ਨਾਈਜੀਰੀਆ : ਚੱਲਦੀ ਟਰੇਨ ਨਾਲ ਬੱਸ ਦੀ ਟੱਕਰ, ਸਾਰੀਆਂ ਸਵਾਰੀਆਂ ਦੀ ਮੌਤ

Tuesday, Oct 13, 2020 - 07:46 AM (IST)

ਨਾਈਜੀਰੀਆ : ਚੱਲਦੀ ਟਰੇਨ ਨਾਲ ਬੱਸ ਦੀ ਟੱਕਰ, ਸਾਰੀਆਂ ਸਵਾਰੀਆਂ ਦੀ ਮੌਤ

ਅਬੂਜਾ- ਨਾਈਜੀਰੀਆ ਦੇ ਉੱਤਰੀ-ਪੂਰਬੀ ਸੂਬੇ ਯੋਬੇ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖ਼ਮੀ ਹੋ ਗਏ। ਯੋਬੇ ਵਿਚ ਸੰਘੀ ਸੜਕ ਸੁਰੱਖਿਆ ਵਿਭਾਗ ਦੇ ਇਕ ਕਮਾਂਡਰ ਯੇਲਵਾ ਡਿਓ ਨੇ ਦੁਰਘਟਨਾ ਦੀ ਪੁਸ਼ਟੀ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਯੋਬੇ ਵਿਚ ਇਕ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਇਕ ਚੱਲਦੀ ਰੇਲ ਗੱਡੀ ਵਿਚ ਜਾ ਵੱਜੀ। ਅਧਿਕਾਰੀਆਂ ਮੁਤਾਬਕ ਦੋਹਾਂ ਵਾਹਨਾਂ ਵਿਚ ਕੁੱਲ 14 ਪੁਰਸ਼, ਇਕ ਬੀਬੀ ਤੇ ਦੋ ਬੱਚੇ ਸਵਾਰ ਸਨ ਤੇ ਸਾਰੀਆਂ 17 ਸਵਾਰੀਆਂ ਨੇ ਦਮ ਤੋੜ ਦਿੱਤਾ। 

ਉਨ੍ਹਾਂ ਦੁਰਘਟਨਾ ਦਾ ਜ਼ਿੰਮੇਵਾਰ ਤੇਜ਼ ਰਫਤਾਰ ਵਿਚ ਵਾਹਨ ਚਲਾਉਣ ਨੂੰ ਠਹਿਰਾਇਆ ਹੈ ਅਤੇ ਮੋਟਰ ਡਰਾਈਵਰਾਂ ਨੂੰ ਆਵਾਜਾਈ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਹਿਦਾਇਤ ਦਿੱਤੀ ਹੈ।


author

Lalita Mam

Content Editor

Related News