ਮੈਕਸੀਕੋ 'ਚ ਵੱਡਾ ਸੜਕ ਹਾਦਸਾ, 41 ਲੋਕਾਂ ਦੀ ਮੌਤ
Sunday, Feb 09, 2025 - 09:22 AM (IST)
![ਮੈਕਸੀਕੋ 'ਚ ਵੱਡਾ ਸੜਕ ਹਾਦਸਾ, 41 ਲੋਕਾਂ ਦੀ ਮੌਤ](https://static.jagbani.com/multimedia/2025_2image_09_17_512650733hhhh.jpg)
ਮੈਕਸੀਕੋ- ਦੱਖਣੀ Mexico 'ਚ ਇੱਕ ਵੱਡਾ ਹਾਦਸਾ ਵਾਪਰਿਆ। ਜਿੱਥੇ ਇੱਕ ਦਰਦਨਾਕ ਬੱਸ ਹਾਦਸੇ 'ਚ ਤਿੰਨ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਲਗਭਗ 41 ਹੈ। ਇਸ ਸੜਕ ਹਾਦਸੇ 'ਚ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ।
ਸਥਾਨਕ ਅਧਿਕਾਰੀ ਮੌਕੇ 'ਤੇ ਪੁੱਜੇ
ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ, ਕੋਮਾਲਕਾਲਕੋ, ਟਾਬਾਸਕੋ ਦੇ ਮੇਅਰ ਓਵੀਡੀਓ ਪੇਰਾਲਟਾ ਨੇ ਕਿਹਾ, 'ਅਸੀਂ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਸਥਾਨਕ ਅਧਿਕਾਰੀਆਂ ਨੂੰ ਮੌਕੇ 'ਤੇ ਭੇਜ ਰਹੇ ਹਾਂ। ਐਮਰਜੈਂਸੀ ਸੇਵਾ ਪ੍ਰਦਾਨ ਕੀਤੀ ਗਈ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਬੱਸ 'ਚ ਸਨ 44 ਲੋਕ ਸਵਾਰ
ਬੱਸ ਆਪਰੇਟਰ ਨੇ ਕਿਹਾ ਕਿ ਘਟਨਾ ਸਮੇਂ ਗੱਡੀ ਵਿੱਚ ਲਗਭਗ 44 ਯਾਤਰੀ ਸਨ। ਇਸ ਦੇ ਨਾਲ ਹੀ, ਕੰਪਨੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਬੱਸ ਸਪੀਡ ਸੀਮਾ ਦੇ ਅੰਦਰ ਚੱਲ ਰਹੀ ਸੀ ਅਤੇ ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ।
ਕੀਤੀ ਜਾ ਰਹੀ ਹੈ ਮ੍ਰਿਤਕਾਂ ਦੀ ਪਛਾਣ
ਹਾਦਸੇ ਬਾਰੇ, ਟੈਬਾਸਕੋ ਰਾਜ ਦੀ ਸਰਕਾਰ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ। ਹਾਦਸੇ ਟਚ ਜਾਨ ਗਵਾਉਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਟੈਬਾਸਕੋ ਸਰਕਾਰ ਦੇ ਸਕੱਤਰ ਰਾਮੀਰੋ ਲੋਪੇਜ਼ ਨੇ ਕਿਹਾ ਕਿ ਅਧਿਕਾਰੀ ਪੀੜਤਾਂ ਦੀ ਗਿਣਤੀ ਅਤੇ ਪਛਾਣ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e