ਬ੍ਰਿਟੇਨ ''ਚ ਅਰਥਵਿਵਸਥਾ ਨੂੰ ਪਟੜੀ ''ਤੇ ਲਿਆਉਣ ਦਾ ਰੋਡਮੈਪ ਤਿਆਰ, ਡਾਕਟਰਾਂ ਕੀਤਾ ਸਾਵਧਾਨ

05/30/2020 11:22:56 PM

ਲੰਡਨ (ਇੰਟ): ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਕਹਿਰ ਕਾਰਣ ਲਾਕਡਾਊਨ ਦੇ ਚੱਲਦੇ ਠੱਪ ਪਈ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ। ਬ੍ਰਿਟੇਨ ਵਿਚ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੋਨਾਕ ਨੇ ਇਸ ਯੋਜਨਾ ਦਾ ਰੋਡਮੈਪ ਤਿਆਰ ਕਰ ਲਿਆ ਹੈ। ਇਸ ਦੇ ਤਹਿਤ ਰੋਜ਼ਗਾਰ ਪੈਦਾ ਕਰਨ ਦੇ ਨਵੇਂ ਮੌਕੇ ਤਲਾਸ਼ੇ ਜਾ ਰਹੇ ਹਨ। ਸੋਨਾਕ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਯੋਜਨਾ ਕਦੇ ਨਹੀਂ ਬਣਾਈ ਗਈ ਸੀ। ਇਸ ਦੇ ਤਹਿਤ ਸਰਕਾਰ ਨੇ 80 ਫੀਸਦੀ ਮਜ਼ਦੂਰੀ ਨੂੰ ਕਵਰ ਕੀਤਾ ਹੈ। ਉਧਰ ਡਾਕਟਰਾਂ ਨੇ ਦੇਸ਼ ਵਿਚ ਲਾਕਡਾਊਨ ਨੂੰ ਖੋਲ੍ਹਣ 'ਤੇ ਕੋਰੋਨਾ ਪ੍ਰਸਾਰ ਦਾ ਖਦਸ਼ਾ ਜ਼ਾਹਿਰ ਕੀਤਾ ਹੈ।

ਜਾਬ ਰਿਟੇਂਸ਼ਨ ਸਕੀਮ ਨੂੰ ਚੋਟੀ 'ਤੇ ਪਹੁੰਚਾਉਣ ਦੇ ਲਈ ਸਵੈ-ਰੋਜ਼ਗਾਰ ਯੋਜਨਾ ਤਹਿਤ ਸਵੈ-ਨਿਯੋਜਿਤ ਮਜ਼ਦੂਰਾਂ ਲਈ ਇਕ ਕਰਦਾਤਾ ਵਿੱਤ ਪੋਸ਼ਿਤ ਫੰਡ ਨੂੰ ਦੂਜੇ ਭੂਗਤਾਨ ਦੇ ਨਾਲ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਅਕਤੂਬਰ ਦੇ ਅਖੀਰ ਵਿਚ ਅਰਥਵਿਵਸਥਾ ਨੂੰ ਖੋਲ੍ਹਣ 'ਤੇ ਅਜਿਹੀਆਂ ਸਾਰੀਆਂ ਯੋਜਨਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਦੇ ਤਹਿਤ ਜੂਨ ਤੇ ਜੁਲਾਈ ਵਿਚ ਇਹ ਯੋਜਨਾ ਪਹਿਲਾਂ ਵਾਂਗ ਜਾਰੀ ਰਹੇਗੀ। ਸਰਕਾਰ ਵਲੋਂ 80 ਫੀਸਦੀ ਮਜ਼ਦੂਰੀ ਨੂੰ ਕਵਰ ਕੀਤਾ ਜਾਵੇਗਾ। ਇਸ ਵਿਚ ਕੋਈ ਰੋਜ਼ਗਾਰਦਾਤਾ ਯੋਗਦਾਨ ਨਹੀਂ ਹੈ। ਅਗਸਤ ਵਿਚ ਰੋਜ਼ਗਾਰਦਾਤਿਆਂ ਨੂੰ ਰਾਸ਼ਟਰੀ ਬੀਮਾ ਤੇ ਰੋਜ਼ਗਾਰਦਾਤਾ ਪੈਨਸ਼ਨ ਯੋਗਦਾਨ ਵਿਚ ਭੁਗਤਾਨ ਕਰਨ ਦੇ ਲਈ ਕਿਹਾ ਜਾਵੇਗਾ। ਇਹ ਰੋਜ਼ਗਾਰ ਦਾ ਤਕਰੀਬਨ 5 ਫੀਸਦੀ ਹੈ।

ਸਤੰਬਰ ਤੱਕ ਰੋਜ਼ਗਾਰਦਾਤਿਆਂ ਨੂੰ ਲੋਕਾਂ ਦੀ ਤਨਖਾਹ ਵੱਲ ਭੁਗਤਾਨ ਸ਼ੁਰੂ ਕਰਨ ਦੇ ਲਈ ਕਿਹਾ ਜਾਵੇਗਾ, ਜਿਸ ਵਿਚ ਕਰਦਾਤਾ ਦਾ ਯੋਗਦਾਨ 70 ਫੀਸਦੀ ਤੱਕ ਪੂਰਾ ਹੋ ਜਾਵੇਗਾ ਤੇ 10 ਫੀਸਦੀ ਨੂੰ ਕਵਰ ਕੀਤਾ ਜਾਵੇਗਾ। ਅਕਤੂਬਰ ਤੱਕ ਕਰਦਾਤਾ ਦਾ ਯੋਗਦਾਨ 60 ਫੀਸਦੀ ਤੱਕ ਡਿੱਗ ਜਾਵੇਗਾ ਤੇ ਰੋਜ਼ਗਾਰਦਾਤਾ ਮਹੀਨੇ ਦੇ ਅਖੀਰ ਵਿਚ ਯੋਜਨਾ ਬੰਦ ਹੋਣ ਤੋਂ ਪਹਿਲਾਂ 20 ਫੀਸਦੀ ਦਾ ਭੁਗਤਾਨ ਕਰੇਗਾ। ਉਨ੍ਹਾਂ ਕਿਹਾ ਕਿ ਮੈਂ ਇਸ ਯੋਜਨਾ ਨੂੰ ਲਚੀਲਾ ਤੇ ਉਦਾਰ ਬਣਾਉਣ ਦਾ ਟੀਚਾ ਰੱਖਿਆ ਹੈ।

ਬ੍ਰਿਟਿਸ਼ ਸਰਕਾਰ ਦੇ ਦੋ ਵਿਗਿਆਨਕ ਸਲਾਹਕਾਰਾਂ ਨੇ ਲਾਕਡਾਊਨ ਵਿਚ ਢਿੱਲ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਅਜੇ ਵੀ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਨੇ ਲਾਕਡਾਊਨ ਚੁੱਕਣ ਦੇ ਫੈਸਲੇ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਨੇ ਸੋਮਵਾਰ ਤੋਂ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਭਾਰੀ ਛੋਟ ਦਿੱਤੇ ਜਾਣ ਦਾ ਪ੍ਰਸਤਾਵ ਦਿੱਤਾ ਹੈ। ਦੇਸ਼ ਵਿਚ ਜ਼ਿਆਦਾ ਤੋਂ ਜ਼ਿਆਦਾ 6 ਲੋਕਾਂ ਨੂੰ ਇਕੱਠੇ ਮਿਲਣ ਦੀ ਆਗਿਆ ਦਿੱਤੀ ਗਈ ਹੈ। ਪ੍ਰਾਈਮਰੀ ਸਕੂਲਾਂ ਨੂੰ ਵੀ ਛੋਟ ਦਿੱਤੀ ਗਈ ਹੈ।


Baljit Singh

Content Editor

Related News