ਟਰੰਪ ਨੇ ਐਲੀਜ਼ਾਬੇਥ ਵਾਰੇਨ ਨੂੰ ''''ਪੋਕਾਹਾਂਟਸ'''' ਕਹਿ ਕੇ ਉਡਾਇਆ ਮਜ਼ਾਕ

11/28/2017 10:31:51 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਮੂਲ ਵਾਸੀਆਂ ਨੂੰ ਦੂਜੇ ਵਿਸ਼ਵ ਯੁੱਧ ਵਿਚ ਉਨ੍ਹਾਂ ਦੀ ਭੂਮਿਕਾ ਲਈ ਸਨਮਾਨਿਤ ਕਰਨ ਦੀ ਖਾਤਿਰ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੈਟਿਕ ਸੈਨੇਟਰ ਐਲੀਜ਼ਾਬੇਥ ਵਾਰੇਨ ਨੂੰ ਲੈ ਕੇ ''ਪੋਕਾਹਾਂਟਸ'' ਸੰਬੰਧੀ ਟਿੱਪਣੀ ਕੀਤੀ ਹੈ। ਟਰੰਪ ਦੀ ਇਸ ਟਿੱਪਣੀ ਮਗਰੋਂ ਐਲੀਜ਼ਾਬੇਥ ਨੇ ਉਨ੍ਹਾਂ 'ਤੇ ਨਸਲੀ ਟਿੱਪਣੀ ਦਾ ਦੋਸ਼ ਲਗਾਇਆ ਹੈ। ਐਲੀਜ਼ਾਬੇਥ ਵਾਰੇਨ ਨੂੰ ਡੈਮੋਕ੍ਰੈਟਿਕ ਪਾਰਟੀ ਦਾ ਸੰਭਾਵੀ ਰਾਸ਼ਟਰਪਤੀ ਉਮੀਦਵਾਰ ਮੰਨਿਆ ਜਾ ਰਿਹਾ ਹੈ। 
ਓਵਲ ਪ੍ਰੋਗਰਾਮ ਵਿਚ ਆਯੋਜਿਤ ਕਾਰਜਕ੍ਰਮ ਵਿਚ ਟਰੰਪ ਨੇ ਕਿਹਾ ਸੀ,''ਤੁਸੀਂ ਉਦੋਂ ਤੋਂ ਇੱਥੇ ਹੋ, ਜਦੋਂ ਸਾਡੇ ਵਿਚੋਂ ਕੋਈ ਇੱਥੇ ਨਹੀਂ ਸੀ। ਹਾਲਾਂਕਿ ਸਾਡੇ ਕੋਲ ਕਾਂਗਰਸ ਵਿਚ ਇਕ ਪ੍ਰਤੀਨਿਧੀ ਹੈ, ਜੋ ਕਹਿੰਦੇ ਹਨ ਕਿ ਉਹ ਲੰਬੇ ਸਮੇਂ ਤੋਂ ਇੱਥੇ ਹਨ। ਉਹ ਉਨ੍ਹਾਂ ਨੂੰ ''ਪੋਕਾਹਾਂਟਸ'' ਕਹਿੰਦੇ ਹਨ।'' ਥ੍ਰੀ ਕੋਡ ਟਾਕਰਸ ਨੇ ਟਰੰਪ ਦੀ ਇਸ ਟਿੱਪਣੀ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਵਾਰੇਨ ਵੱਲੋਂ ਇਸ ਟਿੱਪਣੀ ਦੀ ਸਖਤ ਆਲੋਚਨਾ ਕੀਤੀ ਗਈ।


Related News