ਈ-ਸਿਗਰਟ ਦਾ ਸ਼ੌਕ ਰੱਖਣ ਵਾਲੀਆਂ ਔਰਤਾਂ ’ਚ ਬਾਂਝਪਣ ਦਾ ਖਤਰਾ

09/08/2019 8:23:03 AM

ਨਿਊਯਾਰਕ, (ਅਨਸ) - ਅੱਜਕਲ ਹਰ ਪਾਸੇ ਸਿਗਰਟ ਤੋਂ ਵੱਧ ਈ-ਸਿਗਰਟ ਯਾਨੀ ਇਲੈਕਟ੍ਰਾਨਿਕ ਸਿਗਰਟ ਦੇ ਨੁਕਸਾਨ ’ਤੇ ਚਰਚਾ ਹੋ ਰਹੀ ਹੈ ਕਿ ਕਿਸ ਤਰ੍ਹਾਂ ਇਹ ਸਿਹਤ ਦੇ ਨਾਲ-ਨਾਲ ਦਿਲ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਪਰ ਹੁਣ ਇਕ ਨਵੀਂ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਈ-ਸਿਗਰਟ ਕਾਰਣ ਘੱਟ ਉਮਰ ਦੀਆਂ ਔਰਤਾਂ ’ਚ ਬਾਂਝਪਣ ਦਾ ਖਤਰਾ ਵੱਧਦਾ ਹੈ।

ਫਰਟੀਲਾਈਜ਼ਡ ਭਰੂਣ ਦਾ ਇੰਪਲਾਂਟੇਸ਼ਨ ਦੇਰ ਨਾਲ- 

ਦਰਅਸਲ, ਅੱਜਕਲ ਵੱਡੀ ਗਿਣਤੀ ’ਚ ਨੌਜਵਾਨ ਅਤੇ ਗਰਭਵਤੀ ਔਰਤਾਂ ਈ-ਸਿਗਰਟ ਨੂੰ ਸੇਫ ਮੰਨ ਕੇ ਸਮੋਕਿੰਗ ਦੇ ਆਲਟਰਨੇਟਿਵ ਦੇ ਤੌਰ ’ਤੇ ਈ-ਸਿਗਰਟ ਦੀ ਵਰਤੋਂ ਕਰ ਰਹੀਆਂ ਹਨ ਪਰ ਫਰਟੀਲਿਟੀ ਅਤੇ ਪ੍ਰੈਗਨੈਂਸੀ ਦੇ ਨਤੀਜਿਆਂ ’ਤੇ ਇਸ ਦਾ ਕੀ ਅਸਰ ਪੈਂਦਾ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ‘ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ’ ’ਚ ਹੋਈ ਇਸ ਸਟੱਡੀ ਦੇ ਲੀਡ ਆਥਰ ਕੈਥਲੀਨ ਕੈਰੂਨ ਨੇ ਕਿਹਾ ਕਿ ਅਸੀਂ ਆਪਣੀ ਸਟੱਡੀ ’ਚ ਪਾਇਆ ਕਿ ਗਰਭ ਧਾਰਨ ਤੋਂ ਪਹਿਲਾਂ ਜੇਕਰ ਈ-ਸਿਗਰਟ ਦੀ ਵਰਤੋਂ ਕੀਤੀ ਜਾਵੇ ਤਾਂ ਫਰਟੀਲਾਈਜ਼ਡ ਭਰੂਣ ਦਾ ਗਰਭ ’ਚ ਇੰਪਲਾਂਟੇਸ਼ਨ ਦੇਰ ਨਾਲ ਹੁੰਦਾ ਹੈ ਜਿਸ ਨਾਲ ਫਰਟੀਲਿਟੀ ਘਟ ਜਾਂਦੀ ਹੈ।

ਇੰਨਾ ਹੀ ਨਹੀਂ, ਸਟੱਡੀ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਜੇਕਰ ਕੋਈ ਔਰਤ ਪ੍ਰੈਗਨੈਂਸੀ ਦੌਰਾਨ ਈ-ਸਿਗਰਟ ਦੀ ਵਰਤੋਂ ਕਰਦੀ ਹੈ ਤਾਂ ਇਸ ਨਾਲ ਹੋਣ ਵਾਲੇ ਬੱਚੇ ਦੀ ਗ੍ਰੋਥ, ਮੈਟਾਬਾਲਿਜ਼ਮ ਅਤੇ ਲਾਂਗ ਟਰਮ ਹੈਲਥ ’ਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਸਟੱਡੀ ਨੂੰ ਜਨਰਲ ਆਫ ਇੰਡੋਕ੍ਰਾਈਨ ਸੋਸਾਇਟੀ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਈ-ਸਿਗਰਟ ਦੇ ਅਸਰ ਨੂੰ ਜਾਣਨ ਲਈ ਇਸ ਸਟੱਡੀ ’ਚ ਚੂਹਿਆਂ ਦੀ ਵਰਤੋਂ ਕੀਤੀ ਗਈ ਸੀ।


Related News