ਯੂਕੇ : ਚਾਂਸਲਰ ਰਿਸ਼ੀ ਸੁਨਕ ਨੇ ਕਾਮਿਆਂ ਨੂੰ ਦਿੱਤੀ ਵੱਡੀ ਰਾਹਤ

12/18/2020 2:09:31 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਲਾਗ ਦੀ ਬੀਮਾਰੀ ਦੌਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਾਰੋਬਾਰੀਆਂ ਅਤੇ ਕਾਮਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਸ਼ੁਰੂ ਕੀਤੀ ਗਈ ਫਰਲੋ ਸਕੀਮ ਨੂੰ ਚਾਂਸਲਰ ਰਿਸ਼ੀ ਸੁਨਕ ਦੁਆਰਾ ਅਗਲੇ ਸਾਲ ਅਪ੍ਰੈਲ ਦੇ ਅੰਤ ਤੱਕ ਇੱਕ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਚਾਂਸਲਰ ਦੇ ਮੁਤਾਬਕ, ਸਰਕਾਰ ਦਾ ਇਹ ਕਦਮ ਇਸ ਸੰਕਟ ਦੌਰਾਨ ਲੱਖਾਂ ਨੌਕਰੀਆਂ ਅਤੇ ਕਾਰੋਬਾਰਾਂ ਨੂੰ ਨਿਸ਼ਚਤਤਾ ਪ੍ਰਦਾਨ ਕਰਨ ਦੇ ਨਾਲ ਮਜ਼ਦੂਰਾਂ ਦੀ ਉਜਰਤ ਦਾ 80% ਤੱਕ ਭੁਗਤਾਨ ਕਰਨਾ ਜਾਰੀ ਰੱਖੇਗਾ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਕੋਵਿਡ-19 ਟੀਕਾਕਰਨ 27 ਦਸੰਬਰ ਤੋਂ ਸ਼ੁਰੂ 

ਸੁਨਕ ਨੇ ਵੀ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਉਹ ਸਰਕਾਰ ਦੁਆਰਾ ਗਾਰੰਟੀਸ਼ੁਦਾ ਕੋਵਿਡ -19 ਕਾਰੋਬਾਰੀ ਕਰਜ਼ਾ ਸਕੀਮਾਂ ਨੂੰ ਵੀ ਮਾਰਚ ਦੇ ਅੰਤ ਤੱਕ ਵਧਾਉਣਗੇ ਅਤੇ ਇਹ ਬਦਲਾਅ ਅਗਲੇ ਬਜਟ ਦੀ ਰਕਮ ਵਿੱਚ ਆਉਂਦੇ ਹਨ ਜੋ ਕਿ 3 ਮਾਰਚ 2021 ਤੋਂ ਸ਼ੁਰੂ ਹੋਣਗੇ। ਇਸ ਸਮੇਂ ਦੌਰਾਨ ਸਰਕਾਰ ਅਪ੍ਰੈਲ ਦੇ ਅੰਤ ਤੱਕ ਕੰਮ ਨਾ ਕੀਤੇ ਘੰਟਿਆਂ ਲਈ ਬਿਨਾਂ ਕਿਸੇ ਬਦਲਾਅ ਕਰਮਚਾਰੀਆਂ ਦੀ ਤਨਖਾਹ ਦਾ 80% ਤੱਕ ਭੁਗਤਾਨ ਕਰਨਾ ਜਾਰੀ ਰੱਖੇਗੀ ਅਤੇ ਸਰਕਾਰ ਮੁਤਾਬਕ, ਯੂਕੇ ਦੀ ਇਸ ਵਿਆਪਕ ਯੋਜਨਾ ਲਈ ਯੋਗਤਾ ਦੇ ਮਾਪਦੰਡ ਬਦਲੇ ਨਹੀਂ ਜਾਣਗੇ। 

ਪੜ੍ਹੋ ਇਹ ਅਹਿਮ ਖਬਰ- ਮਾਂ ਦੇ ਮੌਤ 'ਤੇ ਵੀ ਕੰਪਨੀ ਨੇ ਨਹੀਂ ਦਿੱਤੀ ਛੁੱਟੀ, ਭਾਰਤੀ ਸ਼ਖਸ ਨੇ ਸਾਥੀ 'ਤੇ ਚਾਕੂ ਨਾਲ ਕੀਤੇ 11 ਵਾਰ 

ਫਰਲੋ ਸਕੀਮ ਵਿੱਚ ਅਪ੍ਰੈਲ ਤੱਕ ਦਾ ਵਾਧਾ ਫਰਮਾਂ ਨੂੰ ਸਿਰਫ ਤਨਖਾਹ ਦੇਣ ਵਿੱਚ ਮੱਦਦ ਕਰੇਗੀ ਪਰ ਫਰਮਾਂ ਨੂੰ ਹੋਰ ਖਰਚ ਜਿਵੇਂ ਕਿ ਕਿਰਾਇਆ, ਬਿੱਲਾਂ ਦਾ ਭੁਗਤਾਨ ਕਰਨ ਲਈ ਹੋਰ ਨਕਦੀ ਦੀ ਵੀ ਲੋੜ ਹੁੰਦੀ ਹੈ ਅਤੇ ਇਸ ਸੰਬੰਧੀ ਬੈਂਕ ਆਫ ਇੰਗਲੈਂਡ ਮੁਤਾਬਕ, ਪ੍ਰਾਈਵੇਟ ਸੈਕਟਰ ਕੋਲ ਇਹਨਾਂ ਜਰੂਰਤਾਂ ਨੂੰ ਪੂਰਾ ਕਰਨ ਲਈ ਇਸ ਵਿੱਤੀ ਵਰ੍ਹੇ ਵਿੱਚ 180 ਬਿਲੀਅਨ ਪੌਂਡ ਘੱਟ ਨਕਦੀ ਆ ਰਹੀ ਹੈ। ਇਸ ਫਰਲੋ ਸਕੀਮ ਨੂੰ ਅਧਿਕਾਰਤ ਤੌਰ 'ਤੇ ਕੋਰੋਨਾਵਾਇਰਸ ਜੌਬ ਰਿਟੇਨਸ਼ਨ ਸਕੀਮ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਹੁਣ ਤੱਕ, ਇਸ ਸਕੀਮ ਨੇ ਪੂਰੇ ਯੂਕੇ ਵਿਚ 9.6 ਮਿਲੀਅਨ ਨੌਕਰੀਆਂ ਦੀ ਸਹਾਇਤਾ ਕੀਤੀ ਹੈ, ਜਿਸ ਵਿਚ 10 ਲੱਖ ਤੋਂ ਵੱਧ ਕਾਰੋਬਾਰ ਵੀ ਇਸ ਦੀ ਵਰਤੋਂ ਕਰਕੇ ਲਾਭ ਉਠਾ ਰਹੇ ਹਨ।ਇਸ ਯੋਜਨਾ ਨੇ ਅੱਜ ਤਕ, ਫਰਮਾਂ ਨੂੰ ਗਾਰੰਟੀਸ਼ੁਦਾ ਕਰਜ਼ਿਆਂ ਦੇ ਤੌਰ ਤੇ 68 ਬਿਲੀਅਨ ਪੌਂਡ ਤੋਂ ਵੱਧ ਦੀ ਰਕਮ ਪ੍ਰਦਾਨ ਕੀਤੀ ਹੈ।

ਨੋਟ- ਚਾਂਸਲਰ ਰਿਸ਼ੀ ਸੁਨਕ ਨੇ ਵਧਾਈ ਫਰਲੋ ਸਕੀਮ ਦੀ ਮਿਆਦ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News