸ ਵੀ ਮਿਲਦਾ ਹੈ। ਅਤੇ ਜੇਕਰ ਤੁਸੀਂ ਉੱਚ ਆਮਦਨ ਵਾਲੇ ਸਮੂਹ ਤੋਂ ਹੋ, ਤਾਂ ਤੁਸੀਂ ਟੈਕਸ-ਮੁਕਤ ਚਾਈਲਡ ਅਲਾਉਂਸ ਵੀ ਚੁਣ ਸਕਦੇ ਹੋ ਜੋ ਵਧੇਰੇ ਲਾਭਦਾਇਕ ਹੋ ਸਕਦਾ ਹੈ।
ਤਾਂ ਕੀ ਭਾਰਤ ਵਿੱਚ ਵੀ ਅਜਿਹੀ ਸਕੀਮ ਦੀ ਲੋੜ ਹੈ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8