ਰੋਮ : ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਹਿੰਸਕ ਝੜਪ, 4 ਨੂੰ ਗੋਲੀਆਂ ਲੱਗੀਆਂ

Thursday, Feb 14, 2019 - 05:30 PM (IST)

ਰੋਮ : ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਹਿੰਸਕ ਝੜਪ, 4 ਨੂੰ ਗੋਲੀਆਂ ਲੱਗੀਆਂ

ਰੋਮ— ਇਟਲੀ ਦੇ ਕਲੱਬ ਲਾਜੀਓ ਅਤੇ ਸਪੈਨਿਸ਼ ਕਲੱਬ ਸੇਵਿਲਾ ਵਿਚਾਲੇ ਹੋਣ ਵਾਲੇ ਯੂਰਪੀ ਲੀਗ ਰਾਊਂਡ ਆਫ-32 ਦੇ ਮੁਕਾਬਲੇ ਤੋਂ ਪਹਿਲਾਂ ਇੱਥੇ ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਹੋਈ ਹਿੰਸਕ ਝੜਪ 'ਚ ਚਾਰ ਲੋਕਾਂ ਨੂੰ ਗੋਲੀ ਲੱਗੀ। ਦੋਹਾਂ ਟੀਮਾਂ ਵਿਚਾਲੇ ਵੀਰਵਾਰ ਰਾਤ ਮੈਚ ਖੇਡਿਆ ਜਾਵੇਗਾ। ਇਹ ਹਿੰਸਕ ਘਟਨਾ ਬੁੱਧਵਾਰ ਰਾਤ 9.30 ਵਜੇ ਕੋਲੇਸੀਏਮ ਦੇ ਕੋਲ ਹੋਈ ਜਿੱਥੇ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ।

ਇਸ 'ਚ ਦੋ ਸਪੈਨਿਸ਼, ਇਕ ਅਮਰੀਕੀ ਅਤੇ ਇਕ ਬ੍ਰਿਟਿਸ਼ ਸ਼ਾਮਲ ਹੈ। ਜ਼ਖਮੀਆਂ ਨੂੰ ਛੇਤੀ ਹੀ ਸਿਪਰਿਟੋ ਸੇਂਟੋ ਹਸਪਤਾਲ ਲਿਜਾਇਆ ਗਿਆ ਜਿੱਥੇ ਇਕ ਦੀ ਹਾਲਤ ਗੰਭੀਰ ਹੈ। ਘਟਨਾ 'ਚ ਕਰੀਬ 40 ਲੋਕ ਸ਼ਮਲ ਸਨ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਮਾਸਕ ਪਹਿਨੇ ਲਾਜੀਓ ਸਮਰਥਕਾਂ ਦੇ ਇਕ ਸਮੂਹ ਨੇ ਲਿਓਨਿਲਾ ਸੜਕ 'ਤੇ ਮੌਜੂਦ ਸੇਵਿਲਾ ਦੇ ਸਮਰਥਕਾਂ 'ਤੇ ਸੋਟੀਆਂ ਅਤੇ ਚਾਕੂ ਨਾਲ ਹਮਲਾ ਕੀਤਾ। ਕਈ ਲੋਕਾਂ ਦੇ ਪੈਰਾਂ 'ਤੇ ਵੀ ਸੱਟ ਲਗੀਆਂ ਹਨ।


author

Tarsem Singh

Content Editor

Related News