ਦੱਖਣੀ ਅਫਰੀਕਾ ''ਚ ਸੜਕ ਹਾਦਸੇ ਦੌਰਾਨ 19 ਲੋਕਾਂ ਦੀ ਮੌਤ

09/21/2019 7:43:33 PM

ਕੇਪ ਟਾਊਨ— ਦੱਖਣੀ ਅਫਰੀਕਾ 'ਚ 24 ਘੰਟਿਆਂ ਦੇ ਅੰਦਰ ਹੋਏ ਤਿੰਨ ਸੜਕੀ ਹਾਦਸਿਆਂ 'ਚ 19 ਲੋਕਾਂ ਦੀ ਮੌਤ ਹੋ ਗਈ ਹੈ। ਸ਼ਹਿਰ ਦੇ ਆਵਾਜਾਈ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਅੱਜ ਸਵੇਰੇ ਇਕ ਵਾਹਨ ਦੇ ਪਲਟ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਤੇ 14 ਹੋਰ ਲੋਕ ਜ਼ਖਮੀ ਹੋ ਗਏ। ਵਿਭਾਗ ਦੇ ਮੁਤਾਬਕ ਜਦੋਂ ਇਹ ਹਾਦਸਾ ਹੋਇਆ ਤਾਂ ਉਸ ਵੇਲੇ ਪੀੜਤ ਵਾਹਨ ਦੇ ਪਿੱਛੇ ਬੈਠੇ ਸਨ।

ਮਪੁਮਾਲੰਗਾ ਸੂਬੇ ਦੇ ਮਿਡਲਬਰਗ 'ਚ ਸ਼ੁੱਕਰਵਾਰ ਰਾਤ ਹੋਏ ਇਕ ਹੋਰ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਬੁਲਾਰੇ ਮੋਏਤੀ ਮੁਸੀ ਨੇ ਇਸ ਦੀ ਜਾਣਕਾਰੀ ਦਿੱਤੀ। ਤੀਜੀ ਘਟਨਾ ਕਵਾਜੁਲੁ-ਨਤਾਲ ਸੂਬੇ ਦੇ ਕਵਾਜਿੰਬਾ ਦੀ ਹੈ, ਜਿਥੇ ਸ਼ੁੱਕਰਵਾਰ ਤੜਕੇ ਟਰੱਕ ਤੇ ਦੋ ਵਾਹਨਾਂ ਦੀ ਟੱਕਰ ਹੋ ਗਈ। ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਦਾ ਪਾਲਣ ਕਰਨ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਦੱਖਣੀ ਅਫਰੀਕਾ 'ਚ ਹਰੇਕ ਸਾਲ 7 ਲੱਖ ਸੜਕੀ ਹਾਦਸੇ ਹੁੰਦੇ ਹਨ।


Baljit Singh

Content Editor

Related News