ਬ੍ਰਿਟੇਨ: ਦੀਵਾਲੀ ਮੌਕੇ ਰਿਸ਼ੀ ਸੁਨਕ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Friday, Nov 01, 2024 - 09:32 AM (IST)

ਬ੍ਰਿਟੇਨ: ਦੀਵਾਲੀ ਮੌਕੇ ਰਿਸ਼ੀ ਸੁਨਕ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਲੰਡਨ (ਭਾਸ਼ਾ)- ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਬ੍ਰਿਟੇਨ ਦੀ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਮੌਕੇ ਉਨ੍ਹਾਂ ਦੀਵਾਲੀ ਦੇ ਤਿਉਹਾਰ ਦੀਆਂ ਕੁਝ ਯਾਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋ ਸਾਲ ਪਹਿਲਾਂ ਰੌਸ਼ਨੀ ਦੇ ਇਸ ਤਿਉਹਾਰ ਦੌਰਾਨ ਉਨ੍ਹਾਂ ਨੂੰ ਭਾਰਤੀ ਮੂਲ ਦਾ ਪਹਿਲਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: PM ਜਸਟਿਨ ਟਰੂਡੋ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਵਿਰੋਧੀ ਪਾਰਟੀ ਨੇ ਕਰ 'ਤਾ ਇਹ ਐਲਾਨ

ਸੁਨਕ (44) ਜੁਲਾਈ ’ਚ ਆਮ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਤੋਂ ਬਾਅਦ ਨਵੇਂ ਨੇਤਾ ਦੇ ਚੁਣਨ ਤੱਕ ਅੰਤ੍ਰਿਮ ਨੇਤਾ ਦੇ ਤੌਰ ’ਤੇ ਸੇਵਾ ਕਰ ਰਹੇ ਸਨ। ਸੁਨਕ ਨੇ ਕਿਹਾ ਕਿ ਮੈਂ ਦੀਵਾਲੀ ਦੌਰਾਨ ਆਪਣੀ ਪਾਰਟੀ ਦਾ ਨੇਤਾ ਬਣਿਆ ਅਤੇ ਇਸ ਤਿਉਹਾਰ ਦੌਰਾਨ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਨੂੰ ਪਹਿਲਾ ਬ੍ਰਿਟਿਸ਼ ਏਸ਼ੀਆਈ ਪ੍ਰਧਾਨ ਮੰਤਰੀ ਬਣਨ 'ਤੇ ਮਾਣ ਹੈ ਅਤੇ ਇਸ ਨਾਲ ਬ੍ਰਿਟਿਸ਼ ਲੋਕਾਂ, ਸਾਡੇ ਦੇਸ਼ ਅਤੇ ਇਸ ਸੰਸਦ ਦੀਆਂ ਕਦਰਾਂ ਕੀਮਤਾਂ ਦੇ ਬਾਰੇ ਵਿਚ ਬਹੁਤ ਕੁੱਝ ਪਤਾ ਲੱਗਦਾ ਹੈ।

ਇਹ ਵੀ ਪੜ੍ਹੋ: ਰਾਸ਼ਟਰਪਤੀ ਚੋਣ: ਕਮਲਾ ਹੈਰਿਸ ਜਾਂ ਡੋਨਾਲਡ ਟਰੰਪ, ਜਾਣੋ ਕਿਸਨੂੰ ਜਿਤਾਉਣਾ ਚਾਹੁੰਦੇ ਹਨ ਭਾਰਤੀ-ਅਮਰੀਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News