ਅਫਗਾਨਿਸਤਾਨ ''ਚ ਸੜਕ ਕੰਢੇ ਬੰਬ ਧਮਾਕੇ ''ਚ 5 ਦੀ ਮੌਤ
Monday, Sep 16, 2019 - 03:06 PM (IST)

ਕਾਬੁਲ (ਏ.ਐਫ.ਪੀ.)- ਅਫਗਾਨਿਸਤਾਨ ਦੇ ਫਰਾਹ ਸੂਬੇ ਵਿਚ ਇਕ ਬੰਬ ਧਮਾਕੇ ਦੀ ਲਪੇਟ ਵਿਚ ਇਕ ਵਾਹਨ ਦੇ ਆਉਣ ਨਾਲ ਪੰਜ ਨਾਗਰਿਕ ਮਾਰੇ ਗਏ। ਸੂਬਾ ਪੁਲਸ ਮੁਖੀ ਦੇ ਬੁਲਾਰੇ ਮੋਹਿਬੁਲਾਹ ਨੇ ਦੱਸਿਆ ਕਿ ਇਸ ਧਮਾਕੇ ਵਿਚ ਔਰਤਾਂ ਅਤੇ ਬੱਚਿਆਂ ਦੀ ਵੀ ਜਾਨ ਗਈ ਹੈ। ਸੂਬੇ ਦੀ ਰਾਜਧਾਨੀ ਫਰਾਹ ਸ਼ਹਿਰ ਨੇੜੇ ਐਤਵਾਰ ਦੁਪਹਿਰ ਨੂੰ ਬੰਬ ਧਮਾਕਾ ਹੋਇਆ। ਕਿਸੇ ਨੇ ਵੀ ਇਸ ਬੰਬ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸੂਬੇ ਵਿਚ ਤਾਲੀਬਾਨ ਸਰਗਰਮ ਹੈ ਅਤੇ ਉਸ ਨੇ ਸ਼ਹਿਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਾਲੀਬਾਨ ਅੱਤਵਾਦੀਆਂ ਨੇ ਇਕ ਫੌਜੀ ਭਰਤੀ ਕੇਂਦਰ 'ਤੇ ਕੁਝ ਸਮੇਂ ਲਈ ਕਬਜ਼ਾ ਵੀ ਕਰ ਲਿਆ ਸੀ ਅਤੇ ਬਾਅਦ ਵਿਚ ਉਸ ਨੂੰ ਅੱਗ ਲਗਾ ਦਿੱਤੀ ਸੀ। ਉਦੋਂ ਤਾਲੀਬਾਨ ਅੱਤਵਾਦੀਆਂ ਨੂੰ ਖਦੇੜਣ ਲਈ ਹਵਾਈ ਹਮਲੇ ਵੀ ਕੀਤੇ ਗਏ ਸਨ।