ਲਗਜ਼ਰੀ ਜੇਲ੍ਹ ''ਚ ਜ਼ਿੰਦਗੀ ਦੇ ਮਜ਼ੇ ਲੈ ਰਹੀ ਹੈ ਬੇਟੇ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੀ ''ਭਾਰਤੀ ਔਰਤ'' (ਤਸਵੀਰਾਂ)
Sunday, Dec 20, 2015 - 03:34 PM (IST)

ਲੰਡਨ— ਇਕ ਮਾਂ ਲਈ ਉਸ ਦਾ ਬੱਚਾ ਦੁਨੀਆ ਦੀ ਸਭ ਤੋਂ ਕੀਮਤੀ ਸ਼ੈਅ ਹੁੰਦਾ ਹੈ ਹੈ ਪਰ ਕਲਯੁੱਗ ਵਿਚ ਮਾਂ ਦਾ ਦਿਲ ਵੀ ਪੱਥਰ ਬਣ ਗਿਆ ਹੈ। ਇੰਗਲੈਂਡ ਵਿਚ ਇਕ ਭਾਰਤੀ ਮੂਲ ਦੀ ਇਕ ਅਜਿਹੀ ਔਰਤ ਨੇ ਹੀ ਮਾਂ ਨਾਂ ਦੇ ਸ਼ਬਦ ਨੂੰ ਕਲੰਕਿਤ ਕਰ ਦਿੱਤਾ ਸੀ ਪਰ ਅੱਜ ਉਹ ਹੀ ਔਰਤ ਲਗਜ਼ਰੀ ਜੇਲ੍ਹ ਵਿਚ ਆਰਾਮ ਨਾਲ ਮਜ਼ੇ ਲੈਂਦੇ ਹੋਏ ਜ਼ਿੰਦਗੀ ਬਿਤਾ ਰਹੀ ਹੈ।
ਜਾਣਕਾਰੀ ਮੁਤਾਬਕ ਰੋਜਦੀਪ ਏਡੇਕੋਯਾ ਨੇ ਆਪਣੇ ਤਿੰਨ ਸਾਲਾ ਬੇਟੇ ਮਿਖਾਈਲ ਕੁਲਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਰੋਜਦੀਪ ਨੇ ਮਿਖਾਈਲ ਦੀ ਲਾਸ਼ ਇਕ ਸੂਟਕੇਸ ਵਿਚ ਪਾ ਕੇ ਆਪਣੀ ਭੈਣ ਦੇ ਘਰ ਦੇ ਪਿੱਛੇ ਸੁੱਟ ਦਿੱਤੀ ਸੀ। ਜਦੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਤਾਂ ਉਸ ਦੇ ਸਰੀਰ ''ਤੇ ਸੱਟਾਂ ਦੇ 40 ਨਿਸ਼ਾਨ ਸਨ।
ਰੋਜਦੀਪ ਨੂੰ ਸਾਥੀ ਕੈਦੀਆਂ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਇਕ ਲਗਜ਼ਰੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਰੰਟਨ ਵੇਲ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਹੀ ਹੈ, ਜਿੱਥੇ ਉਹ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਮਾਣ ਰਹੀ ਹੈ। ਇਸ ਤੋਂ ਪਹਿਲਾਂ ਉਕ ਸਕਾਟਲੈਂਡ ਦੀ ਜੇਲ੍ਹ ਵਿਚ 11 ਸਾਲਾਂ ਦੀ ਸਜ਼ਾ ਭੁਗਤ ਰਹੀ ਸੀ। ਉਸ ਨੇ ਜੇਲ੍ਹ ਦੇ ਗਾਰਡ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਸਾਥੀ ਕੈਦੀ ਉਸ ਨੂੰ ਜਾਨਵਰ ਅਤੇ ਬੱਚਾ ਮਾਰਨ ਵਾਲੀ ਕਹਿੰਦੇ ਹਨ ਤੇ ਉਸ ਨੂੰ ਧਮਕੀਆਂ ਦਿੰਦੇ ਹਨ। ਇਸ ਤੋਂ ਬਾਅਦ ਉਸ ਦੀ ਜੇਲ੍ਹ ਬਦਲ ਦਿੱਤੀ ਗਈ ਸੀ। ਇਸ ਜੇਲ੍ਹ ਵਿਚ ਰੋਜਦੀਪ ਆਪਣੇ ਸਾਥੀ ਕੈਦੀਆਂ ਲਈ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਭੋਜਨ ਵੀ ਪਕਾਏਗੀ।