ਨਿਊਯਾਰਕ :ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ''ਤੇ ਲੁੱਟੀ ਗਹਿਣਿਆਂ ਦੀ ਦੁਕਾਨ

08/27/2019 10:46:00 AM

ਨਿਊਯਾਰਕ, ( ਰਾਜ ਗੋਗਨਾ )— ਮਿਡਟਾਊਨ ਮੈਨਹਾਟਨ 'ਚ ਬੀਤੇ ਦਿਨ ਇਕ ਗਹਿਣਿਆਂ ਦੀ ਦੁਕਾਨ ਨੂੰ ਲੁੱਟਣ ਵਾਲੇ ਤਿੰਨ ਕਾਲੇ ਮੂਲ ਦੇ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਡਾਇਮੰਡ ਜ਼ਿਲੇ 'ਚ ਵੈਸਟ 47 ਸਟ੍ਰੀਟ ਮੈਨਹਾਟਨ ਵਿਖੇ ਇਕ ਗਹਿਣਿਆਂ ਦੇ ਸਟੋਰ 'ਚ ਦੁਪਹਿਰ ਤੋਂ ਬਾਅਦ ਵਾਪਰੀ ਹੈ। ਕਾਲੇ ਮੂਲ ਦੇ ਲੁਟੇਰੇ ਨੇ ਡਾਇਮੰਡ ਡਿਸਟ੍ਰਿਕਟ ਦੇ ਮੱਧ 'ਚ ਬੇਰਹਿਮੀ ਨਾਲ ਇਕ ਗਹਿਣਿਆਂ ਦੀ ਦੁਕਾਨ 'ਚ ਅਸਲੇ ਨਾਲ ਦਾਖਲ ਹੋਏ, ਜਿੱਥੇ ਮਹਿੰਗੇ ਮੁੱਲ ਦੀਆਂ ਘੜੀਆਂ, ਸੋਨੇ ਦੀਆਂ ਮੁੰਦਰੀਆਂ, ਹਾਰ ਅਤੇ ਹੋਰ ਚਮਕਦਾਰ ਗਹਿਣਿਆਂ ਨਾਲ ਭਰੀ ਹੋਈ ਸੀ।

ਉਨ੍ਹਾਂ ਦੱਸਿਆ ਕਿ ਇਸ ਨੂੰ ਬਹੁਤ ਹੀ ਵਿਊਂਤਬੰਦੀ ਨਾਲ ਲੁੱਟਿਆ ਗਿਆ ਹੈ। ਜਾਂਚਕਰਤਾਵਾਂ ਅਨੁਸਾਰ ਸ਼ੱਕੀ ਵਿਅਕਤੀਆਂ ਨੇ ਮੁਲਾਜ਼ਮਾਂ ਨੂੰ ਪਹਿਲਾਂ ਬੰਨ੍ਹਿਆ ਤੇ ਫਿਰ ਸਟੋਰ ਨੂੰ ਲੁੱਟ ਕੇ ਫਰਾਰ ਹੋ ਗਏ। ਅਜੇ ਤੱਕ ਪਤਾ ਨਹੀਂ ਲੱਗਾ ਕਿ ਕਿੰਨੀ ਕੀਮਤ ਦਾ ਨੁਕਸਾਨ ਹੋਇਆ ਪਰ ਲੁਟੇਰੇ ਪੂਰਾ ਸਟੋਰ ਸਾਫ਼ ਕਰ ਗਏ ਹਨ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਉਹ ਲੁੱਟ ਦੇ ਮਾਮਲੇ 'ਚ ਤਿੰਨ ਕਾਲੇ ਵਿਅਕਤੀਆਂ ਦੀ ਭਾਲ ਕਰ ਰਹੇ ਹਨ, ਜੋ ਸਟੋਰ 'ਚ ਲ਼ੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਏ ਪਰ ਅਜੇ ਤੱਕ ਕੋਈ ਹੋਰ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।

ਗਹਿਣਿਆਂ ਦਾ ਸਟੋਰ ਮਾਲਕ ਵੀ ਮੀਡੀਆ ਸਾਹਮਣੇ ਕੁਝ ਕਹਿਣ ਤੋਂ ਅਸਮਰੱਥ ਸੀ ਪਰ ਉਸ ਨੇ ਇੰਨਾ ਹੀ ਕਿਹਾ ਕਿ ਮੈਂ ਲੁੱਟਿਆਂ ਗਿਆ ਹਾਂ । ਗਹਿਣਿਆਂ ਦੇ ਸਟੋਰ 'ਤੇ ਕੰਮ ਕਰਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਤਿੰਨ ਕਾਲੇ ਮੂਲ ਦੇ ਵਿਅਕਤੀ ਆਏ। ਉਨ੍ਹਾਂ ਬੜੇ ਹੀ ਧੀਰਜ ਨਾਲ ਗੱਲਬਾਤ ਕੀਤੀ ਤੇ ਅਸੀਂ ਵੀ ਉਨ੍ਹਾਂ ਨੂੰ ਵਧੀਆ ਢੰਗ ਨਾਲ ਪੇਸ਼ ਆਏ ਕਿ ਚੰਗੇ ਗਾਹਕ ਹਨ। ਸਾਨੂੰ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਹਥਿਆਰਾਂ ਦੀ ਨੋਕ 'ਤੇ ਸਾਨੂੰ ਬੰਨ੍ਹ ਦਿੱਤਾ ਤੇ ਸਭ ਕੁਝ ਲੁੱਟ ਕੇ ਫ਼ਰਾਰ ਹੋ ਗਏ। ਪੁਲਸ ਅਜੇ ਕਿਸੇ ਨਤੀਜੇ 'ਤੇ ਨਹੀਂ ਪੁੱਜੀ ਪਰ ਵੱਡੇ ਪੱਧਰ 'ਤੇ ਕਾਲੇ ਮੂਲ ਦੇ ਤਿੰਨਾਂ ਲੁਟੇਰਿਆਂ ਦੀ ਭਾਲ ਜਾਰੀ ਹੈ।


Related News