ਰੋਮਾਨੀਆ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, ਡ੍ਰੈਗਨ ਡੀਲ ਕੈਂਸਲ ਕਰ ਅਮਰੀਕਾ ਨਾਲ ਕੀਤਾ ਪ੍ਰਮਾਣੂ ਸਮਝੌਤਾ

10/12/2020 2:12:31 AM

ਬੁਖਾਰੇਸਟ-ਲੱਦਾਖ ’ਚ ਭਾਰਤ ਨਾਲ ਉਲਝੇ ਚੀਨ ਨੂੰ ਪੂਰੀ ਦੁਨੀਆ ’ਚ ਮੂੰਹ ਦੀ ਖਾਣੀ ਪੈ ਰਹੀ ਹੈ। ਹੁਣ ਯੂਰਪੀਅਨ ਦੇਸ਼ ਰੋਮਾਨੀਆ ਨੇ ਚੀਨ ਨਾਲ ਹੋਈ ਡੀਲ ਨੂੰ ਕੈਂਸਲ ਕਰਦੇ ਹੋਏ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕੀਤਾ ਹੈ। ਇੰਨਾ ਹੀ ਨਹੀਂ, ਰੋਮਾਨੀਆਈ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਦੇ ਅਧੀਨ ਕੰਮ ਕਰਨ ਵਾਲੀ ਹਰੇਕ ਚੀਨੀ ਕੰਪਨੀ ਪੂਰੀ ਦੁਨੀਆ ਲਈ ਇਕ ਸੰਭਾਵਿਤ ਖਤਰਾ ਹੈ।

ਰੋਮਾਨੀਆ ਨਾਲ ਚੀਨ ਨੇ ਤੋੜਿਆ ਸਮਝੌਤਾ
ਰੋਮਾਨੀਆ ਦੇ ਅਰਥਵਿਸਸਥਾ ਮੰਤਰਾਲਾ ਨੇ 9 ਅਕਤੂਬਰ ਨੂੰ ਅਮਰੀਕਾ ਨਾਲ ਸਹਿਯੋਗ ਅਤੇ ਵਿੱਤੀ ਪੋਸ਼ਣ ਸਮਝੌਤਿਆਂ ’ਤੇ ਸਹਿਮਤੀ ਵਿਅਕਤ ਕੀਤੀ। ਇਸ ਸਮਝੌਤੇ ਦੇ ਅਧੀਨ ਡੇਨਯੂਬ ਨਦੀ ਦੇ ਕੰਢੇ ਪਲਾਂਟ ’ਚ ਦੋ ਪ੍ਰਮਾਣੂ ਰਿਏਕਟਰਾਂ ਦੇ ਨਿਰਮਾਣ ਅਤੇ ਇਸ ਦੀ ਮੌਜੂਦਗੀ ਇਕਾਈਆਂ ’ਚੋਂ ਇਕ ਦਾ ਨਵੀਨੀਕਰਣ ਸ਼ਾਮਲ ਹੈ। 2020 ਦੇ ਸ਼ੁਰੂਆਤ ’ਚ ਹੀ ਰੋਮਾਨੀਆਈ ਸਰਕਾਰ ਨੇ ਚੀਨ ਨਾਲ ਇਸ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ।

ਹੁਣ ਅਮਰੀਕਾ ਬਣਾਵੇਗਾ ਰੋਮਾਨੀਆ ’ਚ ਰਿਏਕਟਰ
ਯੂ.ਐੱਸ. ਊਰਜਾ ਵਿਭਾਗ ਨੇ ਆਪਣੇ ਬਿਆਨ ’ਚ ਕਿਹਾ ਕਿ ਸਕੱਤਰ ਡੈਨ ਬ੍ਰੋਇਲੇਟ ਅਤੇ ਰੋਮਾਨੀਆ ਦੇ ਅਰਥਵਿਵਸਥਾ ਅਤੇ ਊਰਜਾ ਮੰਤਰੀ ਵੀਰਗਿਲ ਪੋਪਸਕੁ ਨੇ ਸਿਵਿਲ ਨਿਊਕਲੀਅਰ ਪਾਵਰ ਪ੍ਰੋਗਰਾਮ ਦੇ ਮਸੌਦੇ ਨੂੰ ਅੰਤਿਮ ਰੂਪ ਦਿੱਤਾ ਹੈ। ਇਹ ਮਸੌਦਾ ਗਵਰਮੈਂਟ ਡੀਲ ਦੇ ਅੰਦਰ ਹੋਇਆ ਹੈ। ਇਹ ਕਦਮ ਸੂਬੇ ਦੀ ਮਲਕੀਅਤ ਵਾਲੀ ਵਾਲੀ ਊਰਜਾ ਕੰਪਨੀ ਨਿਊਕਲੀਅਰਾਟ੍ਰਿਕਾ ਦੇ ਖਤਮ ਹੋਣ ਤੋਂ ਬਾਅਦ ਆਇਆ ਹੈ।

ਚੀਨੀ ਕੰਪਨੀਆਂ ਦੁਨੀਆ ਲਈ ਖਤਰਾ
ਇਸ ਕੰਪਨੀ ਨੇ ਹੀ ਚਾਈਨਾ ਜਨਰਲ ਨਿਊਕਲੀਅਰ ਪਾਵਰ ਗਰੁੱਪ (ਸੀ.ਜੀ.ਐੱਨ.) ਨਾਲ 5 ਸਾਲ ਦਾ ਸਮਝੌਤਾ ਕੀਤਾ ਸੀ। ਇਸ ਦੇ ਰਾਹੀਂ ਚੀਨੀ ਕੰਪਨੀ ਰੋਮਾਨੀਆ ਦੇ ਸਰਨਵੋਡਾ ਦੇ ਪ੍ਰਮਾਣੂ ਪਲਾਂਟ ’ਚ 700-ਮੇਗਾਵਾਟ ਦੇ ਦੋ ਨਵੇਂ ਰਿਏਕਟਰਾਂ ਦਾ ਨਿਰਮਾਣ ਕਰਨ ਵਾਲੀ ਸੀ। ਅਮਰੀਕਾ ਨਾਲ ਸਮਝੌਤੇ ’ਤੇ ਦਸਤਖਤ ਕਰਨ ਵਾਲੇ ਪ੍ਰੋਗਰਾਮ ’ਚ ਰੋਮਾਨੀਆ ਦੇ ਐਡਿ੍ਰਯਨ ਜੁਕਰਮਨ ਨੇ ਕਿਹਾ ਕਿ ਚੀਨੀ ਕੰਪਨੀਆਂ ਪੂਰੀ ਦੁਨੀਆ ਖਤਰਾ ਹਨ। 


Karan Kumar

Content Editor

Related News