ਰੂਸ ''ਚ ਵਾਪਰਿਆ ਸੜਕ ਹਾਦਸਾ, 8 ਲੋਕਾਂ ਦੀ ਮੌਤ

02/13/2020 8:41:25 AM

ਮਾਸਕੋ— ਰੂਸ ਦੇ ਪਸਕੋਵ ਖੇਤਰ 'ਚ ਵੀਰਵਾਰ ਨੂੰ ਇਕ ਵਾਹਨ, ਯਾਤਰੀ ਬੱਸ ਅਤੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ ਜਿਸ 'ਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ। ਐਮਰਜੈਂਸੀ ਸਥਿਤੀ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ।

ਮੰਤਰਾਲੇ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ 12.29 ਮਿੰਟ 'ਤੇ ਪੁਸਟਸ਼ਿਕੰਸਕੀ ਜ਼ਿਲੇ ਦੇ ਰੂੜੋ ਪਿੰਡ ਦੇ ਨੇੜੇ ਰਾਸ਼ਟਰੀ ਹਾਈਵੇਅ 'ਤੇ ਵਾਪਰਿਆ। ਮੰਤਰਾਲੇ ਮੁਤਾਬਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਦੋ ਜ਼ਖਮੀ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਬਚਾਅ ਦਲ ਦੀ ਇਕ ਟੀਮ ਨੂੰ ਵੀ ਘਟਨਾ ਵਾਲੇ ਸਥਾਨ 'ਤੇ ਭੇਜਿਆ ਗਿਆ ਹੈ।


Related News