ਜਹਾਜ਼ ਡੇਗਣ ਦੇ ਮਾਮਲੇ ਵਿਚ ਮੁਆਫੀ ਮੰਗਣ ਹਥਿਆਰਬੰਦ ਬਲ: ਰੁਹਾਨੀ

01/15/2020 3:08:34 PM

ਤਹਿਰਾਨ- ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਪਿਛਲੇ ਹਫਤੇ ਯੂਕਰੇਨ ਦੇ ਜਹਾਜ਼ ਨੂੰ ਡੇਗੇ ਜਾਣ ਤੋਂ ਬਾਅਦ ਬੁੱਧਵਾਰ ਨੂੰ 'ਰਾਸ਼ਟਰੀ ਏਕਤਾ' ਦੀ ਅਪੀਲ ਕੀਤੀ। ਰੁਹਾਨੀ ਨੇ ਕਿਹਾ ਕਿ ਲੋਕ ਇਹ ਪੁਖਤਾ ਕਰਨਾ ਚਾਹੁੰਦੇ ਹਨ ਕਿ ਪ੍ਰਸ਼ਾਸਨ ਉਹਨਾਂ ਦੇ ਨਾਲ ਹਮਦਰਦੀ, ਵਿਸ਼ਵਾਸ਼ ਤੇ ਇਕਸਾਰਤਾ ਨਾਲ ਪੇਸ਼ ਆਵੇਗਾ। ਉਹਨਾਂ ਨੇ ਹਥਿਆਰਬੰਦ ਬਲਾਂ ਨੂੰ ਕਿਹਾ ਕਿ ਉਹ ਮੁਆਫੀ ਮੰਗਣ ਤੇ ਲੋਕਾਂ ਨੂੰ ਦੱਸਣ ਕਿ ਇਹ ਜਹਾਜ਼ ਹਾਦਸਾ ਕਿਵੇਂ ਹੋਇਆ।

ਜ਼ਿਕਰਯੋਗ ਹੈ ਕਿ ਈਰਾਨ ਦੀ ਰਿਵਲਿਊਸ਼ਨਰੀ ਗਾਰਡਸ ਇਕਾਈ ਨੇ ਯੂਕਰੇਨ ਦਾ ਜਹਾਜ਼ ਡੇਗੇ ਜਾਣ ਦੀ ਜ਼ਿੰਮੇਦਾਰੀ ਲਈ ਸੀ। ਈਰਾਨ ਹਥਿਆਰਬੰਦ ਬਲਾਂ ਨੇ ਕਿਹਾ ਸੀ ਕਿ ਈਰਾਕ ਦੇ 2 ਫੌਜੀ ਅੱਡਿਆਂ 'ਤੇ ਈਰਾਨ ਵਲੋਂ ਕੀਤੇ ਗਏ ਬੈਲਿਸਟਿਕ ਮਿਜ਼ਾਇਲ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਉਹਨਾਂ ਨੇ ਯਾਤਰੀ ਜਹਾਜ਼ ਨੂੰ ਗਲਤੀ ਨਾਲ ਖੁਦ ਦੇ ਲਈ ਖਤਰਾ ਮੰਨ ਲਿਆ ਸੀ। ਦੱਸ ਦਈਏ ਕਿ ਈਰਾਨ ਨੇ ਬਗਦਾਦ ਵਿਚ ਅਮਰੀਕੀ ਹਮਲੇ ਵਿਚ ਮਾਰੇ ਗਏ ਆਪਣੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਇਰਾਕ ਦੇ ਫੌਜੀ ਅੱਡਿਆਂ 'ਤੇ ਹਮਲਾ ਕੀਤਾ ਸੀ, ਜਿਥੇ ਅਮਰੀਕੀ ਫੌਜੀਆਂ ਦੀ ਮੌਜੂਦਗੀ ਸੀ।


Baljit Singh

Content Editor

Related News