PM ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਬ੍ਰਿਟੇਨ-ਭਾਰਤ ਸਬੰਧਾਂ ਨੂੰ ਲੈ ਕੇ ਦਿੱਤਾ ਅਹਿਮ ਬਿਆਨ

Tuesday, Aug 23, 2022 - 11:18 AM (IST)

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ ਬ੍ਰਿਟੇਨ ਅਤੇ ਭਾਰਤ ਦੇ ਸਬੰਧਾਂ ਨੂੰ ਬਦਲ ਕੇ ਉਨ੍ਹਾਂ ਨੂੰ ਦੋ-ਪੱਖੀ ਬਣਾਉਣਾ ਚਾਹੁੰਦੇ ਹਨ, ਤਾਂ ਜੋ ਬ੍ਰਿਟੇਨ ਦੇ ਵਿਦਿਆਰਥੀਆਂ ਅਤੇ ਕੰਪਨੀਆਂ ਨੂੰ ਭਾਰਤ ਤੱਕ ਪਹੁੰਚ ਮਿਲ ਸਕੇ। ਸਾਬਕਾ ਚਾਂਸਲਰ ਨੇ ਉੱਤਰੀ ਲੰਡਨ ਵਿੱਚ ਪ੍ਰਵਾਸੀ ਸੰਗਠਨ ਕੰਜ਼ਰਵੇਟਿਵ ਫਰੈਂਡਜ਼ ਆਫ ਇੰਡੀਆ (ਸੀਐਫਆਈਐਨ) ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ "ਨਮਸਤੇ, ਸਲਾਮ, ਕੇਮ ਛੋ ਅਤੇ ਕਿੱਡਾ" ਕਹਿ ਕੇ ਲੋਕਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿੱਚ ਜ਼ਿਆਦਾਤਰ ਬ੍ਰਿਟਿਸ਼ ਭਾਰਤੀਆਂ ਨੇ ਹਿੱਸਾ ਲਿਆ। ਉਨ੍ਹਾਂ ਹਿੰਦੀ ਭਾਸ਼ਾ ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਮੇਰੇ ਪਰਿਵਾਰ ਹੋ। 

ਸੀਐਫਆਈਐਨ ਦੀ ਕੋ-ਚੇਅਰ ਰੀਨਾ ਰੇਂਜਰ ਦੇ ਦੁਵੱਲੇ ਸਬੰਧਾਂ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਬ੍ਰਿਟੇਨ ਅਤੇ ਭਾਰਤ ਵਿਚਾਲੇ ਸਬੰਧ ਬਹੁਤ ਮਾਇਨੇ ਰੱਖਦੇ ਹਨ। ਅਸੀਂ ਦੋ ਦੇਸ਼ਾਂ ਵਿਚਕਾਰ ਇੱਕ ਪੁਲ ਵਾਂਗ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬ੍ਰਿਟੇਨ ਨੂੰ ਭਾਰਤ ਵਿੱਚ ਕੰਮ ਕਰਨ ਅਤੇ ਵੇਚਣ ਦੇ ਮੌਕਿਆਂ ਬਾਰੇ ਪਤਾ ਹੈ, ਪਰ ਅਸਲ ਵਿੱਚ ਸਾਨੂੰ ਇਸ ਰਿਸ਼ਤੇ ਨੂੰ ਵੱਖਰੇ ਤਰੀਕੇ ਨਾਲ ਦੇਖਣ ਦੀ ਲੋੜ ਹੈ ਕਿਉਂਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਅਸੀਂ ਇੱਥੇ ਯੂ.ਕੇ. ਵਿੱਚ ਭਾਰਤ ਤੋਂ ਸਿੱਖ ਸਕਦੇ ਹਾਂ। ਸੁਨਕ ਨੇ ਕਿਹਾ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡੇ ਵਿਦਿਆਰਥੀਆਂ ਲਈ ਭਾਰਤ ਜਾ ਕੇ ਉੱਥੇ ਪੜ੍ਹਨਾ ਆਸਾਨ ਹੋਵੇ, ਸਾਡੀਆਂ ਕੰਪਨੀਆਂ ਅਤੇ ਭਾਰਤੀ ਕੰਪਨੀਆਂ ਲਈ ਇਕੱਠੇ ਕੰਮ ਕਰਨਾ ਆਸਾਨ ਹੋਵੇ ਕਿਉਂਕਿ ਇਹ ਸਿਰਫ ਇਕ ਤਰਫਾ ਰਿਸ਼ਤਾ ਨਹੀਂ ਹੈ, ਇਹ ਦੋ-ਪੱਖੀ ਰਿਸ਼ਤਾ ਹੈ ਅਤੇ ਮੈਂ ਇਸ ਸਬੰਧ ਵਿਚ ਅਜਿਹਾ ਬਦਲਾਅ ਲਿਆਉਣਾ ਚਾਹੁੰਦਾ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਹੁਨਰਮੰਦ ਕਾਮਿਆਂ ਦੀ ਘਾਟ ਬਣੀ ਚਿੰਤਾ ਦਾ ਵਿਸ਼ਾ, ਸਰਕਾਰ ਨੇ ਬਣਾਈ ਇਹ ਯੋਜਨਾ

ਸੁਨਕ ਨੇ ਚੀਨ 'ਤੇ ਗੱਲ ਕਰਦਿਆਂ ਉਸ ਦੀ ਹਮਲਾਵਰਤਾ ਖ਼ਿਲਾਫ਼ ਇਕ ਵਾਰ ਫਿਰ 'ਸਖਤ ਰੁਖ਼' ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ "ਚੀਨ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਸਾਡੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹਨ। ਇਹ ਦੇਸ਼ ਲੰਬੇ ਸਮੇਂ ਤੋਂ ਇਸ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਨੂੰ ਇਸ ਬਾਰੇ ਚੌਕਸ ਰਹਿਣ ਦੀ ਲੋੜ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਬਤੌਰ ਪ੍ਰਧਾਨ ਮੰਤਰੀ ਮੈਂ ਤੁਹਾਡੇ ਪਰਿਵਾਰਾਂ ਅਤੇ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਜੋ ਕੁਝ ਵੀ ਸੰਭਵ ਹੋਵੇਗਾ ਕਰਾਂਗਾ ਕਿਉਂਕਿ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਵਜੋਂ ਇਹ ਮੇਰਾ ਪਹਿਲਾ ਫਰਜ਼ ਹੈ। 

ਇੱਥੇ ਦੱਸ ਦਈਏ ਕਿ ਹੈਰੋ ਦੇ 'ਧਮੇਚਾ ਲੋਹਾਨਾ ਸੈਂਟਰ' ਵਿਚ ਢੋਲ ਦੀ ਥਾਪ ਅਤੇ ਤਾਲੀਆਂ ਦੀ ਗੜਗੜਾਹਟ ਵਿਚ ਸੁਨਕ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਉਹਨਾਂ ਨੇ ਸੰਖੇਪ ਭਾਸ਼ਣ ਤੋਂ ਬਾਅਦ ਟੋਰੀ ਮੈਂਬਰਾਂ ਨਾਲ ਕਈ ਘੰਟੇ ਬਿਤਾਏ। ਪ੍ਰੋਗਰਾਮ ਵਿੱਚ ਮੌਜੂਦ 'ਸ਼੍ਰੀ ਜਗਨਨਾਥ ਸੁਸਾਇਟੀ ਯੂ.ਕੇ.' ਦੀ ਟਰੱਸਟੀ ਅਮਿਤਾ ਮਿਸ਼ਰਾ ਨੇ ਭਾਰਤ ਤੋਂ ਸੁਨਕ ਵਿਖੇ ਲਿਆਂਦੀਆਂ ਸੋਨੇ ਦੀਆਂ ਮੂਰਤੀਆਂ ਭੇਟ ਕੀਤੀਆਂ। ਮਿਸ਼ਰਾ ਨੇ ਕਿਹਾ ਕਿ ਅਸੀਂ ਲੰਡਨ 'ਚ ਜਗਨਨਾਥ ਮੰਦਰ ਬਣਾਉਣ ਦਾ ਕੰਮ ਕਰ ਰਹੇ ਹਾਂ ਅਤੇ ਇਹ ਤੋਹਫਾ ਉਨ੍ਹਾਂ ਨੂੰ ਭਾਰਤ ਤੋਂ ਆਸ਼ੀਰਵਾਦ ਵਜੋਂ ਦਿੱਤਾ ਗਿਆ ਹੈ। ਮਿਸ਼ਰਾ ਨਾਲ ਇਕ ਪੰਡਤ ਵੀ ਮੌਜੂਦ ਸਨ ਜਿਹਨਾਂ ਭਗਵਦ ਗੀਤਾ ਦੇ ਇਕ ਵਿਜੈ ਸ਼ਲੋਕ ਦਾ ਪਾਠ ਕੀਤਾ ਅਤੇ ਫਿਰ 'ਗੀਤਾ' ਸੁਨਕ ਨੂੰ ਸੌਂਪੀ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਇੱਕ ਬ੍ਰਿਟਿਸ਼ ਸਿੱਖ ਮੈਂਬਰ ਨੇ ਜੈਕ ਡੇਨੀਅਲਜ਼ ਵਿਸਕੀ ਦੀ ਬੋਤਲ 'ਤੇ ਦਸਤਖ਼ਤ ਲੈਣ ਲਈ ਸੁਨਕ ਦਾ ਕਈ ਘੰਟੇ ਇੰਤਜ਼ਾਰ ਕੀਤਾ, ਜਦੋਂ ਕਿ ਉਹ ਅਤੇ ਸਾਬਕਾ ਚਾਂਸਲਰ ਦੋਵੇਂ ਸ਼ਰਾਬ ਨਹੀਂ ਪੀਂਦੇ। ਉਸ ਨੇ ਕਿਹਾ ਕਿ ਮੈਂ ਵਾਈਨ ਨਹੀਂ ਪੀਂਦਾ ਹਾਂ ਪਰ ਮੇਰੇ ਜਨਮਦਿਨ 'ਤੇ ਮੈਨੂੰ ਇਹ ਖਾਸ ਤੋਹਫਾ ਦਿੱਤਾ ਗਿਆ ਸੀ ਅਤੇ ਹੁਣ ਇਸ ਦਸਤਖ਼ਤ ਨੇ ਇਸ ਨੂੰ ਹੋਰ ਖਾਸ ਬਣਾ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News